Advertisements

ਮੋਦੀ ਦੇ 20 ਲੱਖ ਕਰੋੜੀ ਪੈਕੇਜ ‘ਤੇ ਉੱਠਣ ਲੱਗੇ ਸਵਾਲ! ਕੈਪਟਨ ਮਗਰੋਂ ਕੇਜਰੀਵਾਲ ਵੱਡਾ ਦਾਅਵਾ

ਏਬੀਪੀ ਨਿਊਜ਼ ਨਾਲ ਖ਼ਾਸ ਗੱਲਬਾਤ ਦੌਰਾਨ ਉਨ੍ਹਾਂ ਕਿਹਾ ਕਿ ਕੇਂਦਰ ਨੇ 20 ਲੱਖ ਕਰੋੜ ਰੁਪਏ ਦੇ ਆਰਥਿਕ ਪੈਕੇਜ ਦਾ ਐਲਾਨ ਕੀਤਾ ਹੈ ਪਰ ਇਸ ਵਿੱਚੋਂ ਦਿੱਲੀ ਸਰਕਾਰ ਨੂੰ ਸਿੱਧੇ ਤੌਰ ‘ਤੇ ਕੁਝ ਵੀ ਨਹੀਂ ਮਿਲਿਆ ਹੈ। ਇਸ ਤੋਂ ਪਹਿਲਾਂ ਅਜਿਹੇ ਹੀ ਇਲਜ਼ਾਮ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵੀ ਲਾ ਚੁੱਕੇ ਹਨ।


ਨਵੀਂ ਦਿੱਲੀ: ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਕਿਹਾ ਹੈ ਕਿ ਕੇਂਦਰ ਸਰਕਾਰ ਦੇ ਆਰਥਿਕ ਪੈਕੇਜ ਵਿੱਚ ਦਿੱਲੀ ਨੂੰ ਕੁਝ ਨਹੀਂ ਮਿਲਿਆ। ਏਬੀਪੀ ਨਿਊਜ਼ ਨਾਲ ਖ਼ਾਸ ਗੱਲਬਾਤ ਦੌਰਾਨ ਉਨ੍ਹਾਂ ਕਿਹਾ ਕਿ ਕੇਂਦਰ ਨੇ 20 ਲੱਖ ਕਰੋੜ ਰੁਪਏ ਦੇ ਆਰਥਿਕ ਪੈਕੇਜ ਦਾ ਐਲਾਨ ਕੀਤਾ ਹੈ ਪਰ ਇਸ ਵਿੱਚੋਂ ਦਿੱਲੀ ਸਰਕਾਰ ਨੂੰ ਸਿੱਧੇ ਤੌਰ ‘ਤੇ ਕੁਝ ਵੀ ਨਹੀਂ ਮਿਲਿਆ ਹੈ। ਇਸ ਤੋਂ ਪਹਿਲਾਂ ਅਜਿਹੇ ਹੀ ਇਲਜ਼ਾਮ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵੀ ਲਾ ਚੁੱਕੇ ਹਨ।ਜ਼ਰੂਰ ਪੜ੍ਹੋ: ਭਾਰਤ ‘ਚ ਕੋਰੋਨਾ ਮਰੀਜ਼ਾਂ ਦੀ ਗਿਣਤੀ ਇੱਕ ਲੱਖ ਤੋਂ ਪਾਰ, ਬੀਤੇ ਤਿੰਨ ਦਿਨਾਂ ‘ਚ ਸਭ ਤੋਂ ਵੱਧ 15 ਹਜ਼ਾਰ ਕੇਸ ਵਧੇ

ਕੇਜਰੀਵਾਲ ਨੂੰ ਕਿਹਾ ਕਿ ਕੇਂਦਰ ਨੂੰ ਚਾਹੀਦਾ ਸੀ ਕਿ ਉਹ ਸੂਬਿਆਂ ਨੂੰ ਸਿੱਧਾ ਪੈਸਾ ਦਿੰਦਾ, ਜਿਸ ਨਾਲ ਸੂਬੇ ਆਪਣੇ ਹਾਲਾਤਾਂ ਨੂੰ ਕਾਬੂ ਵਿੱਚ ਰੱਖਦੇ। ਮੁੱਖ ਮੰਤਰੀ ਨੇ ਕਿਹਾ ਕਿ ਇਸ ਕੋਰੋਨਾ ਕਾਲ ਵਿੱਚ ਉਨ੍ਹਾਂ ਨੂੰ ਕੇਂਦਰ ਤੋਂ ਟੈਸਟਿੰਗ ਕਿਟ, ਪੀਪੀਈ ਕਿਟ ਆਦਿ ਵਿੱਚ ਹੀ ਸਹਿਯੋਗ ਮਿਲਿਆ ਹੈ, ਜਦਕਿ ਆਰਥਿਕ ਪੱਖੋਂ ਉਨ੍ਹਾਂ ਨੂੰ ਕੋਈ ਵੀ ਸਿੱਧੀ ਮਦਦ ਨਹੀਂ ਮਿਲੀ ਹੈ।

ਲਾਜ਼ਮੀ ਪੜ੍ਹੋ: ਕੈਪਟਨ ਵੱਲੋਂ ਅੰਤਰਰਾਜੀ ਬੱਸ ਸੇਵਾ ਦੀ ਬਹਾਲੀ ਰੱਦ, ਸਿਰਫ ਸ਼੍ਰਮਿਕ ਰੇਲ ਗੱਡੀਆਂ ਚੱਲਣਗੀਆਂ

ਅਰਵਿੰਦ ਕੇਜਰੀਵਾਲ ਨੇ ਕਿਹਾ ਕਿ ਕੋਰੋਨਾ ਵਾਇਰਸ ਮਹਾਮਾਰੀ ਦੀ ਰੋਕਥਾਮ ਲਈ ਪਿਛਲੇ ਦੋ ਮਹੀਨਿਆਂ ਤੋਂ ਜਾਰੀ ਤਾਲਾਬੰਦੀ ਕਾਰਨ ਉਨ੍ਹਾਂ ਬਹੁਤ ਸਾਰੀਆਂ ਸਿਹਤ ਸਹੂਲਤਾਂ ਵਿੱਚ ਸੁਧਾਰ ਕੀਤਾ ਹੈ। ਉਨ੍ਹਾਂ ਕਿਹਾ ਕਿ ਦਿੱਲੀ ਸਰਕਾਰ ਨੇ ਇਸ ਦੌਰਾਨ ਅਜਿਹੇ ਬੰਦੋਬਸਤ ਕੀਤੇ ਹਨ, ਜਿਨ੍ਹਾਂ ਤਹਿਤ 50,000 ਮਰੀਜ਼ਾਂ ਨੂੰ ਇੱਕੋ ਵੇਲੇ ਸੰਭਾਲਿਆ ਜਾ ਸਕੇ ਤੇ ਇਲਾਜ ਮੁਹੱਈਆ ਕਰਵਾਇਆ ਜਾ ਸਕੇ।

ਇਹ ਵੀ ਪੜ੍ਹੋ: ਝੋਨੇ ਲਈ ਲੇਬਰ ਦਾ ਪ੍ਰਬੰਧ ਕਰਨ ਲਈ ਕੈਪਟਨ ਨੇ ਲਾਈ ਨਵੀਂ ਸਕੀਮ

ਦਿੱਲੀ ਦੇ ਮੁੱਖ ਮੰਤਰੀ ਨੇ ਕਿਹਾ ਕਿ ਜੋ ਪ੍ਰਵਾਸੀ ਮਜ਼ਦੂਰ ਘਰ ਵਾਪਸੀ ਕਰਨਾ ਚਾਹੁੰਦੇ ਹਨ ਉਨ੍ਹਾਂ ਨੂੰ ਸਰਕਾਰਾਂ ਨਹੀਂ ਰੋਕ ਸਕਦੀਆਂ। ਉਨ੍ਹਾਂ ਮਜ਼ਦੂਰਾਂ ਦੀ ਘਰ ਵਾਪਸੀ ਲਈ ਕੇਂਦਰ ਸਰਕਾਰ ਤੋਂ 100 ਰੇਲਾਂ ਦੀ ਮੰਗ ਕੀਤੀ ਹੈ। ਕੇਜਰੀਵਾਲ ਨੇ ਆਸ ਜਤਾਈ ਕਿ ਜਦ ਕਾਰਖਾਨੇ ਖੁੱਲ੍ਹਣਗੇ ਤਾਂ ਲੋਕਾਂ ਨੂੰ ਕੰਮ ਵੀ ਮਿਲੇਗਾ ਤੇ ਜੋ ਘਰਾਂ ਨੂੰ ਪਰਤੇ ਸੀ, ਉਹ ਵਾਪਿਸ ਵੀ ਆਉਣਗੇ। ਆਮ ਆਦਮੀ ਪਾਰਟੀ ਦੇ ਕੌਮੀ ਕਨਵੀਨਰ ਨੇ ਸਿਆਸੀ ਧਿਰਾਂ ਨੂੰ ਕੋਝੀ ਬਿਆਨਬਾਜ਼ੀ ਕਰਨ ਤੋਂ ਵੀ ਵਰਜਿਆ।

ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਏਬੀਪੀ ਸਾਂਝਾ ਦੀ ਐਪ ਹੁਣੇ ਕਰੋ ਡਾਊਨਲੋਡ

Source ABP PUNAB