Balushahi Recipe: ਆਜੋ ਬਣਾਈਏ ਬਾਲੂਸ਼ਾਈ, ਖਾ ਕੇ ਆਵੇਗਾ ਮਜ਼ਾ

Balushahi Recipe: ਕੋਰੋਨਾ ਵਾਇਰਸ ਮਹਾਂਮਾਰੀ ਕਾਰਨ ਸਾਰੇ ਲੋਕ ਘਰ ਚ ਸਮਾਜਕ ਦੂਰੀਆਂ ਅਪਣਾ ਰਹੇ ਹਨ। ਅਜਿਹੀ ਸਥਿਤੀ ਚ ਸਾਰੇ ਘਰ ਵਿਚ ਰਹਿ ਕੇ ਆਪਣੇ ਖਾਣੇ ਦੇ ਸ਼ੌਕ ਪੂਰੇ ਕਰ ਰਹੇ ਹਨ। ਅਜਿਹੀ ਸਥਿਤੀ ਚ ਜੇ ਤੁਸੀਂ ਵੀ ਘਰ ਚ ਮਿੱਠਾ ਖਾਣਾ ਚਾਹੁੰਦੇ ਹੋ ਤਾਂ ਤੁਸੀਂ ਵੀ ਘਰ ਚ ਬਹੁਤ ਘੱਟ ਚੀਜ਼ਾਂ ਨਾਲ ਬਾਲੂਸ਼ਾਹੀ ਬਣਾ ਸਕਦੇ ਹੋ।

 

ਇਹ ਬਾਲੂਸ਼ਾਹੀ ਖਾਣ ਚ ਤਾਂ ਸੁਆਦ ਲਗੇਗੀ ਹੀ, ਨਾਲ ਹੀ ਇਹ ਬਹੁਤ ਘੱਟ ਸਮੇਂ ਚ ਬਣ ਜਾਵੇਗੀ। ਇਸਦੇ ਲਈ ਤੁਹਾਨੂੰ ਮੈਦਾ, ਬੇਕਿੰਗ ਸੋਡਾ ਅਤੇ ਘਿਓਤੇ ਚੀਨੀ ਦੀ ਲੋਡ ਹੋਵੇਗੀ।

 

ਆਓ ਜਾਣਦੇ ਹਾਂ ਕਿਵੇਂ ਬਣਾਈ ਜਾਂਦੀ ਹੈ ਬਾਲੂਸ਼ਾਹੀ ਦੀ ਮਸ਼ਹੂਰ ਮਿਠਾਈ। ਇਹ ਹੈ ਸਮੱਗਰੀ-

 

ਆਟਾ

ਬੇਕਿੰਗ ਸੋਡਾ

ਘਿਓ

ਖੰਡ (ਚੀਨੀ)

 

ਬਾਲੂਸ਼ਾਹੀ ਬਣਾਉਣ ਲਈ ਪਹਿਲਾਂ ਆਟਾ, ਘਿਓ ਅਤੇ ਸੋਡਾ ਇਕੱਠੇ ਗੁੰਨੋ। ਇਸ ਨੂੰ ਬਹੁਤ ਨਰਮ ਬਣਾਉਣਾ ਪਏਗਾ। ਨਰਮ ਕਰਨ ਲਈ ਤੁਸੀਂ ਇਸ ਚ ਪਾਣੀ ਮਿਲਾ ਸਕਦੇ ਹੋ।

 

ਇਸ ਤੋਂ ਬਾਅਦ ਇਸ ਦੇ ਛੋਟੇ-ਛੋਟੇ ਗੋਲੇ ਬਣਾ ਲਓ। ਹਲਕਾ ਦੱਬਣ ਤੋਂ ਬਾਅਦ ਇਸ ਦੇ ਵਿਚਾਲੇ ਅੰਗੂਠੇ ਦੇ ਨਾਲ ਮੋਰੀ ਕਰ ਲਓ। ਇਸ ਤੋਂ ਬਾਅਦ ਕੜਾਹੀ ਚ ਘਿਓ ਗਰਮ ਕਰੋ ਤੇ ਇਸ ਨੂੰ ਪਹਿਲਾਂ ਤੇਜ਼ ਸੇਕ ‘ਤੇ, ਫਿਰ ਘੱਟ ਅੱਗ ‘ਤੇ ਫਰਾਈ ਕਰੋ।

 

ਇਸ ਤੋਂ ਬਾਅਦ ਚੀਨੀ ਅਤੇ ਪਾਣੀ ਨੂੰ ਘੋਲ ਕੇ ਚਾਸ਼ਨੀ ਬਣਾ ਲਓ। ਚੀਨੀ ਨੂੰ ਉਦੋਂ ਤਕ ਪਕਾਓ ਜਦੋਂ ਤਕ ਘੋਲ ਤਾਰ ਨੂੰ ਛੱਡਣਾ ਸ਼ੁਰੂ ਨਹੀਂ ਕਰ ਦਿੰਦਾ। ਇਸ ਤੋਂ ਬਾਅਦ ਬਾਲੂਸ਼ਾਹੀ ਨੂੰ ਚਾਸ਼ਨੀ ਚ 5 ਤੋਂ 10 ਮਿੰਟ ਲਈ ਡਬੋ ਦਿਓ ਤੇ ਫਿਰ ਕੱਢ ਕੇ ਖਾਣ ਲਈ ਪਰੋਸੋ।

Source HINDUSTAN TIMES

%d bloggers like this: