VIDEO ਪਾਕਿਸਤਾਨ ਦੀ ISI ਨੇ ਮਾਰਚ ’ਚ 13 ਵਾਰੀ ਕੀਤੀ ਭਾਰਤੀ ਡਿਪਲੋਮੈਟਾਂ ਨੂੰ ਡਰਾਉਣ ਦੀ ਕੋਸ਼ਿਸ਼

ਪਾਕਿਸਤਾਨ ਚ ਇਕ ਵਾਰ ਫਿਰ ਤੋਂ ਭਾਰਤੀ ਡਿਪਲੋਮੈਟਾਂ ਨੂੰ ਤੰਗ ਪ੍ਰੇਸ਼ਾਨ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਆਈਐਸਆਈਏ ਦੇ ਇਕ ਮੈਂਬਰ ਨੇ ਇਸਲਾਮਾਬਾਦ ਦੇ ਦੂਤਘਰ ਇੰਚਾਰਜ ਗੌਰਵ ਆਹੂਲਵਾਲੀਆ ਦੀ ਕਾਰ ਦਾ ਪਿੱਛਾ ਕੀਤਾ। ਸੂਤਰਾਂ ਨੇ ਦੱਸਿਆ ਕਿ ਆਈਐਸਆਈ ਨੇ ਅਹਿਲਵਾਲੀਆ ਨੂੰ ਤੰਗ ਪ੍ਰੇਸ਼ਾਨ ਕਰਨ ਅਤੇ ਡਰਾਉਣ ਲਈ ਕਈ ਏਜੰਟਾਂ ਨੂੰ ਕਾਰ ਅਤੇ ਮੋਟਰ-ਸਾਈਕਲ ’ਤੇ ਪਿੱਛੇ ਲਗਾ ਰੱਖੇ ਹਨ।

 

ਇਸ ਤੋਂ ਪਹਿਲਾਂ ਮਾਰਚ ਦੇ ਸ਼ੁਰੂ ਵਿਚ ਪਾਕਿਸਤਾਨ ਵਿਚਲੇ ਭਾਰਤੀ ਹਾਈ ਕਮਿਸ਼ਨ ਨੇ ਆਪਣੇ ਅਧਿਕਾਰੀਆਂ ਅਤੇ ਕਰਮਚਾਰੀਆਂ ਨੂੰ ਤੰਗ ਪ੍ਰੇਸ਼ਾਨ ਕਰਨ ਲਈ ਪਾਕਿਸਤਾਨੀ ਵਿਦੇਸ਼ ਮੰਤਰਾਲੇ ਅੱਗੇ ਵਿਰੋਧ ਪ੍ਰਗਟਾਇਆ ਸੀ।

 

ਇੱਕ ਜਾਣਕਾਰੀ ਅਨੁਸਾਰ ਮਾਰਚ ਚ ਭਾਰਤੀ ਹਾਈ ਕਮਿਸ਼ਨ ਦੇ ਅਧਿਕਾਰੀਆਂ ਅਤੇ ਕਰਮਚਾਰੀਆਂ ਨੂੰ ਡਰਾਉਣ ਅਤੇ ਧਮਕਾਉਣ ਦੀਆਂ 13 ਕੋਸ਼ਿਸ਼ਾਂ ਹੋਈਆਂ ਸਨ। ਭਾਰਤ ਨੇ ਇਸ ਮਾਮਲੇ ‘ਤੇ ਇਤਰਾਜ਼ ਜਤਾਇਆ ਤੇ ਪਾਕਿਸਤਾਨ ਤੋਂ ਜਾਂਚ ਕਰਕੇ ਕਾਰਵਾਈ ਦੀ ਮੰਗ ਕੀਤੀ। ਇਹ ਵੀ ਯਕੀਨੀ ਬਣਾਉਣ ਲਈ ਕਿਹਾ ਗਿਆ ਸੀ ਕਿ ਅੱਗੇ ਤੋਂ ਅਜਿਹੀ ਕੋਈ ਘਟਨਾ ਨਾ ਵਾਪਰੇ।

 

ਤੁਹਾਨੂੰ ਦੱਸ ਦੇਈਏ ਕਿ ਪ੍ਰੇਸ਼ਾਨ ਕਰਨ ਦੀਆਂ ਅਜਿਹੀਆਂ ਘਟਨਾਵਾਂ 1961 ਦੇ ਡਿਪਲੋਮੈਟਿਕ ਰਿਲੇਸ਼ਨਸ਼ਿਪ ‘ਤੇ ਵੀਆਨਾ ਕਨਵੈਨਸ਼ਨ ਦੀ ਸਪੱਸ਼ਟ ਉਲੰਘਣਾ ਹਨ। ਪਾਕਿਸਤਾਨ ਸਰਕਾਰ ਭਾਰਤੀ ਹਾਈ ਕਮਿਸ਼ਨ ਦੇ ਅਧਿਕਾਰੀਆਂ, ਕਰਮਚਾਰੀਆਂ ਅਤੇ ਉਨ੍ਹਾਂ ਦੇ ਪਰਿਵਾਰਾਂ ਦੀ ਸੁਰੱਖਿਆ ਲਈ ਜ਼ਿੰਮੇਵਾਰ ਹੈ।

 

8 ਮਾਰਚ ਨੂੰ ਪਹਿਲਾਂ ਭਾਰਤੀ ਸੈਕਟਰੀ ਨੂੰ ਹਮਲਾਵਰ ਤੌਰ ‘ਤੇ ਪਾਕਿਸਤਾਨੀ ਸੁਰੱਖਿਆ ਏਜੰਸੀ ਨੇ ਰੋਕਿਆ ਸੀ ਜਦੋਂ ਉਹ ਚਾਂਸਰੀ ਤੋਂ ਬੈਂਕ ਜਾ ਰਹੇ ਸਨ। ਉਸੇ ਦਿਨ ਪਾਕਿਸਤਾਨੀ ਸੁਰੱਖਿਆ ਏਜੰਸੀ ਵੱਲੋਂ ਚਾਂਸਰੀ ਤੋਂ ਆਪਣੇ ਘਰ ਜਾਣ ਵਾਲੇ ਨੇਵਲ ਸਲਾਹਕਾਰ ਨੂੰ ਡਰਾਉਣ ਦੀ ਕੋਸ਼ਿਸ਼ ਕੀਤੀ ਗਈ। ਇੰਨਾ ਹੀ ਨਹੀਂ, ਉਥੇ ਭਾਰਤੀ ਅਧਿਕਾਰੀਆਂ ਨੂੰ ਧਮਕੀ ਭਰੀਆਂ ਕਾਲਾਂ ਵੀ ਆ ਰਹੀਆਂ ਹਨ।

 

9 ਮਾਰਚ ਨੂੰ ਇਕ ਮੋਟਰਸਾਈਕਲ ‘ਤੇ ਪਾਕਿਸਤਾਨੀ ਸੁਰੱਖਿਆ ਏਜੰਸੀ ਦੇ ਕੁਝ ਜਵਾਨਾਂ ਨੇ ਡਿਪਟੀ ਹਾਈ ਕਮਿਸ਼ਨਰ ਨੂੰ ਡਰਾਉਣ ਦੀ ਕੋਸ਼ਿਸ਼ ਕੀਤੀ। ਅਗਲੇ ਦਿਨ ਮੁੜ ਤੋਂ ਮੋਟਰਸਾਈਕਲ ਰਾਹੀਂ ਡਿਪਟੀ ਹਾਈ ਕਮਿਸ਼ਨਰ ਦਾ ਹਮਲਾਵਰ ਤਰੀਕੇ ਨਾਲ ਪਿੱਛਾ ਕੀਤਾ ਗਿਆ।

 

 

 

 

 

 

 

 

 

.

Source HINDUSTAN TIMES

%d bloggers like this: