ਸ੍ਰੀਲੰਕਾ ‘ਚ ਫਸੇ 685 ਭਾਰਤੀਆਂ ਨੂੰ ਲੈ ਕੇ ਤਾਮਿਨਲਾਡੂ ਪਹੁੰਚਿਆ INS ਸਮੁੰਦਰੀ ਬੇੜਾ

ਸਮੁੰਦਰੀ ਫ਼ੌਜ ਦਾ ਆਈਐਨਐਸ ਜਲਾਸ਼ਵ ਸ੍ਰੀਲੰਕਾ ‘ਚ ਫਸੇ 685 ਭਾਰਤੀਆਂ ਨੂੰ ਲੈ ਕੇ ਤਾਮਿਲਨਾਡੂ ਦੇ ਤੋਤੀਕੋਰਿਨ ਪਹੁੰਚ ਗਿਆ ਹੈ।
 

ਆਈਐਨਐਸ ਜਲਾਸ਼ਵ 553 ਮਰਦਾਂ, 125 ਔਰਤਾਂ ਅਤੇ 7 ਬੱਚਿਆਂ ਸਮੇਤ ਸੋਮਵਾਰ ਸ਼ਾਮ ਨੂੰ ਕੋਲੰਬੋ ਤੋਂ ਭਾਰਤ ਲਈ ਰਵਾਨਾ ਹੋਇਆ ਸੀ। ਆਪ੍ਰੇਸ਼ਨ ਸਮੁੰਦਰ ਸੇਤੂ ਦੇ ਤਹਿਤ ਆਈਐਨਐਸ ਜਲਾਸ਼ਵ ਨੇ ਲਗਭਗ 10 ਘੰਟੇ ਵਿੱਚ 256 ਕਿਲੋਮੀਟਰ ਦੀ ਦੂਰੀ ਨੂੰ ਪੂਰਾ ਕੀਤਾ। ਜੰਗੀ ਬੇੜੇ ਉੱਤੇ ਚੜ੍ਹਨ ਤੋਂ ਪਹਿਲਾਂ ਇਨ੍ਹਾਂ ਯਾਤਰੀਆਂ ਦੀ ਡਾਕਟਰੀ ਜਾਂਚ ਕੀਤੀ ਗਈ। ਸਮਾਨ ਨੂੰ ਸੈਨੇਟਾਈਜ਼ ਕੀਤਾ ਗਿਆ ਸੀ।
 

ਭਾਰਤੀ ਲੋਕਾਂ ਨੂੰ ਸਮਾਜਿਕ ਦੂਰੀਆਂ ਨੂੰ ਧਿਆਨ ‘ਚ ਰੱਖਦੇ ਹੋਏ ਜੰਗੀ ਜਹਾਜ਼ ‘ਚ ਬਿਠਾਇਆ ਗਿਆ ਸੀ। ਸੁਰੱਖਿਆ ਦੇ ਮਾਪਦੰਡਾਂ ਦੀ ਸਖ਼ਤੀ ਨਾਲ ਪਾਲਣਾ ਕੀਤੀ ਗਈ। ਇਸ ਤੋਂ ਪਹਿਲਾਂ ਜਲਾਸ਼ਵ ਮਾਲਦੀਵ ਦੀ ਰਾਜਧਾਨੀ ਮਾਲੇ ਤੋਂ 1286 ਲੋਕਾਂ ਨੂੰ ਸੁਰੱਖਿਅਤ ਕੋਚੀ ਲੈ ਕੇ ਆਇਆ ਸੀ। 
 

ਆਪਣੇ ਘਰ ਵਾਪਸ ਪਰਤਣ ਦੀ ਖ਼ੁਸ਼ੀ ਇਨ੍ਹਾਂ ਲੋਕਾਂ ਦੇ ਚਿਹਰੇ ‘ਤੇ ਸਾਫ਼ ਦੇਖੀ ਜਾ ਸਕਦੀ ਸੀ। ਭਾਰਤ ਸਰਕਾਰ ਵੱਲੋਂ ਚੁੱਕੇ ਗਏ ਕਦਮਾਂ ਤੋਂ ਇਹ ਲੋਕ ਕਾਫੀ ਖ਼ੁਸ਼ ਹਨ। ਮੰਗਲਵਾਰ ਨੂੰ ਆਈਐਨਐਸ ਸਮੁੰਦਰੀ ਬੇੜਾ 685 ਭਾਰਤੀਆਂ ਨੂੰ ਲੈ ਕੇ ਤਾਮਿਲਨਾਡੂ ਨੇ ਤੋਤੀਕੋਰਿਨ ਸਥਿਤੀ ਵੀ  ਚਿਦੰਬਰਮ ਪੋਰਟ ਪਹੁੰਚਿਆ ਗਿਆ ਹੈ। ਸੋਮਵਾਰ ਨੂੰ ਆਈਐਨਐਸ ਸਮੁੰਦਰੀ ਬੇੜਾ ਸ੍ਰੀਲੰਕਾ ਦੇ ਕੋਲੰਬੋ ਪਹੁੰਚਿਆ ਸੀ ਅਤੇ ਅੱਜ ਭਾਰਤੀ ਨਾਗਰਿਕਾਂ ਨੂੰ ਲੈ ਕੇ ਵਾਪਸ ਪਰਤਿਆ ਹੈ।
 

ਇੱਕ ਯਾਤਰੀ ਨੇ ਆਪਣੀ ਖ਼ੁਸ਼ੀ ਜ਼ਾਹਿਰ ਕਰਦੇ ਹੋਏ ਕਿਹਾ, “ਆਪਣੇ ਘਰ ਪਹੁੰਚ ਕੇ ਬਹੁਤ ਚੰਗਾ ਲੱਗ ਰਿਹਾ ਹੈ। ਇਹ ਸਾਡੀ ਯਾਦਗਰ ਟ੍ਰਿਪ ਸੀ। ਸਾਨੂੰ ਦੇਸ਼ ਵਾਪਸ ਲਿਆਉਣ ਲਈ ਅਸੀਂ ਭਾਰਤ ਸਰਕਾਰ ਦੇ ਸ਼ੁੱਕਰਗੁਜ਼ਾਰ ਹਾਂ।”

Source HINDUSTAN TIMES

%d bloggers like this: