ਵਿਦੇਸ਼ ਮੰਤਰਾਲੇ ਨੇ ਟਰੰਪ ਦੀ ਪੇਸ਼ਕਸ਼ ‘ਤੇ ਕਿਹਾ- ਚੀਨ ਨਾਲ ਗੱਲਬਾਤ ਜਾਰੀ

ਭਾਰਤ ਅਤੇ ਚੀਨ ਵਿਚਕਾਰ ਸਰਹੱਦ ਉੱਤੇ ਜਾਰੀ ਤਣਾਅ ਨੂੰ ਲੈ ਕੇ ਕੱਲ੍ਹ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਵਿਚੋਲਗੀ ਦੀ ਪੇਸ਼ਕਸ਼ ਕੀਤੀ ਸੀ। ਅੱਜ ਵਿਦੇਸ਼ ਮੰਤਰਾਲੇ ਨੇ ਇਸ ਮਾਮਲੇ ‘ਤੇ ਪ੍ਰਤੀਕ੍ਰਿਆ ਪ੍ਰਗਟ ਕਰਦਿਆਂ ਕਿਹਾ ਕਿ ਇਸ ਨੂੰ ਸ਼ਾਂਤੀਪੂਰਵਕ ਹੱਲ ਕਰਨ ਲਈ ਚੀਨੀ ਪੱਖ ਨਾਲ ਗੱਲਬਾਤ ਜਾਰੀ ਹੈ।

 

ਨਿਊਜ਼ ਏਜੰਸੀ ਪੀਟੀਆਈ ਦੇ ਅਨੁਸਾਰ ਵਿਦੇਸ਼ ਮੰਤਰਾਲੇ ਨੇ ਕਿਹਾ ਹੈ ਕਿ ਸਾਡੇ ਸੈਨਿਕਾਂ ਨੇ ਸਰਹੱਦੀ ਪ੍ਰਬੰਧਨ ਪ੍ਰਤੀ ਬਹੁਤ ਜ਼ਿੰਮੇਵਾਰ ਰਵੱਈਆ ਅਪਣਾਇਆ ਹੈ। ਭਾਰਤੀ ਸੈਨਿਕ ਚੀਨ ਨਾਲ ਦੁਵੱਲੇ ਸਮਝੌਤੇ ਵਿੱਚ ਨਿਰਧਾਰਤ ਪ੍ਰਕਿਰਿਆਵਾਂ ਦਾ ਸਖ਼ਤੀ ਨਾਲ ਪਾਲਣ ਕਰ ਰਹੇ ਹਨ।

 

 

ਅਮਰੀਕਾ ਦੇ ਰਾਸ਼ਟਰਪਤੀ ਨੇ ਕੱਲ੍ਹ ਯਾਨੀ ਬੁੱਧਵਾਰ ਨੂੰ ਭਾਰਤ ਅਤੇ ਚੀਨ ਦੀ ਸਰਹੱਦ ‘ਤੇ ਚੱਲ ਰਹੇ ਤਣਾਅ ਦੇ ਵਿਚਕਾਰ ਵਿਚੋਲਗੀ ਕਰਨ ਦੀ ਪੇਸ਼ਕਸ਼ ਕੀਤੀ। ਉਨ੍ਹਾਂ ਕਿਹਾ ਸੀ ਕਿ ਅਮਰੀਕਾ ਨੇ ਦੋਵਾਂ ਦੇਸ਼ਾਂ ਨੂੰ ਕਿਹਾ ਹੈ ਕਿ ਅਸੀਂ ਸਰਹੱਦੀ ਵਿਵਾਦ ‘ਤੇ ਵਿਚੋਲਗੀ ਕਰਨ ਲਈ ਤਿਆਰ ਹਾਂ। ਅਮਰੀਕੀ ਰਾਸ਼ਟਰਪਤੀ ਨੇ ਟਵੀਟ ਕਰਕੇ ਇਹ ਗੱਲ ਕਹੀ ਸੀ।

 

ਅਜੋਕੇ ਸਮੇਂ ਵਿੱਚ, ਲੱਦਾਖ ਅਤੇ ਉੱਤਰੀ ਸਿੱਕਮ ਵਿੱਚ ਭਾਰਤ ਅਤੇ ਚੀਨ ਦੀਆਂ ਫੌਜਾਂ ਨੇ ਆਪਣੀ ਮੌਜੂਦਗੀ ਨੂੰ ਕਾਫ਼ੀ ਹੱਦ ਤੱਕ ਵਧਾ ਦਿੱਤਾ ਹੈ। ਇਹ ਦੋਵਾਂ ਦੇਸ਼ਾਂ ਦੀ ਸੈਨਾਵਾਂ ਵਿਚਾਲੇ ਦੋ ਵੱਖ ਵੱਖ, ਤਣਾਅ ਦੀ ਘਟਨਾਵਾਂ ਦੇ ਦੋ ਹਫ਼ਤੇ ਬੀਤ ਜਾਣ ਤੋਂ ਬਾਅਦ ਵੀ ਤਣਾਅ ਵਧਣ ਅਤੇ ਦੋਹਾਂ ਪੱਖਾਂ ਦੇ ਰੁਖ਼ ਵਿੱਚ ਕਠੋਰਤਾ ਆਉਣ ਦਾ ਸਪੱਸ਼ਟ ਸੰਕੇਤ ਦਿੰਦਾ ਹੈ।

Source HINDUSTAN TIMES

%d bloggers like this: