ਵਿਦੇਸ਼ੀ ਨਿਵੇਸ਼ਕਾਂ ਦਾ ਭਾਰਤ ’ਚ ਭਰੋਸਾ ਵਧਿਆ, ਮਈ ’ਚ ਲਾਏ 11,718 ਕਰੋੜ

ਫ਼ਾਰੇਨ ਪੋਰਟਫ਼ੋਲੀਓ ਇਨਵੈਸਟਮੈਂਟ’ (ਐੱਫ਼ਪੀਆਈ – FPI – ਵਿਦੇਸ਼ੀ ਪੋਰਟਫ਼ੋਲੀਓ ਨਿਵੇਸ਼) ਦਾ ਰੁਝਾਨ ਇੱਕ ਵਾਰ ਫਿਰ ਭਾਰਤੀ ਸ਼ੇਅਰ ਬਾਜ਼ਾਰ ਪਰਤ ਆਇਆ ਹੈ ਕੋਰੋਨਾ ਸੰਕਟ ਦੌਰਾਨ ਵਿਦੇਸ਼ੀ ਨਿਵੇਸ਼ਕਾਂ ਨੇ ਭਾਰਤੀ ਬਾਜ਼ਾਰਚੋਂ 88,000 ਕਰੋੜ ਰੁਪਏ ਦੀ ਨਿਕਾਸੀ ਕੀਤੀ ਸੀ ਪਰ ਹੁਣ ਉਹ ਇੱਕ ਵਾਰ ਫਿਰ ਆਪਣਾ ਨਿਵੇਸ਼ ਵਧਾ ਰਹੇ ਹਨ

 

 

ਇਸ ਵਰ੍ਹੇ ਪਹਿਲੀ ਵਾਰ 28 ਮਈ ਤੱਕ ਨਿਵੇਸ਼ਕਾਂ ਨੇ 11,718 ਕਰੋੜ ਰੁਪਏ ਦਾ ਨਿਵੇਸ਼ ਕੀਤਾ ਹੈ ਬਾਜ਼ਾਰ ਮਾਹਿਰਾਂ ਅਨੁਸਾਰ ਪ੍ਰਧਾਨ ਮੰਤਰੀ ਵੱਲੋਂ 20 ਲੱਖ ਕਰੋੜ ਰੁਪਏ ਦੇ ਰਾਹਤ ਪੈਕੇਜ ਦੇ ਐਲਾਨ ਤੋਂ ਬਾਅਦ ਵਿਦੇਸ਼ੀ ਨਿਵੇਸ਼ਕਾਂ ਦਾ ਵਿਸ਼ਵਾਸ ਵਧਿਆ ਹੈ ਬਾਜ਼ਾਰ ਵਿੱਚ ਤੇਜ਼ੀ ਦਾ ਮਾਹੌਲ ਹੈ ਤੇ ਸੈਂਸੈਕਸ 32,000 ਦੇ ਪੱਧਰਤੇ ਪੁੱਜ ਗਿਆ ਹੈ

 

 

 

FPI ਵੱਲੋਂ ਬਾਜ਼ਾਰ ਵਿੱਚ ਨਿਕਾਸੀ ਤੇ ਨਿਵੇਸ਼

ਮਹੀਨਾ

ਨਿਵੇਸ਼/ਨਿਕਾਸੀ

ਜਨਵਰੀ

-5,412 ਕਰੋੜ ਰੁਪਏ

ਫ਼ਰਵਰੀ

-11,485 ਕਰੋੜ ਰੁਪਏ

ਮਾਰਚ

-65,817 ਕਰੋੜ ਰੁਪਏ

ਅਪ੍ਰੈਲ

-5,209 ਕਰੋੜ ਰੁਪਏ

ਮਈ

+ 11,718 ਕਰੋੜ ਰੁਪਏ

 

 

ਸਕਿਓਰਿਟੀਜ਼ ਐਕਸਚੇਂਜ ਬੋਰਡ ਆਫ਼ ਇੰਡੀਆ ਭਾਵ ‘ਸੇਬੀ’ (SEBI) ਨੇ ਟਾਟਾ ਕਨਸਲਟੈਂਸੀ ਸਰਵਿਸੇਜ਼ (TCS) ਨੂੰ ਚੇਤਾਵਨੀ ਦਿੱਤੀ ਹੈ ਕਿ ਉਹ ਨਿਵੇਸ਼ਕਾਂ ਸਾਹਵੇਂ ਅਹਿਮ ਜਾਣਕਾਰੀਆਂ ਰੱਖਦੇ ਸਮੇਂ ਸਾਵਧਾਨ ਰਹੇ। ਸੇਬੀ  ਪਾਇਆ ਕਿ ਟੀਸੀਐੱਸ ਨੇ ਅਮਰੀਕਾ ਵਿੱਚ ਇੱਕ ਮਾਮਲੇ ਦੌਰਾਨ ਨੁਕਸਾਨ ਨੂੰ ਲੈ ਕੇ ਜਾਣਕਾਰੀਆਂ ਨੂੰ ਪ੍ਰਮੁੱਖਤਾ ਨਾਲ ਪ੍ਰਦਰਸ਼ਿਤ ਨਹੀਂ ਕੀਤਾ।

 

 

ਇਹ ਚੇਤਾਵਨੀ ਇਸੇ ਸੰਦਰਭ ਵਿੱਚ ਹੈ। ਟੀਸੀਐੱਸ ਨੇ 16 ਅਪ੍ਰੈਲ, 2016 ਨੂੰ ਸ਼ੇਅਰ ਬਾਜ਼ਾਰਾਂ ਨੂੰ ਐਪਿਕ ਸਿਸਟਮ ਨਾਲ ਬੌਧਿਕ ਸੰਪਤੀ ਅਘਿਕਾਰ ਦੇ ਇੱਕ ਮਾਮਲੇ ਨਾਲ ਸਬੰਧਤ ਅਮਰੀਕੀ ਅਦਾਲਤ ਦੇ ਫ਼ੈਸਲੇ ਬਾਰੇ ਦੱਸਿਆ ਸੀ।

 

 

ਸੇਬੀ ਅਨੁਸਾਰ ਟੀਸੀਐੱਸ (TCS) ਵੱਲੋਂ ਦਿੱਤੀ ਗਈ ਜਾਦਕਾਰੀ ਤੋਂ ਸੰਕੇਤ ਮਿਲਦਾ ਹੈ ਕਿ ਉਸ ਨੂੰ ਇਸ ਮਾਮਲੇ ’ਚ ਵਿਸਕੌਨਸਿਨ ਦੀ ਇੱਕ ਅਦਾਲਤ ਵਿੱਚ ਦਾਇਰ ਮੁਕੱਦਮੇ ਵਿੱਚ ਟ੍ਰਿਬਿਊਨਲ ਦਾ ਫ਼ੈਸਲਾ ਮਿਲਿਆ ਹੈ। ਉਂਝ ਭਾਵੇਂ ਇਸ ਜਨਤਕ ਹੁਕਮ ਵਿੱਚ ਟੀਸੀਐੱਸ ਵਿਰੁੱਧ ਲਾਏ ਗਏ ਗਏ 94 ਕਰੋੜ ਡਾਲਰ ਜੁਰਮਾਨੇ ਦਾ ਵਰਣਨ ਨਹੀਂ ਕੀਤਾ ਗਿਆ।

 

 

ਕੰਪਨੀ ਨੇ 18 ਅਪ੍ਰੈਲ, 2016 ਨੂੰ ਆਪਣੇ ਵਿੱਤੀ ਨਤੀਜਿਆਂ ਦਾ ਐਲਾਨ ਕਰਦੇ ਸਮੇਂ ਇਸ ਨੂੰ ਅਚਾਨਕ ਦੇਦਦਾਰੀਆਂ ਦੇ ਹਿੱਸੇ ਵਜੋਂ ਵਿਖਾਇਆ ਸੀ। ਸੇਬੀ ਨੇ ਕਿਹਾ ਕਿ ਕੰਪਨੀ ਨੂੰ ਸ਼ੇਅਰ ਬਾਜ਼ਾਰਾਂ ਨੂੰ ਜਾਣਕਾਰੀ ਦਿੰਦੇ ਸਮੇਂ ਜੁਰਮਾਨੇ ਦਾ ਪ੍ਰਮੁੱਖਤਾ ਨਾਲ ਵਰਣਨ ਕਰਨਾ ਚਾਹੀਦਾ ਸੀ।

Source HINDUSTAN TIMES

%d bloggers like this: