ਮਜ਼ਦੂਰਾਂ ਨੂੰ ਘਰ ਭੇਜਣ ਲਈ ਹਰਿਆਣਾ ਨੇ ਚਲਾਈਆਂ ਲਗਭਗ 100 ਵਿਸ਼ੇਸ਼ ਰੇਲਗੱਡੀਆਂ

ਹਰਿਆਣਾ ਦੇ ਮੁੱਖ ਮੰਤਰੀ ਸ੍ਰੀ ਮਨੋਹਰ ਲਾਲ ਨੇ ਕਿਹਾ ਕਿ ਕੋਰੋਨਾ ਵਾਇਰਸ ਦੇ ਬਾਅਦ ਰਾਸ਼ਟਰਵਿਆਪੀ ਲਾਕਡਾਊਨ ਦੌਰਾਨ ਮਜਦੂਰਾਂ ਨੂੰ ਉਨ੍ਹਾਂ ਦੇ ਗ੍ਰਹਿ ਜਿਲ੍ਹਿਆਂ ਵਿਚ ਭੇਜਣ ਲਈ ਹਰਿਆਣਾ ਸਰਕਾਰ ਲਗਭਗ ਸੌ ਵਿਸ਼ੇਸ਼ ਰੇਲਗੱਡੀਆਂਭੇਜਣ ਦੀ ਵਿਵਸਥਾ ਕੀਤੀ ਹੈ। ਇਸ ਤੋਂ ਇਲਾਵਾ, ਬੱਸਾਂ ਰਾਹੀਂ ਵੀ ਮਜਦੂਰਾਂ ਨੂੰ ਨੇੜੇ ਦੇ ਰਾਜਾਂ ਵਿਚ ਭੇਜਿਆ ਜਾ ਰਿਹਾ ਹੈ। ਸੰਕਟ ਦੇ ਇਸ ਸਮੇਂ ਵਿਚ ਮਨੁੱਖਤਾ ਦੀ ਸੇਵਾ ਤੋਂ ਵੱਡਾ ਕੋਈ ਧਰਮ ਨਹੀਂ ਹੈ। ਸਰਕਾਰੀ ਯਤਨਾਂ ਦੇ ਨਾਲ-ਨਾਲ ਸਮਾਜਿਕ ਸੰਗਠਨ ਵੀ ਇਸ ਨੇਕ ਕੰਮ ਵਿਚ ਸਹਿਯੋਗ ਲਈ ਅੱਗੇ ਆ ਰਹੇ ਹਨ।

 

ਮੁੱਖ ਮੰਤਰੀ ਅੱਜ ਚੰਡੀਗੜ੍ਹ ਤੋਂ ਕਰਨਾਲ ਜਾਂਦੇ ਸਮੇਂ ਅੰਬਾਲਾ-ਚੰਡੀਗੜ੍ਹ ਨੈਸ਼ਨਲ ਹਾਈਵੇ ‘ਤੇ ਕਿੰਗਫਿਸ਼ਰ ਸੈਰ-ਸਪਾਟਾ ਸਥਾਨ ਦੇ ਨੇੜੇ ਅੰਬਾਲਾ ਸ਼ਹਿਰ ਦੇ ਵਿਧਾਇਕ ਅਸੀਮ ਗੋਇਲ  ਦੇ ਮਾਰਗਦਰਸ਼ਨ ਵਿਚ ਚਲਾਏ ਜਾ ਰਹੇ ਮਜਦੂਰਾਂ ਦੇ ਕੈਂਪ ਵਿਚ ਰੁਕੇ ਅਤੇ ਉਨ੍ਹਾਂ ਨੇ ਮਜਦੂਰਾਂ ਦੇ ਲਈ ਕੀਤੇ ਜਾ ਰਹੇ ਕੰਮਾਂ ਦੀ ਸ਼ਲਾਘਾ ਕੀਤੀ।

 

ਵਿਧਾਇਕ ਅਸੀਮ ਗੋਇਲ ਨੇ ਮੁੱਖ ਮੰਤਰੀ ਮਨੋਹਰ ਲਾਲ ਨੂੰ ਜਾਣੂੰ ਕਰਵਾਇਆ ਕਿ 14 ਮਈ ਤੋਂ ਮੇਰਾ ਆਸਮਾਨ ਸੰਸਥਾਨ ਰਾਹੀਂ ਮਜਦੂਰਾਂ ਦੇ ਲਈ ਇੱਥੇ ਮੁਫਤ ਕੈਂਪ ਦਾ ਆਯੋਜਨ ਕੀਤਾ ਜਾ ਰਿਹਾ ਹੈ। ਇੱਥੇ ਤਿੰਨੋ ਸਮੇਂ ਦਾ ਭੋਜਨ, ਚਾਹ ਤੇ ਪਾਣੀ ਦੀ ਪੂਰੀ ਵਿਵਸਥਾ ਕੀਤੀ ਗਈ ਹੈ। ਜਿਨ੍ਹਾਂ ਮਜਦੂਰਾਂ ਨੂੰ ਜੁੱਤੇ ਜਾਂ ਚੱਪਲ ਆਦਿ ਦੀ ਜਰੂਰਤ ਹੈ, ਉਹ ਵੀ ਉਨ੍ਹਾਂ ਨੂੰ ਇੱਥੇ ਮਹੁਈਆ ਕਰਵਾਈ ਜਾ ਰਹੀ ਹੈ। ਇਸ ਦੇ ਨਾਲ-ਨਾਲ ਇੱਥੇ ਉਨ੍ਹਾਂ ਦੀ ਸਿਹਤ ਦੀ ਜਾਂਚ ਵੀ ਕੀਤੀ ਜਾ ਰਹੀ ਹੈ। ਜੇਕਰ ਕਿਸੇ ਮਜਦੂਰ ਨੂੰ ਉਪਚਾਰ ਦੀ ਜਰੂਰਤ ਹੈ ਤਾਂ ਉਸਨੂੰ ਐਂਬੂਲੈਂਸ ਰਾਹੀਂ ਹਸਪਤਾਲ ਵੀ ਪਹੁੰਚਾਇਆ ਜਾਂਦਾ ਹੈ।

 

ਵਿਧਾਇਕ ਨੇ ਮੁੱਖ ਮੰਤਰੀ ਨੂੰ ਇਸ ਗਲ ਦੀ ਵੀ ਜਾਣਕਾਰੀ ਦਿੱਤੀ ਕਿ ਮਜਦੂਰਾਂ ਨੂੰ ਉਨ੍ਹਾਂ ਦੇ ਗ੍ਰਹਿ ਜਿਲ੍ਹਿਆਂ ਵਿਚ ਭੇਜਣ ਦੇ ਲਈ ਇੱਥੇ ਰਜਿਸਟ੍ਰੇਸ਼ਣ ਵੀ ਕੀਤੀ ਜਾ ਰਹੀ ਹੈ ਅਤੇ ਹੁਣ ਤਕ ਲਗਭਗ 800 ਮਜਦੂਰਾਂ ਦਾ ਇੱਥੇ ਰਜਿਸਟ੍ਰੇਸ਼ਣ ਕੀਤਾ ਗਿਆ ਹੈ, ਜਿਨ੍ਹਾਂ ਵਿੱਚੋਂ ਜਿਆਦਾਤਰ ਨੂੰ ਰੇਲ ਤੇ ਬੱਸ ਮਾਰਗ ਰਾਹੀਂ ਭੇਜਣ ਦਾ ਕੰਮ ਵੀ ਕੀਤਾ ਗਿਆ ਹੈ। ਸਾਡਾ ਯਤਨ ਹੈ ਕਿ ਮਜਦੂਰ ਨੂੰ ਸੜਕ ‘ਤੇ ਪੈਦਲ ਨਾ ਚਲਣ ਦਿੱਤਾ ਜਾਵੇ। ਸਰਕਾਰ ਵੱਲੋਂ ਮਜਦੂਰਾਂ ਲਈ ਹਰ ਸੰਭਵ ਸਹਾਹਿਤਾ ਮਹੁਈਆ ਕਰਵਾਈ ਜਾ ਰਹੀ ਹੈ।

 

ਇਸ ਮੌਕੇ ‘ਤੇ ਸੰਸਥਾ ਦੇ ਸਕੱਤਰ ਰਿਤੇਸ਼ ਗੋਇਲ ਨੇ ਵੀ ਸਮੇਂ-ਸਮੇਂ ‘ਤੇ ਕਰਵਾਏ ਜਾ ਰਹੇ ਵੱਖ-ਵੱਖ ਸਮਾਜਿਕ ਕੰਮਾਂ ਦੇ ਬਾਰੇ ਵੀ ਮੁੱਖ ਮੰਤਰੀ ਨੂੰ ਜਾਣੂੰ ਕਰਵਾਇਆ।
 

Source HINDUSTAN TIMES

%d bloggers like this: