ਵੱਡੀ ਖ਼ਬਰ: ਗ੍ਰਹਿ ਮੰਤਰਾਲੇ ਨੇ ਲੌਕਡਾਊਨ-5 ਬਾਰੇ ਸਾਰੀਆਂ ਕਿਆਸਾਂ ਨੂੰ ਕੀਤਾ ਰੱਦ

ਰਿਪੋਰਟ ਵਿੱਚ ਦਾਅਵਾ ਕੀਤਾ ਗਿਆ ਹੈ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਇਸ ਮਹੀਨੇ ਦੇ ਐਤਵਾਰ ਨੂੰ ਆਪਣੇ ‘ਮਨ ਕੀ ਬਾਤ’ ਪ੍ਰੋਗਰਾਮ ਵਿੱਚ ਲੌਕਡਾਊਨ-5 ਦਾ ਐਲਾਨ ਕਰਨਗੇ।


ਨਵੀਂ ਦਿੱਲੀ: ਕੀ ਕੋਰੋਨਾਵਾਇਰਸ (Coronavirus) ਸੰਕਰਮਣ ਦੇ ਫੈਲਣ ਤੋਂ ਰੋਕਣ ਲਈ 31 ਮਈ ਤੋਂ ਬਾਅਦ ਲੌਕਡਾਊਨ (lockdown) ਜਾਰੀ ਰਹੇਗੀ? ਇਸ ਬਾਰੇ ਕਾਫ਼ੀ ਅਟਕਲਾਂ ਹਨ। ਇਸ ਦੌਰਾਨ ਕੇਂਦਰ ਸਰਕਾਰ (Center Government) ਨੇ ਲੌਕਡਾਊਨ-5 ਸਬੰਧੀ ਵਿੱਚ ਇੱਕ ਰਿਪੋਰਟ ਵਿੱਚ ਕੀਤੇ ਦਾਅਵਿਆਂ ਤੇ ਅਟਕਲਾਂ ਨੂੰ ਰੱਦ ਕਰ ਦਿੱਤਾ ਹੈ।ਦਰਅਸਲ, ਰਿਪੋਰਟ ਵਿੱਚ ਦਾਅਵਾ ਕੀਤਾ ਗਿਆ ਹੈ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਇਸ ਮਹੀਨੇ ਦੇ ਐਤਵਾਰ ਨੂੰ ਆਪਣੇ ‘ਮਨ ਕੀ ਬਾਤ’ ਪ੍ਰੋਗਰਾਮ ਵਿੱਚ ਲੌਕਡਾਊਨ-5 ਦਾ ਐਲਾਨ ਕਰਨਗੇ। ਨਾਲ ਹੀ ਗ੍ਰਹਿ ਮੰਤਰਾਲੇ ਦੇ ਸੂਤਰਾਂ ਦੇ ਹਵਾਲੇ ਨਾਲ ਰਿਪੋਰਟ ਵਿਚ ਦਾਅਵੇ ਕੀਤੇ ਗਏ ਹਨ। ਇਸ ਖ਼ਬਰ ਨੂੰ ਜਾਇਜ਼ ਠਹਿਰਾਉਂਦਿਆਂ ਗ੍ਰਹਿ ਮੰਤਰਾਲੇ ਨੇ ਕਿਹਾ ਹੈ ਕਿ ਇਸ ਵਿੱਚ ਕੀਤੇ ਸਾਰੇ ਦਾਅਵੇ ਸਿਰਫ ਅਟਕਲਾਂ ਹਨ।

ਦੱਸ ਦੇਈਏ ਕਿ ਕੋਰੋਨਾ ਵਾਇਰਸ ਦੇ ਸੰਕਰਮ ਦੇ ਤੇਜ਼ੀ ਨਾਲ ਫੈਲਣ ਤੋਂ ਰੋਕਣ ਲਈ ਪਿਛਲੇ 64 ਦਿਨਾਂ ਤੋਂ ਦੇਸ਼ ਵਿੱਚ ਲੌਕਡਾਊਨ ਲੱਗਿਆ ਹੋਇਆ ਹੈ। ਹਾਲਾਂਕਿ, ਲੋਕਡਾਊਨ-4 ਵਿੱਚ ਬਹੁਤ ਸਾਰੀਆਂ ਕਿਸਮਾਂ ਦੀਆਂ ਛੋਟਾਂ ਹਨ, ਜਿਨ੍ਹਾਂ ਦੀ ਮਿਆਦ 31 ਮਈ ਨੂੰ ਖ਼ਤਮ ਹੋ ਰਹੀ ਹੈ।

ਇਸ ਸਮੇਂ ਦੇਸ਼ ਵਿਚ ਕੋਰੋਨਾਵਾਇਰਸ ਦੀ ਸੰਕਰਮਣ ਦੀ ਗਿਣਤੀ 151767 ਹੈ। ਇਨ੍ਹਾਂ ਚੋਂ 64425 ਲੋਕ ਠੀਕ ਹੋ ਕੇ ਘਰ ਪਰਤੇ ਹਨ ਤੇ 4337 ਦੀ ਮੌਤ ਹੋ ਗਈ ਹੈ।

ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:

https://play.google.com/store/apps/details?id=com.winit.starnews.hin

https://apps.apple.com/in/app/abp-live-news/id811114904

Source ABP PUNAB

%d bloggers like this: