IAS ਰਾਣੀ ਨਾਗਰ ਅਤੇ ਉਸ ਦੀ ਭੈਣ ‘ਤੇ ਜਾਨਲੇਵਾ ਹਮਲਾ, ਸੋਸ਼ਲ ਮੀਡੀਆ ‘ਤੇ ਦਿੱਤੀ ਜਾਣਕਾਰੀ 

ਮਸ਼ਹੂਰ ਆਈਏਐਸ ਅਧਿਕਾਰੀ ਰਾਣੀ ਨਾਗਰ ਅਤੇ ਉਸ ਦੀ ਭੈਣ ‘ਤੇ ਸ਼ੁੱਕਰਵਾਰ ਰਾਤ ਨੂੰ ਕਿਸੇ ਅਣਪਛਾਤੇ ਵਿਅਕਤੀ ਨੇ ਹਮਲਾ ਕਰ ਦਿੱਤਾ। ਰਾਣੀ ਨਾਗਰ ਇਸ ਹਮਲੇ ਵਿੱਚ ਬਚ ਗਈ, ਪਰ ਉਸ ਦੀ ਭੈਣ ਰੀਮਾ ਨਾਗਰ ਨੂੰ ਗੰਭੀਰ ਸੱਟਾਂ ਲੱਗੀਆਂ। ਇਸ ਸਬੰਧ ਵਿੱਚ ਰਾਣੀ ਨਾਗਰ ਨੇ ਟਵੀਟ ਅਤੇ ਫੇਸਬੁੱਕ ਰਾਹੀਂ ਜਾਣਕਾਰੀ ਦਿੱਤੀ। ਇਸ ਸੂਚਨਾ ਤੋਂ ਬਾਅਦ ਥਾਣਾ ਸਦਰ ਦੀ ਪੁਲਿਸ ਮੌਕੇ ‘ਤੇ ਪਹੁੰਚ ਗਈ ਅਤੇ ਉਸ ਦੇ ਭਰਾ ਸਚਿਨ ਨਾਗਰ ਵਿਰੁਧ ਮਾਮਲਾ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ।

 

ਰਾਣੀ ਨਾਗਰ ਨੇ ਦੱਸਿਆ ਕਿ ਉਹ ਆਪਣੀ ਭੈਣ ਰੀਮਾ ਨਾਲ ਸ਼ਨਿੱਚਰਵਾਰ ਰਾਤ ਕਰੀਬ 9 ਵਜੇ ਗਾਜ਼ੀਆਬਾਦ ਸਥਿਤ ਆਪਣੀ ਪੰਚਵਟੀ ਕਾਲੋਨੀ ਘਰ ਵਿਖੇ ਸੀ ਅਤੇ ਘਰ ਦੇ ਬਾਹਰ ਸੈਰ ਕਰ ਰਹੀ ਸੀ। ਉਸੇ ਸਮੇਂ ਮਕਾਨ ਨੰਬਰ ਬੀ -96 ਨਿਊ ਪੰਚਵਟੀ ਕਾਲੋਨੀ ਵਿੱਚੋਂ ਇਕ ਵਿਅਕਤੀ ਬਾਹਰ ਨਿਕਲ ਕੇ ਉਸ ਦੇ ਸਾਹਮਣੇ ਆ ਗਿਆ ਅਤੇ ਜਦੋਂ ਉਹ ਕੁਝ ਸਮਝ ਸਕਦੀ, ਮੁਲਜ਼ਮ ਨੇ ਉਨ੍ਹਾਂ ‘ਤੇ ਲੋਹੇ ਦੀ ਰਾਡ ਨਾਲ ਹਮਲਾ ਕਰ ਦਿੱਤਾ।

 

ਰਾਣੀ ਨੇ ਦੱਸਿਆ ਕਿ ਉਹ ਮੁਲਜ਼ਮ ਦੇ ਹਮਲੇ ਤੋਂ ਬਚ ਗਈ ਪਰ ਉਸ ਦੀ ਭੈਣ ਬਚ ਨਹੀਂ ਸਕੀ ਅਤੇ ਰਾਡ ਉਸ ਦੀ ਲੱਤ ਉੱਤੇ ਆ ਕੇ ਲੱਗੀ। ਇਸ ਨਾਲ ਉਹ ਗੰਭੀਰ ਰੂਪ ਵਿੱਚ ਜ਼ਖ਼ਮੀ ਹੋ ਗਈ।

 

ਇਲਾਕੇ ਦੇ ਅਧਿਕਾਰੀ (ਪਹਿਲਾ) ਰਾਕੇਸ਼ ਕੁਮਾਰ ਮਿਸ਼ਰਾ ਨੇ ਦੱਸਿਆ ਕਿ ਸੋਸ਼ਲ ਮੀਡੀਆ ਤੋਂ ਮਿਲੀ ਜਾਣਕਾਰੀ ਦੇ ਆਧਾਰ ‘ਤੇ ਪੁਲਿਸ ਮਾਮਲੇ ਦੀ ਜਾਂਚ ਲਈ ਉਨ੍ਹਾਂ ਦੇ ਘਰ ਪਹੁੰਚੀ ਅਤੇ ਉਸ ਦੇ ਭਰਾ ਨਾਲ ਗੱਲ ਕਰਨ ਤੋਂ ਬਾਅਦ ਜ਼ਰੂਰੀ ਤੱਥ ਇਕੱਠੇ ਕੀਤੇ। ਇਨ੍ਹਾਂ ਤੱਥਾਂ ਅਤੇ ਸੀਸੀਟੀਵੀ ਫੁਟੇਜ ਦੇ ਆਧਾਰ ‘ਤੇ ਅਣਪਛਾਤੇ ਹਮਲਾਵਰ ਵਿਰੁਧ ਕੇਸ ਦਰਜ ਕੀਤਾ ਗਿਆ ਹੈ। ਉਨ੍ਹਾਂ ਕਿਹਾ ਕਿ ਮੁਲਜ਼ਮ ਦੀ ਪਛਾਣ ਕਰ ਲਈ ਗਈ ਹੈ। ਉਹ ਉਸੀ ਸੁਸਾਇਟੀ ਦਾ ਹੀ ਰਹਿਣ ਵਾਲਾ ਹੈ। ਛੇਤੀ ਹੀ ਉਸ ਦ ਨਾਮ ਮੁਕੱਦਮੇ ਵਿੱਚ ਸ਼ਾਮਲ ਕੀਤਾ ਜਾਵੇਗਾ।

 

ਜਾਨ ਨੂੰ ਖ਼ਤਰਾ ਦੱਸਦੇ ਹੋਏ ਦਿੱਤਾ ਸੀ ਅਸਤੀਫਾ

 

ਮਹੱਤਵਪੂਰਨ ਗੱਲ ਇਹ ਹੈ ਕਿ ਭਾਰਤੀ ਪ੍ਰਸ਼ਾਸਨਿਕ ਸੇਵਾ (ਆਈ.ਏ.ਐੱਸ.) ਬੈਚ ਦੀ ਹਰਿਆਣਾ ਕੇਡਰ ਦੀ ਆਈਏਐਸ ਰਾਣੀ ਨਾਗਰ ਇਸ ਮਹੀਨੇ ਦੀ ਸ਼ੁਰੂਆਤ ਵਿੱਚ ਗਾਜ਼ੀਆਬਾਦ ਸਥਿਤ ਆਪਣੇ ਘਰ ਪਰਤੀ ਸੀ, ਜਿਸ ਨੇ ਉਸ ਦੀ ਜਾਨ ਨੂੰ ਖ਼ਤਰਾ ਦੱਸਦੇ ਹੋਏ ਆਪਣੇ ਅਹੁਦੇ ਤੋਂ ਅਸਤੀਫਾ ਦੇ ਦਿੱਤਾ ਸੀ। ਹਾਲਾਂਕਿ, ਇਸ ਮਾਮਲੇ ਦੇ ਤੂਲ ਫੜਨ ਤੋਂ  ਬਾਅਦ ਅਸਤੀਫਾ ਹਰਿਆਣਾ ਸਰਕਾਰ ਨੇ ਰੱਦ ਕਰ ਦਿੱਤਾ ਸੀ। 

ਇਸ ਦੇ ਨਾਲ ਹੀ ਮੁੱਖ ਮੰਤਰੀ ਮਨੋਹਰ ਲਾਲ ਖੱਟਰ ਨੇ ਰਾਣੀ ਨਾਗਰ ਦਾ ਆਈਏਐਸ ਕੈਡਰ  ਹਰਿਆਣਾ ਤੋਂ ਉਨ੍ਹਾਂ ਦੇ ਗ੍ਰਹਿ ਰਾਜ ਵਿੱਚ ਤਬਦੀਲ ਕਰਨ ਦੀ ਸਿਫਾਰਸ਼ ਵੀ ਕੀਤੀ ਸੀ। ਰਾਣੀ ਨੂੰ ਸਮਾਜਿਕ ਸੁਰੱਖਿਆ ਵਿਭਾਗ ਵਿੱਚ ਵਧੀਕ ਡਾਇਰੈਕਟਰ ਵਜੋਂ ਤਾਇਨਾਤ ਕੀਤਾ ਗਿਆ ਸੀ। ਉਨ੍ਹਾਂ ਨੇ ਪਿਛਲੇ ਦਿਨਾਂ ਵਿੱਚ ਇੱਕ ਵੀਡੀਓ ਵੀ ਜਾਰੀ ਕੀਤਾ ਸੀ ਜਿਸ ਵਿੱਚ ਆਪਣੀ ਜਾਨ ਨੂੰ ਖਤਰਾ ਦੱਸਦੇ ਹੋਏ ਇੱਕ ਵੀਡੀਓ ਵੀ ਜਾਰੀ ਕੀਤਾ ਹੀ।
 

Source HINDUSTAN TIMES

%d bloggers like this: