ਹਰਿਆਣਾ ’ਚ ਟਿੱਡੀ ਦਲ ਦੇ ਹਮਲੇ ਪ੍ਰਤੀ ਸਾਵਧਾਨੀਆਂ ਤੇ ਵਿਵਸਥਾ ਕਰਨ ਦੇ ਹੁਕਮ

ਹਰਿਆਣਾ ਦੀ ਮੁੱਖ ਸਕੱਤਰ ਕੇਸ਼ਨੀ ਆਨੰਦ ਅਰੋੜਾ ਨੇ ਖੇਤੀਬਾੜੀ ਵਿਭਾਗ ਅਤੇ ਜਿਲਾ ਪ੍ਰਸ਼ਾਸਨ ਦੇ ਅਧਿਕਾਰੀਆ ਨੂੰ ਸੂਬੇ ਵਿਚ ਟਿੱਡੀ ਦਲ ਦੇ ਹਮਲੇ ਤੋਂ ਨਿਪਟਾਰੇ ਲਈ ਪਹਿਲਾਂ ਹੀ ਸਾਰੀ ਤਰਾਂ ਦੀਆਂ ਸਾਵਧਾਨੀਆਂ ਵਰਤਨ ਅਤੇ ਵਿਵਸਥਾ ਕਰਨ ਦੇ ਆਦੇਸ਼ ਦਿੱਤੇ ਹਨ।

 

ਮੁੱਖ ਸਕੱਤਰ ਨੇ ਇਹ ਆਦੇਸ਼ ਅੱਜ ਇੱਥੇ ਹਰਿਆਣਾ ਵਿਚ ਟਿੱਡੀ ਦਲ ਦੀ ਨਿਗਰਾਨੀ ਅਤੇ ਕੰਟ੍ਰੋਲ ਸਬੰਧ ਵਿਚ ਖੇਤੀਬਾੜੀ ਵਿਭਾਗ ਅਤੇ ਹੋਰ ਸਬੰਧਤ ਅਧਿਕਾਰੀਆਂ ਨਾਲ ਮੀਟਿੰਗ ਦੀ ਪ੍ਰਧਾਨਗੀ ਕਰਨ ਦੌਰਾਨ ਦਿੱਤੇ।

 

ਮੀਟਿੰਗ ਵਿਚ ਖੇਤੀਬਾੜੀ ਤੇ ਕਿਸਾਨ ਭਲਾਈ ਵਿਭਾਗ ਦੇ ਵਧੀਕ ਮੁੱਖ ਸਕੱਤਰ, ਸੰਜੀਵ ਕੌਸ਼ਲ ਨੇ ਦਸਿਆ ਕਿ ਗੁਆਂਢੀ ਸੂਬਿਆਂ ਪੰਜਾਬ ਅਤੇ ਰਾਜਸਥਾਨ ਵਿਚ ਟਿੱਡੀ ਦਲ ਦੇ ਹਮਲੇ ਦੀ ਰਿਪੋਰਟ ਸਾਹਮਣੇ ਆਉਣ ਤੋਂ ਬਾਅਦ ਹਰਿਆਣਾ ਨੂੰ ਵੀ ਹਾਈ ਐਲਰਟ ‘ਤੇ ਰੱਖਿਆ ਗਿਆ ਹੈ। ਸਥਿਤੀ ਤੋਂ ਨਿਪਟਨ ਅਤੇ ਇਸ ਬਾਰੇ ਜਾਗਰੂਕਤਾ ਫੈਲਾਉਣ ਲਈ ਸੁਪਰਵਿਜਨ ਟੀਮਾਂ ਗਠਨ ਕੀਤੀਆਂ ਹਨ। 

 

ਟਿੱਡੀ ਦਲ ਦੇ ਹਮਲੇ ਨੂੰ ਕੰਟ੍ਰੋਲ ਕਰਨ ਲਈ ਹੈਫੇਡ ਅਤੇ ਹਰਿਆਣਾ ਭੂਮੀ ਸੁਧਾਰ ਅਤੇ ਵਿਕਾਸ ਨਿਗਮ ਰਾਹੀਂ ਕੀਟਨਾਸ਼ਕਾਂ ਅਰਥਾਤ ਕਲੋਰਪਾਯਰੀਫਾਸ 20 ਫੀਸਦੀ ਈਸੀ ਅਤੇ ਕਲੋਰਪਾਰੀਫਾਸ 50 ਫੀਸਦੀ ਈਸੀ ਦਾ ਯੋਗ ਸਟਾਕ ਉਪਲੱਬਧ ਕਰਵਾਇਆ ਗਿਆ ਹੈ ਅਤੇ ਜੇਕਰ ਲੋੜ ਹੋਵੇ ਤਾਂ ਕਿਸਾਨ ਇੰਨਾਂ ਏਜੰਸੀਆਂ ਤੋਂ ਕੀਟਨਾਸ਼ਕ ਪ੍ਰਾਪਤ ਕਰ ਸਕਦੇ ਹਨ।

 

ਸ੍ਰੀ ਸੰਜੀਵ ਕੌਸ਼ਲ ਨੇ ਕਿਹਾ ਕਿ ਗੁਆਂਢੀ ਸੂਬਿਆਂ ਅਤੇ ਕੁਝ ਹੋਰ ਸੂਬਿਆਂ ਵਿਚ ਟਿੱਡੀ ਦਲ ਨੇ ਫਸਲਾਂ ‘ਤੇ ਹਮਲਾ ਕਰਵਾਉਣ ਤੋਂ ਬਾਅਦ, ਹਰਿਆਣਾ ਦੇ 9 ਸੂਬਿਆਂ ਵਿਚ ਜਿੱਥੇ ਕੀਟ ਹਮਲੇ ਦਾ ਸ਼ੱਕ ਹੈ, ਉਨਾਂ ਨੂੰ ਹਾਈ ਐਲਰਟ ‘ਤੇ ਰੱਖਿਆ ਗਿਆ ਹੈ ਅਤੇ ਕਿਸੇ ਵੀ ਹਮਲੇ ਤੋਂ ਨਿਪਟਣ ਲਈ ਪਹਿਲਾਂ ਤੋਂ ਹੀ ਯੋਗ ਵਿਵਸਥਾ ਕੀਤੀ ਹੈ। 

ਉਨਾਂ ਦਸਿਆ ਕਿ ਖੇਤੀਬਾੜੀ ਵਿਭਾਗ ਨੇ ਕੀਟਨਾਸ਼ਕਾਂ ਉਪਲੱਬਧ ਕਰਵਾ ਦਿੱਤਾ ਹੈ ਅਤੇ ਵਟਾਸਅਪ ‘ਤੇ ਕਿਸਾਨਾਂ ਦੇ ਸਮੂਹਾਂ ਦਾ ਗਠਨ ਕੀਤਾ ਹੈ। ਉਨਾਂ ਦਸਿਆ ਕਿ ਕਿਸਾਨਾਂ ਨੂੰ ਵੀ ਆਪਣੇ ਖੇਤਾਂ ਵਿਚ ਟਿੱਡੀ ਦਲ ਬਾਰੇ ਚੌਕਸ ਰਹਿਣ ਲਈ ਕਿਹਾ ਗਿਆ ਹੈ।

 

ਉਨਾਂ ਨੇ ਇਹ ਵੀ ਦਸਿਆ ਕਿ ਭਾਵੇਂ ਹੁਣ ਤਕ ਟਿੱਡੀ ਦਲ ਨੇ ਸੂਬੇ ਵਿਚ ਦਾਖਲ ਨਹੀਂ ਹੋਇਆ ਹੈ, ਲੇਕਿਨ ਸਾਰੀ ਲੋਂੜੀਦੀ ਸਾਵਧਾਨੀਆਂ ਅਤੇ ਉਪਾਇਆਂ ਨੂੰ ਅਮਲ ਵਿਚ ਲਿਆਇਆ ਜਾ ਰਿਹਾ ਹੈ, ਜਿਸ ਵਿਚ ਟ੍ਰੈਕਟਰ ਮਾਊਂਟੇਡ ਛਿੜਕਾਅ ਸਹੂਲਤ ਨੂੰ ਸਰਗਰਮ ਕਰਨਾ, ਟਿੱਡੀ ਕੰਟ੍ਰੋਲ ਗਤੀਵਿਧੀਆਂ ਦੀ ਨਿਗਰਾਨੀ ਲਈ ਇਕ ਰਿਸਪਾਂਸ ਟੀਮ ਨਾਲ ਰੋਜਾਨਾ ਮੀਟਿੰਗ ਕਰਨ ਅਤੇ ਇਲਾਕਿਆਂ ਵਿਚ ਕਿਸੇ ਤਰਾਂ ਦਾ ਕੋਈ ਤਨਾਅ ਜਾਂ ਅਫਰਾ ਤਫਰੀ ਦੀ ਸਥਿਤੀ ਪੈਦਾ ਨਾ ਹੋਵੇ, ਇਹ ਯਕੀਨੀ ਕਰਨ ਲਈ ਕਿਹਾ ਗਿਆ ਹੈ।

 

ਮੀਟਿੰਗ ਵਿਚ ਮੁੱਖ ਸਕੱਤਰ ਨੂੰ ਜਾਣੂੰ ਕਰਵਾਇਆ ਗਿਆ ਕਿ ਖੇਤੀਬਾੜੀ ਵਿਭਾਗ ਦੇ ਅਧਿਕਾਰੀ ਟਿੱਡੀ ਦਲ ਦੀ ਅੱਗੇ ਵੱਧਣ ਦੀ ਗਤੀ ਬਾਰੇ ਵਿਚ ਲੋਂੜੀਦੀ ਜਾਣਕਾਰੀ ਲਈ ਜੋਧਪੁਰ ਸੈਂਟ੍ਰਲ ਇੰਸੀਟੀਚਿਊਟ ਫਾਰ ਟਿੱਡੀ ਵਾਰਨਿੰਗ (ਟਿੱਡੀ ਚੇਤਾਵਨੀ ਸੰਗਠਨ) ਨਾਲ ਰੈਗੂਲਰ ਸੰਪਰਕ ਵਿਚ ਹਨ। ਇਸ ਦੇ ਨਾਲ, ਵਿਭਾਗ ਵਿਭਾਗ ਦੇ ਅਧਿਕਾਰੀ ਭਾਰਤ ਸਰਕਾਰ ਦੇ ਟਿੱਡੀ ਕੰਟ੍ਰੋਲ ਸੰਗਠਨਾਂ ਨਾਲ ਵੀ ਤਾਲਮੇਲ ਸਥਾਪਿਤ ਕੀਤੇ ਹੋਏ ਹਨ।
 

Source HINDUSTAN TIMES

%d bloggers like this: