CRPF ਜਵਾਨਾਂ ਲਈ 40 ਹਜ਼ਾਰ ਬੁਲਟ ਪਰੂਫ਼ ਜੈਕਟਾਂ ਖਰੀਦਣ ਨੂੰ ਮਨਜੂਰੀ

ਕੇਂਦਰੀ ਗ੍ਰਹਿ ਮੰਤਰਾਲੇ ਨੇ ਕੇਂਦਰੀ ਰਿਜ਼ਰਵ ਪੁਲਿਸ ਬਲ ਲਈ 40 ਹਜ਼ਾਰ ਤੋਂ ਵੱਧ ਬੁਲਟ ਪਰੂਫ਼ ਜੈਕਟਾਂ ਅਤੇ ਫ਼ੌਜੀ ਟੁਕੜੀਆਂ ਨੂੰ ਲਿਆਉਣ ਤੇ ਲਿਜਾਣ ਲਈ 170 ਬਖਤਰਬੰਦ ਗੱਡੀਆਂ ਦੀ ਖਰੀਦ ਨੂੰ ਮਨਜੂਰੀ ਦੇ ਦਿੱਤੀ ਹੈ। 
 

ਅਧਿਕਾਰੀਆਂ ਨੇ ਦੱਸਿਆ ਕਿ ਸੀਆਰਪੀਐਫ ਨੇ ਕਸ਼ਮੀਰ ‘ਚ ਆਪਣੇ ਜਵਾਨਾਂ ਨੂੰ ਗੋਲੀਬਾਰੀ, ਗ੍ਰੇਨੇਡ ਹਮਲੇ ਤੇ ਪੱਥਰਬਾਜ਼ੀ ਦੀਆਂ ਘਟਨਾਵਾਂ ਤੋਂ ਸੁਰੱਖਿਆ ਪ੍ਰਦਾਨ ਕਰਨ ਲਈ ਲਗਭਗ 80 ਮਾਰੂਤੀ ਜਿਪਸੀ ਗੱਡੀਆਂ ਨੂੰ ਦੁਬਾਰਾ ਤਿਆਰ ਕੀਤਾ ਹੈ ਅਤੇ ਇਨ੍ਹਾਂ ਹਮਲਿਆਂ ਤੋਂ ਉਨ੍ਹਾਂ ਨੂੰ ਬਚਾਉਣ ਦੇ ਸਮਰੱਥ ਪਰਤ ਚੜ੍ਹਾਈ ਗਈ ਹੈ।
 

ਇੱਕ ਸੀਨੀਅਰ ਅਧਿਕਾਰੀ ਨੇ ਦੱਸਿਆ ਕਿ ਬੁਲਟ ਪਰੂਫ ਵਾਲੇ ਕੁੱਲ 176 ਵਾਹਨਾਂ ਨੂੰ ਫੋਰਸ ਲਈ ਮਨਜ਼ੂਰੀ ਦਿੱਤੀ ਗਈ ਹੈ ਅਤੇ ਇਨ੍ਹਾਂ ਵਿੱਚੋਂ ਹਰ ਵਾਹਨ ‘ਚ 5-6 ਜਵਾਨ ਬੈਠ ਸਕਦੇ ਹਨ। ਇਹ ਵਾਹਨ ਹਰ ਤਰ੍ਹਾਂ ਦੇ ਹਮਲਿਆਂ ਦਾ ਸਾਹਮਣਾ ਕਰਨ ਦੇ ਸਮਰੱਥ ਹਨ।
 

ਦੱਸ ਦੇਈਏ ਕਿ ਇਹ ਵਾਹਨ ਵੱਖ-ਵੱਖ ਸੂਬਿਆਂ ‘ਚ ਅੱਤਵਾਦ ਰੋਕੂ ਅਤੇ ਨਕਸਲ ਵਿਰੋਧੀ ਕਾਰਵਾਈਆਂ ਲਈ ਤਾਇਨਾਤ ਸੀਆਰਪੀਐਫ ਯੂਨਿਟਾਂ ਨੂੰ ਉਪਲੱਬਧ ਕਰਵਾਏ ਜਾਣਗੇ।
 

ਪੁਰਾਣੀ ਜੈਕਟ ਨਾਲੋਂ 40% ਘੱਟ ਭਾਰ
ਕੇਂਦਰ ਸਰਕਾਰ ਨੇ ਆਪਣੀ ਆਧੁਨਿਕੀਕਰਨ ਯੋਜਨਾ ਤਹਿਤ ਦੇਸ਼ ਦੀ ਸਭ ਤੋਂ ਵੱਡੇ ਅਰਧ ਸੈਨਿਕ ਬਲ ਲਈ ਲਗਭਗ 42,000 ਲਾਈਟ ਬੁਲੇਟ ਪਰੂਫ ਜੈਕਟ ਖਰੀਦਣ ਦੀ ਮਨਜੂਰੀ ਦਿੱਤੀ ਹੈ। ਇਨ੍ਹਾਂ ਜੈਕਟਾਂ ਦਾ ਭਾਰ ਇਸ ਸਮੇਂ ਵਰਤੀਆਂ ਜਾ ਰਹੀਆਂ ਬੁਲਟ ਪਰੂਫ ਜੈਕੇਟਾਂ ਨਾਲੋਂ 40% ਘੱਟ ਹੈ। ਪੁਰਾਣੀ ਜੈਕਟ ਦਾ ਭਾਰ ਲਗਭਗ 7-8 ਕਿਲੋਗ੍ਰਾਮ ਹੈ।

Source HINDUSTAN TIMES

%d bloggers like this: