ਸੰਗੀਤਕਾਰ ਜੋੜੀ ਸਾਜਿਦ-ਵਾਜਿਦ ਦੇ ਵਾਜਿਦ ਖਾਨ ਦਾ ਦੇਹਾਂਤ, ਕੋਰੋਨਾ ਨਾਲ ਸੀ ਸੰਕਰਮਿਤ

ਮਸ਼ਹੂਰ ਸੰਗੀਤਕਾਰ ਜੋੜੀ ਸਾਜਿਦ-ਵਾਜਿਦ ਦੇ ਵਾਜਿਦ ਖਾਨ ਦੀ ਐਤਵਾਰ ਰਾਤ ਨੂੰ ਕੋਰੋਨਾਵਾਇਰਸ ਮੌਤ ਹੋ ਗਈ। ਵਾਜਿਦ ਦੀ ਮੌਤ ਮੁੰਬਈ ਦੇ ਚੈਂਬੁਰ ਖੇਤਰ ਦੇ ਇਕ ਹਸਪਤਾਲ ‘ਚ ਹੋਈ, ਜਿੱਥੇ ਉਸ ਨੂੰ ਪਿਛਲੇ ਇਕ ਹਫਤੇ ਤੋਂ ਦਾਖਲ ਕਰਵਾਇਆ ਗਿਆ ਸੀ।


ਮੁੰਬਈ: ਮਸ਼ਹੂਰ ਸੰਗੀਤਕਾਰ ਜੋੜੀ ਸਾਜਿਦ-ਵਾਜਿਦ ਦੇ ਵਾਜਿਦ ਖਾਨ ਦੀ ਐਤਵਾਰ ਰਾਤ ਨੂੰ ਕੋਰੋਨਾਵਾਇਰਸ ਮੌਤ ਹੋ ਗਈ। ਵਾਜਿਦ ਦੀ ਮੌਤ ਮੁੰਬਈ ਦੇ ਚੈਂਬੁਰ ਖੇਤਰ ਦੇ ਇਕ ਹਸਪਤਾਲ ‘ਚ ਹੋਈ, ਜਿੱਥੇ ਉਸ ਨੂੰ ਪਿਛਲੇ ਇਕ ਹਫਤੇ ਤੋਂ ਦਾਖਲ ਕਰਵਾਇਆ ਗਿਆ ਸੀ।ਵਾਜਿਦ ਖਾਨ ਦੀ ਮੌਤ ਦੀ ਪੁਸ਼ਟੀ ਕਰਦਿਆਂ, ਸੰਗੀਤਕਾਰ ਸਲੀਮ ਮਰਚੈਂਟ ਨੇ ਏਬੀਪੀ ਨਿਊਜ਼ ਨੂੰ ਦੱਸਿਆ, “ਹਾਂ, ਇਹ ਸੱਚ ਹੈ ਕਿ ਵਾਜਿਦ ਹੁਣ ਸਾਡੇ ਨਾਲ ਨਹੀਂ ਹੈ।” ਸਲੀਮ ਨੇ ਏਬੀਪੀ ਨਿਊਜ਼ ਨੂੰ ਉਨ੍ਹਾਂ ਦੀ ਮੌਤ ‘ਤੇ ਚਾਨਣਾ ਪਾਉਂਦਿਆਂ ਕਿਹਾ,’ ਵਾਜਿਦ ਨੂੰ ਕਿਡਨੀ ਦੀ ਸਮੱਸਿਆ ਸੀ ਅਤੇ ਉਸ ਦੀ ਕਿਡਨੀ ਲਗਭਗ 6 ਮਹੀਨੇ ਪਹਿਲਾਂ ਟ੍ਰਾਂਸਪਲਾਂਟ ਕੀਤੀ ਗਈ ਸੀ। ਉਦੋਂ ਤੋਂ ਉਸਦੀ ਇਮਿਊਨਿਟੀ ‘ਚ ਭਾਰੀ ਕਮੀ ਆਈ ਹੈ। ਜਿੱਥੋਂ ਤੱਕ ਮੈਨੂੰ ਪਤਾ ਹੈ ਵਾਜਿਦ ਨੂੰ ਪਹਿਲਾਂ ਗਲ਼ੇ ਦੀ ਇਨਫੈਕਸ਼ਨ ਹੋ ਗਈ ਅਤੇ ਫਿਰ ਉਸ ਨੂੰ ਕੋਰੋਨਾਵਾਇਰਸ ਹੋਣ ਦੀ ਖ਼ਬਰ ਮਿਲੀ। ਇਮਿਊਨਿਟੀ ਲੈਵਲ ਹੇਠਾਂ ਆਉਣ ਕਾਰਨ ਉਸਨੂੰ ਕੋਰੋਨਾਵਾਇਰਸ ਹੋਇਆ ਸੀ।

ਸਲੀਮ ਨੇ ਦੱਸਿਆ ਕਿ ਕਿਡਨੀ ਟਰਾਂਸਪਲਾਂਟ ਤੋਂ ਬਾਅਦ ਵਾਜਿਦ ਨੂੰ ਕਈ ਵਾਰ ਕਿਡਨੀ ਦੀ ਇਨਫੈਕਸ਼ਨ ਤੋਂ ਗੁਜ਼ਰਨਾ ਪਿਆ ਸੀ। ਉਸਨੇ ਦੱਸਿਆ ਕਿ ਕਿਡਨੀ ਅਤੇ ਗਲ਼ੇ ਦੀ ਇਨਫੈਕਸ਼ਨ ਕਾਰਨ ਵਾਜਿਦ ਨੂੰ ਇੱਕ ਹਫ਼ਤਾ ਪਹਿਲਾਂ ਦੁਬਾਰਾ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ ਸੀ, ਜਿਥੇ ਉਸ ਨੂੰ ਕੋਵਿਡ -19 ਹੋਣ ਦਾ ਪਤਾ ਲੱਗਿਆ।

ਸਲੀਮ ਨੇ ਕਿਹਾ, “ਮੈਨੂੰ ਸਮਝ ਨਹੀਂ ਆ ਰਿਹਾ ਹੈ ਕਿ ਉਨ੍ਹਾਂ ਦੇ ਇੰਝ ਚਲੇ ਜਾਣ ‘ਤੇ ਮੈਂ ਹੋਰ ਕੀ ਕਹਾਂ। ਇਕੱਠੇ ਬਿਤਾਏ ਬਹੁਤ ਸਾਰੇ ਸੁੰਦਰ ਪਲ ਯਾਦ ਆਉਣਗੇ।”

ਪ੍ਰਿਯੰਕਾ ਚੋਪੜਾ ਅਤੇ ਸੋਨੂੰ ਨਿਗਮ ਨੇ ਵਾਜਿਦ ਦੀ ਮੌਤ ‘ਤੇ ਦੁੱਖ ਜ਼ਾਹਰ ਕੀਤਾ ਹੈ।

ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ

Source ABP PUNAB

%d bloggers like this: