ਵਪਾਰਕ ਵਾਹਨਾਂ ’ਚ ਡਰਾਇਵਰਾਂ ਤੇ ਯਾਤਰੀਆਂ ਦੀ ਸੁਰੱਖਿਆ ਲਈ ਲੱਗਣਗੇ ਨਵੇਂ ਸਿਸਟਮ

ਭਾਰਤ ਸਰਕਾਰ ਹੁਣ ਵਪਾਰਕ ਵਾਹਨਾਂ ਵਿੱਚ ਆਧੁਨਿਕ ਤਕਨੀਕ ਦੀ ਮਦਦ ਨਾਲ ਡਰਾਇਵਰਾਂ ਤੇ ਯਾਤਰੀਆਂ ਦੋਵਾਂ ਦੇ ਜੀਵਨ ਸੁਰੱਖਿਅਤ ਬਣਾਉਣ ਦੀ ਦਿਸ਼ਾ ਵਿੱਚ ਕੰਮ ਕਰ ਰਹੀ ਹੈ। ਇਸ ਅਧੀਨ ਟਰੱਕ–ਟਰਾਲਿਆਂ ਵਿੱਚ ਪਾਰਕਿੰਗ ਅਲਰਟ ਸਿਸਟਮ ਲਾਉਣ ਦੀ ਤਿਆਰੀ ਹੈ। ਇਸ ਦੇ ਨਾਲ ਹੀ ਨਿਜੀ ਵਾਹਨਾਂ ਦੀ ਤਰਜ਼ ਉੱਤੇ ਵਪਾਰਕ ਵਾਹਨਾਂ ਵਿੱਚ ਏਅਰਬੈਗ, ਓਵਰ ਸਪੀਡ ਸਿਸਟਮ ਤੇ ਸੀਟ ਬੈਲਟ ਰੀਮਾਈਂਡਰ ਆਦਿ ਉਪਾਅ ਲਾਗੂ ਕਰਨ ਦੀ ਯੋਜਨਾ ਹੈ।

 

 

ਸੜਕੀ ਆਵਾਜਾਈ ਤੇ ਰਾਜਮਾਰਗ ਮੰਤਰਾਲੇ ਦੇ ਅਧਿਕਾਰੀਆਂ ਨੇ ਦੱਸਿਆ ਕਿ ਇਸ ਵੇਲੇ ਵਪਾਰਕ ਵਾਹਨਾਂ ਨੂੰ ਬੈਕ ਕਰਦਿਆਂ ਕਿਸੇ ਬੱਚੇ ਜਾਂ ਜਾਨਵਰ ਦੇ ਦੱਬ ਕੇ ਮਾਰੇ ਜਾਣ ਦੀਆਂ ਘਟਨਾਵਾਂ ਆਮ ਹਨ, ਇਯੇ ਲਈ ਟਰਕਾਂ ਵਿੱਚ ਰੀਅਰ ਪਾਰਕਿੰਗ ਅਲਰਟ ਸਿਸਟਮ ਲਾਉਣਾ ਹੋਵੇਗਾ। ਇਸ ਨਾਲ ਡਰਾਇਵਰ ਆਪਣੇ ਕੈਬਿਨ ਵਿੱਚ ਬੈਠ ਕੇ ਹੀ ਵਾਹਨ ਬੈਕ ਕਰਦੇ ਸਮੇਂ ਆਪਣੇ ਕੈਮਰੇ ਨਾਲ ਦ੍ਰਿਸ਼ ਵੇਖ ਸਕੇਗਾ।

 

 

ਇਸ ਤੋਂ ਇਲਾਵਾ ਡਰਾਇਵਰ ਤੇ ਕਲੀਨਰ ਲਈ ਟਰੱਕ ਵਿੱਚ ਏਅਰਬੈਗ ਲਾਜ਼ਮੀ ਕੀਤੇ ਜਾ ਰਹੇ ਹਨ, ਜਿਸ ਨਾਲ ਕੋਈ ਟੱਕਰ ਹੋਣ ਵੇਲੇ ਉਨ੍ਹਾਂ ਦੀ ਜਾਨ ਬਚ ਸਕੇ।

 

 

ਟਰੱਕਾਂ ਵਿੱਚ ਸੀਟ ਬੈਲਟ ਅਲਰਟ ਸਿਸਟਮ ਲਾਇਆ ਜਾਵੇਗਾ। ਜੇ ਡਰਾਇਵਰ ਜਾਂ ਸਹਾਇਕ ਸੀਟ ਬੈਲਟ ਨਹੀਂ ਲਾਵੇਗਾ, ਤਾਂ ਰੀਮਾਈਂਡਰ ਤੁਰੰਤ ਸੀਟ ਬੈਲਟ ਲਾਉਣ ਦੀ ਯਾਦ ਦਿਵਾਏਗਾ। ਇੰਨਾ ਹੀ ਨਹੀਂ, ਟਰੱਕ ਨੂੰ ਹੱਦੋਂ ਵੱਧ ਰਫ਼ਤਾਰ ਉੱਤੇ ਭਜਾਉਣ ’ਤੇ ਵੀ ਕੈਬਿਨ ਵਿੱਚ ਲੱਗਾ ਅਲਰਟ ਸਿਸਟਮ ਬੀਪ ਦੀ ਆਵਾਜ਼ ਨਾਲ ਡਰਾਇਵਰ ਨੂੰ ਸਾਵਧਾਨ ਕਰ ਦੇਵੇਗਾ।

 

 

ਸੜਕ ਟਰਾਂਸਪੋਰਟ ਤੇ ਰਾਜਮਾਰਗ ਮੰਤਰੀ ਨਿਤਿਨ ਗਡਕਰੀ ਨੇ ਸਾਲ 2020 ਤੱਕ ਸੜਕ ਹਾਦਸਿਆਂ ਵਿੱਚ ਮ੍ਰਿਤਕਾਂ ਦੀ ਗਿਣਤੀ 50 ਫ਼ੀ ਸਦੀ ਘੱਟ ਕਰਨ ਦਾ ਟੀਚਾ ਰੱਖਿਆ ਹੈ। ਇਸ ਵੇਲੇ ਪੰਜ ਲੱਖ ਸੜਕ ਹਾਦਸਿਆਂ ਵਿੱਚ ਡੇਢ ਲੱਖ ਲੋਕਾਂ ਦੀ ਮੌਤ ਹੁੰਦੀ ਹੈ ਤੇ ਚਾਰ ਲੱਖ ਲੋਕ ਅੰਗਹੀਣ ਹੋ ਜਾਂਦੇ ਹਨ।

 

 

ਅਧਿਕਾਰੀ ਨੇ ਦੱਸਿਆ ਕਿ ਸੁਰੱਖਿਆ ਦੇ ਇਨ੍ਹਾਂ ਵਿਸ਼ੇਸ਼ ਉਪਾਵਾਂ ਨਾਲ ਟਰੱਕ ਦੀ ਕੀਮਤ ਉੱਤੇ ਕੋਈ ਬਹੁਤਾ ਅਸਰ ਨਹੀਂ ਪਵੇਗਾ ਪਰ ਤਕਨੀਕ ਦੀ ਮਦਦ ਨਾਲ ਡਰਾਇਵਰ ਤੇ ਹੋਰਨਾਂ ਦੀ ਜਾਨ ਬਚਾਈ ਜਾ ਸਕਦੀ ਹੈ। ਉਨ੍ਹਾਂ ਦੱਸਿਆ ਕਿ ਮੰਤਰਾਲੇ ਨੇ ਆਟੋਮੋਬਾਇਲ ਉਦਯੋਗ ਦੇ ਮਾਪਦੰਡਾਂ ਸਬੰਧੀ ਨਵਾਂ ਖਰੜਾ ਤਿਆਰ ਕੀਤਾ ਹੈ।

Source HINDUSTAN TIMES

%d bloggers like this: