ਹਰਿਆਣਾ ਦੀ ਤਰੱਕੀ ਤੇ ਵਿਕਾਸ ’ਚ ਮਜਦੂਰਾਂ ਦਾ ਵਰਨਣਯੋਗ ਯੋਗਦਾਨ: CM ਖੱਟਰ

ਹਰਿਆਣਾ ਦੇ ਮੁੰਖ ਮੰਤਰੀ ਸ੍ਰੀ ਮਨੋਹਰ ਲਾਲ ਨੇ ਕਿਹਾ ਹੈ ਕਿ ਕੋਵਿਡ-19 ਵਿਸ਼ਵ ਮਹਾਮਾਰੀ ਦੇ ਚਲਦੇ ਰਾਜ ਸਰਕਾਰ ਵੱਲੋਂ ਸੂਬੇ ਤੋਂ ਇਛੁੱਕ ਮਜਦੂਰਾਂ ਨੂੰ ਉਨ੍ਹਾਂ ਦੇ ਗ੍ਰਹਿ ਰਾਜਾਂ ਵਿਚ ਪਹੁੰਚਾਉਣ ਲਈ ਰੋਜਾਨਾ ਵਿਸ਼ੇਸ਼ ਮਜਦੂਰ ਰੇਲ ਗੱਡੀਆਂ ਨੂੰ ਸੂਬੇ ਦੇ ਵੱਖ ਵੱਖ ਰੇਲਵੇ ਸਟੇਸ਼ਨਾਂ ਤੋਂ ਚਲਾਇਆ ਜਾ ਰਿਹਾ ਹੈ ਅਤੇ ਇਸ ਸ਼੍ਰਿਖਲਾ ਵਿਚ ਅੱਜ ਹਰਿਆਣਾ ਤੋਂ ਇਕ ਵਿਸ਼ੇਸ਼ ਮਜਦੂਰ ਰੇਲਗੱਡੀ ਨੂੰ ਭੇਜਿਆ ਗਿਆ ਹੈ।

 

ਇਸ ਤਰ੍ਹਾ ਹਰਿਆਣਾ ਦੇ ਗੁਆਂਢੀ ਰਾਜਾਂ ਦੇ ਰਹਿਣ ਵਾਲੇ ਮਜਦੂਰਾਂ ਨੂੰ ਵੀ ਬੱਸਾਂ ਰਾਹੀਂ ਉਨ੍ਹਾਂ ਦੇ ਗ੍ਰਹਿ ਰਾਜਾਂ ਵਿਚ ਭਿਜਵਾਇਆ ਜਾ ਰਿਹਾ ਹੈ। ਉਨ੍ਹਾਂ ਨੇ ਦਸਿਆ ਕਿ ਹਰਿਆਣਾ ਰਾਜ ਦੀ ਉੱਨਤੀ ਤੇ ਵਿਕਾਸ ਵਿਚ ਮਜਦੂਰਾਂ ਦਾ ਵਰਨਣਯੋਗ ਯੋਗਦਾਨ ਹੈ।

 

ਉਨ੍ਹਾਂ ਨੇ ਦਸਿਆ ਕਿ ਹਰਿਆਣਾ ਸਰਕਾਰ ਨੇ ਇੰਨ੍ਹਾ ਮਜਦੂਰਾਂ ਦੀ ਪਰੇਸ਼ਾਨੀਆਂ ਨੁੰ ਸਮਝਦੇ ਹੋਏ ਉਨ੍ਹਾਂ ਨੇ ਮੁਫਤ ਉਨ੍ਹਾਂ ਦੇ ਗ੍ਰਹਿ ਰਾਜ ਪਹੁੰਚਾਉਣ ਦੀ ਵਿਵਸਥਾ ਕੀਤੀ ਹੈ। ਆਪਣੇ ਗ੍ਰਹਿ ਰਾਜਾਂ ਵਿਚ ਜਾਣ ਦੇ ਇਛੁੱਕ ਮਜਦੂਰਾਂ ਨੂੰ ਉਨ੍ਹਾਂ ਦੇ ਡੇਸਟੀਨੇਸ਼ਨ ਤਕ ਪਹੁੰਚਾਉਣ ਦੀ ਸ਼੍ਰਿਖਲਾ ਦੇ ਤਹਿਤ ਅੱਜ ਗੁਰੂਗ੍ਰਾਮ ਤੋਂ ਇਕ ਵਿਸ਼ੇਸ਼ ਮਜਦੂਰ ਰੇਲਗੱਡੀ ਰਾਹੀਂ 1600 ਤਂੰ ਵੱਧ ਮਜਦੂਰਾਂ ਨੂੰ ਉਨ੍ਹਾਂ ਦੇ ਗ੍ਰਹਿ ਰਾਜ ਉੜੀਸਾ ਲਈ ਰਵਾਨਾ ਕੀਤਾ ਗਿਆ ਹੈ।

 

ਅੱਜ ਗੁਰੂਗ੍ਰਾਮ ਰੇਲਵੇ ਸਟੇਸ਼ਨ ਤੋਂ ਵਿਸ਼ੇਸ਼ ਮਜਦੂਰ ਰੇਲਗੱਡੀ ਰਾਹੀਂ 1600 ਮਜਦੂਰਾਂ ਨੂੰ ਬਾਲਾਸੋਰ (ਉੜੀਸਾ) ਭੇਜਨ ਦਾ ਕੰਮ ਕੀਤਾ ਗਿਆ। ਇਸ ਟ੍ਰੇਨ ਵਿਚ ਚਾਰ ਰਾਜਾਂ ਨਾਂਅ  ਬਿਹਾਰ, ਝਾਰਖੰਡ, ਪੱਛਮ ਬੰਗਾਲ ਤੇ ਉੜੀਸਾ ਦੇ ਮਜਦੂਰਾਂ ਨੂੰ ਰਵਾਨਾ ਕੀਤਾ ਗਿਆ। ਰਾਜ ਸਰਕਾਰ ਵੱਲੋਂ ਇੰਨ੍ਹਾਂ ਮਜਦੂਰਾਂ ਨੂੰ ਪਾਣੀ ਦੀ ਬੋਤਲ, ਫੂਡ ਪੈਕੇਟ, ਡੇਸ ਮਾਸਕ ਤੇ ਸੈਨੀਟਾਈਜਰ ਵੀ ਉਪਲਬਧ ਕਰਵਾਏ ਗਏ। ਇਸ ਟ੍ਰੇਨ ਵਿਚ  ਘਰ ਜਾਂਦੇ ਸਮੇਂ ਮਜਦੂਰਾਂ ਦੇ ਚੇਹਰੇ ‘ਤੇ ਖੁਸ਼ੀ ਦੀ ਲਹਿਰ ਸਾਫ ਦੇਖੀ ਜਾ ਰਹੀ ਸੀ। ਟ੍ਰੇਨ ਵਿਚ ਸਵਾਰ ਛੌਟੇ ਬੱਚਿਆਂ ਨੂੰ ਖਿਡੋਣੇ ਵੀ ਦਿੱਤੇ ਗਏ।

ਇੰਨ੍ਹਾਂ ਮਜਦੂਰਾਂ ਨੂੰ ਮੁਫਤ ਟ੍ਰੇਨ ਦੀ ਟਿਕਟ ਦੇ ਨਾਲ-ਨਾਲ ਹੋਰ ਸਹੂਲਤਾਂ ਵੀ ਉਪਲਬਧ ਕਰਵਾਈਆਂ ਗਈਆਂ ਹਨ, ਤਾਂ ਜੋ ਰਸਤੇ ਵਿਚ ਇੰਨ੍ਹਾਂ ਲੋਕਾਂ ਨੂੰ ਕਿਸੇ ਪਰੇਸ਼ਾਨੀ ਦਾ ਸਾਹਮਣਾ ਨਾ ਕਰਨਾ ਪਵੇ। ਆਪਣੇ ਗ੍ਰਹਿ ਰਾਜ ਜਾਣ ਵਾਲੀ ਸਾਰੇ ਮਜਦੂਰਾਂ ਨੂੰ ਹਰਿਆਣਾ ਰੋਡਵੇਜ ਦੀ ਬੱਸਾ ਰਾਹੀਂ ਗੁਰੂਗ੍ਰਾਮ ਰੇਲਵੇ ਸਟੇਸ਼ਨ ‘ਤੇ ਲਿਆਇਆ ਗਿਆ। ਇਸ ਦੇ ਬਾਅਦ ਇੰਨ੍ਹਾਂ ਮਜਦੂਰਾਂ ਦੇ ਸਿਹਤ ਦੀ ਜਾਂਚ ਦੇ ਨਾਂਲ-ਨਾਲ ਹੋਰ ਨਿਰਧਾਰਿਤ ਮਾਪਦੰਡਾਂ ਦੀ ਪਾਲਣਾ ਵੀ ਕੀਤੀ ਗਈ।

 

ਮਰਦੂਰਾਂ ਦੇ ਨਾਲ ਸਫਰ ਕਰ ਰਹੇ ਬੱਚਿਆਂ ਨੂੰ ਖਿਡੋਣੇ, ਬਿਸਕੁੱਟ, ਚਿਪਸ ਦੇ ਪੈਕੇਟ ਅਤੇ ਚਾਕਲੇਟ ਆਦਿ ਵੀ ਉਪਲਬਧ ਕਰਵਾਏ ਗਏ। ਸਾਰੇ ਮਜਦੂਰਾਂ ਨੂੰ ਪੁਲਿਸ ਤੇ ਰੇਲਵੇ ਕਰਮਚਾਰੀਆਂ ਦੇ ਸਹਿਯੋਗ ਨਾਲ ਬੋਗੀ ਵਿਚ ਬਿਠਾਉਣ ਦਾ ਕੰਮ ਕੀਤਾ ਗਿਆ। ਸਫਰ ਦੌਰਾਨ ਯਾਤਰੀਆਂ ਨੂੰ ਕਿਸੇ ਵੀ ਤਰ੍ਹਾ ਦੀ ਅਸਹੂਲਤ ਨਾ ਹੋਵੇ ਇਸ ਦੇ ਲਈ ਯਾਤਰੀਆਂ ਨੂੰ ਜਰੂਰਤ ਦਾ ਸਮਾਨ ਵੀ ਦਿੱਤਾ ਗਿਆ ਅਤੇ ਉਨ੍ਹਾਂ ਨੂੰ ਸੋਸ਼ਲ ਡਿਸਟੈਂਸਿੰਗ ਬਣਾਏ ਰੱਖਣ ਸਬੰਧੀ ਮਹਤਵਪੂਰਣ ਜਾਣਕਾਰੀ ਵੀ ਦਿੰਤੀ ਗਈ। ਟ੍ਰੇਨ ਦੇ ਸਾਰੇ ਡੱਬਿਆਂ ਵਿਚ ਸਾਬਣ ਤੇ ਸੈਨੇਟਾਈਜਰ ਰਰੱਖਵਾਏ ਗਏ ਸਨ। ਟ੍ਰੇਨ ਵਿਚ ਮਹਿਲਾ ਯਾਤਰੀ ਤੇ ਬੱਜੇ ਵੀ ਸਨ ਜਿਨ੍ਹਾਂ ਨੇ ਸਫਟ ਟੁਆਏ ਵੀ ਦਿੱਤੇ ਗਏ।

 

ਹਰਿਆਣਾ ਸਰਕਾਰ ਵੱਲੋਂ ਮੁੱਖ ਮੰਤਰੀ ਮਨੋਹਰ ਲਾਲ ਨੇ ਮਨੁੱਖਤਾ ਦੀ ਸੋਚ ਦੇ ਨਾਲ ਸਾਰਿਆਂ ਨੂੰ ਉਨ੍ਹਾਂ ਦੇ ਪਰਿਜਨਾਂ ਨਾਲ ਮਿਲਨ ਦਾ ਮੌਕਾ ਦਿੱਤਾ ਹੈ। ਅਜਿਹੇ ਵਿਚ ਮਜਦੂਰ ਸੁਖਦ ਅਨੁਭਵ ਦੇ ਨਾਲ ਆਪਣੇ ਘਰ ਪਹੁੰਚੇ। ਉੱਥੇ ਕਾਮਨਾ ਕੀਤੀ ਗਈ ਹੈ। ਹਰਿਆਣਾ ਸੂਬਾ ਵਿਕਾਸ ਦੇ ਵੱਲ ਵੱਧ ਰਿਹਾ ਹੈ ਅਤੇ ਨਿਵੇਸ਼ਕਾਂ ਦੀ ਪਸੰਦ ਦੇ ਕਾਰਣ ਇੱਥੇ ਰੁਜਗਾਰ ਦੇ ਦਰਵਾਜੇ ਖੋਲੇ ਹਨ, ਅਜਿਹੇ ਵਿਚ ਫਿਰ ਤੋਂ ਰੁਜਗਾਰ ਦੇ ਲਈ ਹਰਿਆਣਾ ਸੂਬੇ ਵਿਚ ਇੰਨ੍ਹਾਂ ਦਾ ਸਵਾਗਤ ਹੈ।

Source HINDUSTAN TIMES

%d bloggers like this: