ਫ਼ੌਜ ਮੁਖੀ ਦੀ ਮੁੱਖ ਕਮਾਂਡਰਾਂ ਨਾਲ ਮੀਟਿੰਗ ਅੱਜ, ਬਾਰਡਰ ’ਤੇ ਤਾਇਨਾਤ ਹੋਣਗੇ ਚੀਨ ਜਿੰਨੇ ਫ਼ੌਜੀ

ਚੀਨ ਦੀਆਂ ਹਰਕਤਾਂ ਨੂੰ ਵੇਖਦਿਆਂ ਫ਼ੌਜ ਮੁਖੀ ਮਨੋਜ ਮੁਕੰਦ ਨਰਵਣੇ ਆਪਣੇ ਚੋਟੀ ਦੇ ਕਮਾਂਡਰਾਂ ਨਾਲ ਅੱਜ ਬੁੱਧਵਾਰ ਨੂੰ ਮੀਟਿੰਗ ਕਰਨਗੇ। ਉੱਧਰ ਪੂਰਬੀ ਲੱਦਾਖ ਦੀ ਸਰਹੱਦ ’ਤੇ ਚੀਨ ਨਾਲ ਜਾਰੀ ਤਣਾਅ ਦੌਰਾਨ ਭਾਰਤ ਆਪਣੇ ਸਖ਼ਤ ਸਟੈਂਡ ਉੱਤੇ ਕਾਇਮ ਹੈ।

 

 

ਭਾਰਤ ਨੇ ਸਪੱਸ਼ਟ ਕਰ ਦਿੱਤਾ ਹੈ ਕਿ ਉਹ ਚੀਨ ਦੀ ਸਰਹੱਦ ਨਾਲ ਲੱਗਦੇ ਖੇਤਰਾਂ ਵਿੱਚ ਜਾਰੀ ਨਿਰਮਾਣ ਕਾਰਜ ਨਹੀਂ ਰੋਕੇਗਾ। ਇਸ ਤੋਂ ਇਲਾਵਾ ਸਰਹੱਦ ਉੱਤੇ ਚੀਨ ਦੇ ਬਰਾਬਰ ਗਿਣਤੀ ਵਿੱਚ ਫ਼ੌਜੀ ਵੀ ਤਾਇਨਾਤ ਕੀਤੇ ਜਾਣਗੇ।

 

 

ਫ਼ੌਜੀ ਸੂਤਰਾਂ ਨੇ ਕਿਹਾ ਕਿ ਦੋ–ਦਿਨਾ ਮੀਟਿੰਗ ਵਿੱਚ ਸੀਨੀਅਰ ਫ਼ੌਜੀ ਅਧਿਕਾਰੀ ਹੋਰ ਵਿਸ਼ਿਆਂ ਤੋਂ ਇਲਾਵਾ ਸੁਰੱਖਿਆ ਦੇ ਮਸਲੇ ਉੱਤੇ ਵੀ ਚਰਚਾ ਕਰਨਗੇ। ਲਦਾਖ ਖੇਤਰ ਵਿੱਚ ਅਸਲ ਕੰਟਰੋਲ ਰੇਖਾ ਉੱਤੇ ਵੱਖੋ–ਵੱਖਰੇ ਸਥਾਨਾਂ ਉੱਤੇ ਚੀਨ ਵੱਲੋਂ 5,000 ਤੋਂ ਵੱਧ ਫ਼ੌਜੀਆਂ ਦੀ ਤਾਇਨਾਤੀ ਦੀ ਬਰਾਬਰੀ ਕਰਨ ਲਈ ਫ਼ੌਜੀ ਨਫ਼ਰੀ ਵਧਾਉਣ ਨੂੰ ਲੈ ਕੇ ਇਹ ਮੀਟਿੰਗ ਅਹਿਮ ਮੰਨੀ ਜਾ ਰਹੀ ਹੈ।

 

 

ਮੰਗਲਵਾਰ ਨੂੰ ਰੱਖਿਆ ਮੰਤਰੀ ਰਾਜਨਾਥ ਸਿੰਘ ਨੇ ਚੀਫ਼ ਆਫ਼ ਡਿਫ਼ੈਂਸਸਟਾਫ਼ ਜਨਰਲ ਬਿਪਿਨ ਰਾਵਤ ਤੇ ਤਿੰਨੇ ਫ਼ੌਜਾਂ ਦੇ ਮੁਖੀਆਂ ਨਾਲ ਮੀਟਿੰਗ ਵਿੱਚ ਸਪੱਸ਼ਟ ਕੀਤਾ ਕਿ ਚੀਨ ਦੇ ਹਮਲਾਵਰ ਰਵੱਈਏ ਕਾਰਨ ਕਿਸੇ ਨਿਰਮਾਣ ਪ੍ਰੋਜੈਕਟ ਨੂੰ ਰੋਕਣ ਦੀ ਜ਼ਰੂਰਤ ਨਹੀਂ ਹੈ। ਇੱਕ ਘੰਟੇ ਤੋਂ ਵੱਧ ਚੱਲੀ ਇਸ ਮੀਟਿੰਗ ਵਿੱਚ ਥਲ ਸੈਨਾ ਮੁਖੀ ਜਨਰਲ ਮਨੋਜ ਮੁਕੰਦ ਨਰਵਣੇ ਨੇ ਆਪਣੇ ਤਾਜ਼ਾ ਲੇਹ ਦੌਰੇ ਦੀ ਜਾਣਕਾਰੀ ਦਿੱਤੀ।

 

 

ਫ਼ੌਜ ਮੁਖੀ ਸ਼ੁੱਕਰਵਾਰ ਨੂੰ ਲਦਾਖ ਸਥਿਤ ਫ਼ੌਜ ਦੀ 14ਵੀਂ ਕੋਰ ਦੇ ਹੈੱਡਕੁਆਰਟਰਜ਼ ਗਏ ਸਨ।

 

 

ਮੀਟਿੰਗ ਵਿੱਚ ਸਪੱਸ਼ਟ ਕੀਤਾ ਗਿਆ ਕਿ ਭਾਰਤ ਗੱਲਬਾਤ ਜਾਰੀ ਰੱਖੇਗਾ ਪਰ ਫ਼ੌਜੀਆਂ ਦੀ ਗਿਣਤੀ ਵੀ ਵਧਾਈ ਜਾਵੇਗੀ। ਚੀਨ ਨਾਲ ਲਦਾਖ ਵਿੱਚ ਲਗਭਗ 20 ਦਿਨਾਂ ਤੋਂ ਜਾਰੀ ਵਿਵਾਦ ਦੌਰਾਨ ਭਾਰਤ ਨੇ ਉਸ ਨਾਲ ਲੱਗਦੀ ਸਰਹੱਦ ਉੱਤੇ ਉੱਤਰੀ ਸਿੱਕਿਮ, ਉਤਰਾਖੰਡ ਤੇ ਅਰੁਣਾਚਲ ਪ੍ਰਦੇਸ਼ ਵਿੱਚ ਫ਼ੌਜੀਆਂ ਦੀ ਤਾਇਨਾਤੀ ਵਧਾਈ ਹੈ।

Source HINDUSTAN TIMES

%d bloggers like this: