ਹਿਮਾਚਲ ਭਾਜਪਾ ਸੂਬਾਈ ਪ੍ਰਧਾਨ ਰਾਜੀਵ ਬਿੰਦਲ ਨੇ ਦਿੱਤਾ ਅਸਤੀਫਾ

ਸਿਹਤ ਵਿਭਾਗ ਦੀ ਇੱਕ ਗੜਬੜ ਚ ਸਿਹਤ ਡਾਇਰੈਕਟਰ ਦੇ ਕਥਿਤ ਆਡੀਓ ਵਾਇਰਲ ਮਾਮਲੇ ਵਿੱਚ ਰਾਜੀਵ ਬਿੰਦਲ ਨੇ ਬੁੱਧਵਾਰ ਨੂੰ ਭਾਜਪਾ ਦੇ ਪ੍ਰਦੇਸ਼ ਪ੍ਰਧਾਨ ਦੇ ਅਹੁਦੇ ਤੋਂ ਅਸਤੀਫਾ ਦੇ ਦਿੱਤਾ ਹੈ। ਪਾਰਟੀ ਦੇ ਕੌਮੀ ਪ੍ਰਧਾਨ ਜਗਤ ਪ੍ਰਕਾਸ਼ ਨੱਡਾ ਨੂੰ ਭੇਜੇ ਗਏ ਅਸਤੀਫੇ ਨੂੰ ਵੀ ਪਾਰਟੀ ਹਾਈ ਕਮਾਨ ਨੇ ਸਵੀਕਾਰ ਕਰ ਲਿਆ ਹੈ।

 

ਬਿੰਦਲ ਨੇ ਅਸਤੀਫ਼ਾ ਪੱਤਰ ਵਿੱਚ ਲਿਖਿਆ ਹੈ ਕਿ ਉਹ ਸਿਰਫ ਉੱਚ ਨੈਤਿਕ ਕਦਰਾਂ ਕੀਮਤਾਂ ਦੇ ਅਧਾਰ ’ਤੇ ਅਸਤੀਫਾ ਦੇ ਰਹੇ ਹਨ। ਇਸ ਗੜਬੜ ਵਿਚ ਸਿਹਤ ਦੇ ਸਾਬਕਾ ਡਾਇਰੈਕਟਰ ਨੂੰ ਗ੍ਰਿਫਤਾਰ ਕਰਕੇ ਰਿਮਾਂਡ ‘ਤੇ ਭੇਜ ਦਿੱਤਾ ਗਿਆ ਹੈ।

 

ਰਾਜੀਵ ਬਿੰਦਲ ਦੇ ਅਸਤੀਫੇ ਦਾ ਨੋਟਿਸ ਬੁੱਧਵਾਰ ਸਵੇਰੇ ਉਸ ਵੇਲੇ ਆਇਆ ਜਦੋਂ ਹਿਮਾਚਲ ਮੰਤਰੀ ਮੰਡਲ ਦੀ ਬੈਠਕ ਚੱਲ ਰਹੀ ਸੀ। ਆਪਣੇ ਅਸਤੀਫ਼ੇ ਵਿੱਚ ਸ੍ਰੀ ਬਿੰਦਲ ਨੇ ਭਾਜਪਾ ਦੇ ਕੌਮੀ ਪ੍ਰਧਾਨ ਨੂੰ ਸੰਬੋਧਨ ਕਰਦਿਆਂ ਲਿਖਿਆ ਕਿ ਸਿਹਤ ਵਿਭਾਗ ਦੇ ਡਾਇਰੈਕਟਰ ਦੀ ਆਡੀਓ ਸੀਡੀ ਹਾਲ ਹੀ ਵਿੱਚ ਵਾਇਰਲ ਹੋਈ ਸੀ।

 

ਇਸ ਤੋਂ ਬਾਅਦ ਰਾਜ ਸਰਕਾਰ ਨੇ ਤੁਰੰਤ ਕਾਰਵਾਈ ਕਰਦਿਆਂ ਡਾਇਰੈਕਟਰ ਖਿਲਾਫ ਕੇਸ ਦਰਜ ਕਰਕੇ ਉਸਨੂੰ ਗ੍ਰਿਫਤਾਰ ਕਰ ਲਿਆ। ਵਿਜੀਲੈਂਸ ਇਸ ਦੀ ਜਾਂਚ ਕਰ ਰਹੀ ਹੈ। ਇਸ ਦੇ ਮੱਦੇਨਜ਼ਰ ਕੁਝ ਲੋਕਾਂ ਦੀ ਤਰਫੋਂ ਭਾਜਪਾ ਵੱਲ ਅਸਿੱਧੇ ਢੰਗ ਨਾਲ ਉਂਗਲਾਂ ਚੁੱਕੀਆਂ ਜਾ ਰਹੀਆਂ ਹਨ। ਬਿੰਦਲ ਨੇ ਲਿਖਿਆ ਹੈ ਕਿ ਉਹ ਭਰੋਸਾ ਦਿਵਾਉਂਦੇ ਹਨ ਕਿ ਪਾਰਟੀ ਦਾ ਇਸ ਮਾਮਲੇ ਨਾਲ ਕੋਈ ਲੈਣਾ ਦੇਣਾ ਨਹੀਂ ਹੈ।

 

ਉਨ੍ਹਾਂ ਲਿਖਿਆ ਕਿ ਭਾਜਪਾ ਦਾ ਪੱਲਾ ਬੇਦਾਗ ਹੈ। ਹਾਲਾਂਕਿ ਇਸ ਮਾਮਲੇ ਨੂੰ ਭਾਜਪਾ ਵੱਲ ਇਸ਼ਾਰਾ ਕਰਨਾ ਇਕ ਬੇਇਨਸਾਫੀ ਹੈ, ਕੋਰੋਨਾ ਮਹਾਂਮਾਰੀ ਦੌਰਾਨ ਭਾਜਪਾ ਦੀ ਸੇਵਾ ਦਾ ਵੀ ਇਕ ਅਪਮਾਨ ਹੈ। ਬਿੰਦਲ ਨੇ ਕਿਹਾ ਕਿ ਭਾਜਪਾ ਦੇ ਪ੍ਰਦੇਸ਼ ਪ੍ਰਧਾਨ ਹੋਣ ਦੇ ਨਾਤੇ, ਉਹ ਚਾਹੁੰਦੇ ਹਨ ਕਿ ਇਸ ਕਥਿਤ ਭ੍ਰਿਸ਼ਟਾਚਾਰ ਦੀ ਨਿਰਪੱਖ ਅਤੇ ਪੂਰੀ ਜਾਂਚ ਬਿਨਾਂ ਕਿਸੇ ਦਬਾਅ ਦੇ ਹੋਵੇ। ਅਜਿਹੀ ਸਥਿਤੀ ਵਿੱਚ ਉਨ੍ਹਾਂ ਨੇ ਉੱਚ ਨੈਤਿਕ ਕਦਰਾਂ ਕੀਮਤਾਂ ਨੂੰ ਧਿਆਨ ਵਿੱਚ ਰੱਖਦਿਆਂ ਸੂਬਾਈ ਭਾਜਪਾ ਦੇ ਅਹੁਦੇ ਤੋਂ ਅਸਤੀਫਾ ਦੇ ਦਿੱਤਾ ਹੈ।

 

ਕੀ ਹੈ ਮਾਮਲਾ

ਹਾਲ ਹੀ ਵਿੱਚ ਇੱਕ 43 ਸਕਿੰਟ ਦੀ ਆਡੀਓ ਕਲਿੱਪ ਸੋਸ਼ਲ ਮੀਡੀਆ ਤੇ ਵਾਇਰਲ ਹੋਈ। ਇਸ ਚ ਸਿਹਤ ਨਿਰਦੇਸ਼ਕ ਦੀ ਆਵਾਜ਼ ਮਿਲਣ ਦੇ ਦੋਸ਼ ਹਨ। ਕਰੀਬ ਪੰਜ ਲੱਖ ਰੁਪਏ ਦੇ ਗੈਰਕਨੂੰਨੀ ਲੈਣ-ਦੇਣ ਦੀ ਗੱਲ ਇਸ ਚ ਚੱਲ ਰਹੀ ਹੈ। ਇਹ ਲੈਣ-ਦੇਣ ਕੋਵਿਡ-19 ਨਾਲ ਸਬੰਧਤ ਪੀਪੀਈ ਕਿੱਟ ਦੀ ਖਰੀਦ ਨਾਲ ਜੋੜਿਆ ਜਾ ਰਿਹਾ ਹੈ। ਇਸੇ ਮੁੱਦੇ ਨਾਲ ਇੱਕ ਭਾਜਪਾ ਨੇਤਾ ਦਾ ਨਾਮ ਵੀ ਜੋੜਿਆ ਜਾ ਰਿਹਾ ਸੀ। ਇਸ ਵਿੱਚ ਭਾਜਪਾ ਨੇਤਾ ਦੀ ਮਿਲੀਭੁਗਤ ਦੇ ਦੋਸ਼ ਲੱਗਣੇ ਸ਼ੁਰੂ ਹੋ ਗਏ ਸਨ ਕਿ ਇਸੇ ਦੌਰਾਨ ਬੁੱਧਵਾਰ ਨੂੰ ਭਾਜਪਾ ਦੇ ਪ੍ਰਦੇਸ਼ ਪ੍ਰਧਾਨ ਰਾਜੀਵ ਬਿੰਦਲ ਨੇ ਅਸਤੀਫਾ ਦੇ ਦਿੱਤਾ ਅਤੇ ਹਿਮਾਚਲ ਦੀ ਰਾਜਨੀਤੀ ਵਿੱਚ ਹਲਚਲ ਮਚ ਗਈ।

Source HINDUSTAN TIMES

%d bloggers like this: