ਹਰਿਆਣਾ ਦੇ ਪੈਨਸ਼ਨਭੋਗੀਆਂ ਲਈ ਆਨਲਾਇਨ ਸ਼ਿਕਾਇਤ ਹਲ ਪ੍ਰਣਾਲੀ ਸ਼ੁਰੂ 

ਹਰਿਆਣਾ ਦੇ ਪ੍ਰਿੰਸੀਪਲ ਅਕਾਊਂਟੇਟ ਜਨਰਲ (ਲੇਖਾ ਤੇ ਹੱਕਦਾਰੀ) ਦਫਤਰ ਨੇ ਸੂਬਾ ਸਰਕਾਰ ਦੇ ਪੈਨਸ਼ਨਭੋਗੀਆਂ ਦੇ ਪੈਨਸ਼ਨ ਸੋਧ ਨਾਲ ਜੁੜੇ ਮਾਮਲਿਆਂ ਅਤੇ ਸ਼ਿਕਾਇਤਾਂ ਦੇ ਨਿਪਟਾਰੇ ਲਈ ਆਨਲਾਇਨ ਸ਼ਿਕਾਇਤ ਹਲ ਪ੍ਰਣਾਲੀ ਸ਼ੁਰੂ ਕੀਤੀ ਹੈ।

 

ਹਰਿਆਣਾ ਦੇ ਪ੍ਰਿੰਸੀਪਲ ਅਕਾਊਂਟੇਟ ਜਨਰਲ ਵਿਸ਼ਾਲ ਬਾਂਸਲ ਨੇ ਅੱਜ ਇੱਥੇ ਇਹ ਜਾਣਕਾਰੀ ਦਿੰਦੇ ਹੋਏ ਦਸਿਆ ਕਿ ਪੈਨਸ਼ਨਭੋਗੀਆਂ ਦੇ ਪੈਨਸ਼ਨ ਸੋਧ ਨਾਲ ਜੁੜੇ ਮਾਮਲਿਆਂ ਦੇ ਨਿਪਟਾਰੇ ਲਈ ਸ਼ੁਰੂ ਕੀਤੀ ਗਈ ਇਸ ਵਿਸ਼ੇਸ਼ ਸਹੂਲਤ ਦੇ ਤਹਿਤ ਸਬੰਧਤ ਡਰਾਇੰਗ ਐਂਡ ਡਿਸਬਿਰਸਿੰਗ ਅਧਿਕਾਰੀ ਵੱਲੋਂ ਅਜਿਹੇ ਮਾਮਲਿਆਂ ਨੂੰ ਆਨਲਾਇਨ ਪ੍ਰਕ੍ਰਿਆ ਰਾਹੀਂ ਅਕਾਊਂਟੇਟ ਜਨਰਲ ਦਫਤਰ ਨੂੰ ਭੇਜਿਆ ਜਾਵੇਗਾ।

 

ਉਨਾਂ ਕਿਹਾ ਕਿ ਅਕਾਊਂਟੇਟ ਜਨਰਲ ਦਫਤਰ ਵੱਲੋਂ ਡਰਾਇੰਗ ਐਂਡ ਡਿਸਬਿਰਸਿੰਗ ਅਧਿਕਾਰੀ, ਟ੍ਰੇਜਰੀ ਅਤੇ ਪੈਨਸ਼ਨਰ ਨੂੰ ਪੈਨਸ਼ਨ ਐਥਾਰਿਟੀ ਆਨਲਾਇਨ ਭੇਜੇ ਜਾਣਗੇ। ਇਸ ਤੋਂ ਇਲਾਵਾ, ਪੈਨਸ਼ਨਭੋਗੀ ਆਪਣੇ ਪੱਧਰ ‘ਤੇ ਆਪਣੇ ਯੂਜਰ ਆਈ ਨਾਲ ਪੈਨਸ਼ਨ ਐਥਾਰਿਟੀ ਖੁਦ ਵੀ ਪ੍ਰਾਪਤ ਕਰ ਸਕਦਾ ਹੈ। ਇਸ ਸਹੂਲਤ ਲਈ ਪੈਨਸ਼ਨਰ ਨੂੰ ਆਪਣੇ ਪੱਧਰ ‘ਤੇ ਇਸ ਪ੍ਰਣਾਲੀ ‘ਤੇ ਖੁਦ ਦਾ ਰਜਿਸਟਰੇਸ਼ਨ ਕਰਵਾਉਣਾ ਹੋਵੇਗਾ।

 

ਉਨਾਂ ਕਿਹਾ ਕਿ ਇਸ ਤੋਂ ਇਲਾਵਾ, ਪੈਨਸ਼ਨਭੋਗੀ ਇਸ ਦਫਤਰ ਤੋਂ ਟੋਲ ਫਰੀ ਨੰਬਰ 1800-102-3292 ‘ਤੇ ਵੀ ਸੰਪਰਕ ਕਰ ਸਕਦੇ ਹਨ ਅਤੇ ਆਨਲਾਇਨ ਸ਼ਿਕਾਇਤ ਹਲ ਪ੍ਰਣਾਲੀ ‘ਤੇ ਆਪਣੇ ਮੋਬਾਇਨ ਨੰਬਰ ਰਾਹੀਂ ਆਪਣਾ ਰਜਿਸਟਰੇਸ਼ਨ ਕਰਵਾ ਕੇ ਆਪਣੀ ਸ਼ਿਕਾਇਤ ਦਰਜ ਕਰਵਾ ਸਕਦੇ ਹਨ। 

 

ਉਨਾਂ ਕਿਹਾ ਕਿ ਪੈਨਸ਼ਨਭੋਗੀ ਨੂੰ ਸ਼ਿਕਾਇਤ ਦੇ ਹੱਲ ਦੀ ਜਾਣਕਾਰੀ ਉਸ ਦੇ ਮੋਬਾਇਲ ਦੇ ਨਾਲ-ਨਾਲ ਸ਼ਿਕਾਇਤ ਹੱਲ ਪ੍ਰਣਾਲੀ ‘ਤੇ ਵੀ ਦਿੱਤੀ ਜਾਵੇਗੀ।
 

Source HINDUSTAN TIMES

%d bloggers like this: