ਮੁੰਬਈ ਤੋਂ ਗੋਰਖਪੁਰ ਜਾ ਰਹੀ ਰੇਲਗੱਡੀ ਪਹੁੰਚ ਗਈ ਉੜੀਸਾ

ਮੁੰਬਈ ਤੋਂ ਗੋਰਖਪੁਰ ਜਾਣ ਲਈ ਨਿਕਲੀ ਸ਼ਰਮਿਕ ਸਪੈਸ਼ਲ ਟਰੇਨ ਦੇ ਉੜੀਸਾ ਦੇ ਰਾਊਰਕੇਲਾ ਪਹੁੰਚ ਜਾਣ ਦਾ ਮਾਮਲਾ ਸਾਹਮਣੇ ਆਇਆ ਹੈ। ਸਾਬਕਾ ਕੇਂਦਰੀ ਮੰਤਰੀ ਤੇ ਕਾਂਗਰਸ ਨੇਤਾ ਆਰ.ਪੀ.ਐਨ. ਸਿੰਘ ਨੇ ਟਵਿੱਟਰ ਹੈਂਡਲ ‘ਤੇ ਇੱਕ ਵੀਡੀਓ ਸ਼ੇਅਰ ਕਰਦਿਆਂ ਲਿਖਿਆ ਕਿ ਮੁੰਬਈ ਤੋਂ ਗੋਰਖਪੁਰ ਜਾਣ ਵਾਲੀ ਸ਼ਰਮਿਕ ਸਪੈਸ਼ਲ ਟਰੇਨ ਉਡੀਸ਼ਾ ਦੇ ਰਾਊਰਕੇਲਾ ਪਹੁੰਚ ਗਈ, ਕਿਉਂਕਿ ਡਰਾਈਵਰ ਰਸਤਾ ਭੁੱਲ ਗਿਆ। ਹੁਣ ਇਸ ਪੂਰੇ ਮਾਮਲੇ ‘ਚ ਰੇਲਵੇ ਦਾ ਬਿਆਨ ਸਾਹਮਣੇ ਆਇਆ ਹੈ। ਰੇਲਵੇ ਬੋਰਡ ਦੇ ਚੇਅਰਮੈਨ ਨੇ ਕਿਹਾ ਕਿ ਕੁਝ ਰੇਲ ਗੱਡੀਆਂ ਨੂੰ ਵੱਖਰੇ ਰੂਟ ‘ਤੇ ਡਾਇਵਰਟ ਕਰ ਦਿੱਤਾ ਗਿਆ ਸੀ। ਅਜਿਹਾ ਰੂਟ ‘ਤੇ ਭੀੜ ਕਾਰਨ ਹੋਇਆ ਹੈ।
 

ਸ਼ੇਅਰ ਕੀਤੀ ਵੀਡੀਓ ‘ਚ ਇੱਕ ਯਾਤਰੀ ਦੱਸ ਰਿਹਾ ਹੈ ਕਿ ਅਸੀਂ ਯੂਪੀ ਦੇ ਗੋਰਖਪੁਰ ਜਾਣ ਲਈ ਮੁੰਬਈ ਤੋਂ ਰੇਲ ਗੱਡੀ ਫੜੀ ਸੀ ਅਤੇ ਸਾਨੂੰ ਉੜੀਸਾ ਲਿਆ ਕੇ ਖੜਾ ਕਰ ਦਿੱਤਾ ਗਿਆ ਹੈ। ਹੁਣ ਅਸੀਂ ਕਿਵੇਂ ਜਾਵਾਂਗੇ? ਅਸੀਂ ਕੀ ਕਰਾਂਗੇ। ਅਸੀਂ ਬਹੁਤ ਮੁਸੀਬਤ ‘ਚ ਹਾਂ। ਡਰਾਈਵਰ ਰਸਤਾ ਭੁੱਲ ਗਿਆ। ਟਵਿੱਟਰ ‘ਤੇ ਇਸ ਘਟਨਾ ਨੂੰ ਲੈ ਕੇ ਕਾਫੀ ਮਜ਼ਾਕ ਵੀ ਬਣਿਆ। ਇੱਕ ਯੂਜਰ ਨੇ ਲਿਖਿਆ ਕਿ ਜਾਣਾ ਸੀ ਜਾਪਾਨ, ਪਹੁੰਚ ਗਏ ਚੀਨ, ਸਮਝ ਗਏ ਨਾ।
 

ਰੇਲਵੇ ਬੋਰਡ ਦੇ ਚੇਅਰਮੈਨ ਵਿਨੋਦ ਕੁਮਾਰ ਯਾਦਵ ਨੇ ਕਿਹਾ ਕਿ ਉੱਤਰ ਪ੍ਰਦੇਸ਼ ਤੇ ਬਿਹਾਰ ਵੱਲ ਵੱਧ ਰੇਲ ਗੱਡੀਆਂ ਹਨ। ਇਸ ਲਈ ਇਨ੍ਹਾਂ ਮਾਰਗਾਂ ‘ਤੇ ਜ਼ਿਆਦਾ ਭੀੜ ਹੁੰਦੀ ਹੈ। ਇਸ ਕਾਰਨ ਅਸੀਂ ਕੁਝ ਗੱਡੀਆਂ ਨੂੰ ਦੂਜੇ ਰਸਤੇ ਲਿਜਾਣ ਦਾ ਫ਼ੈਸਲਾ ਕੀਤਾ ਹੈ ਅਤੇ ਇਹ ਅਕਸਰ ਹੁੰਦਾ ਰਹਿੰਦਾ ਹੈ।
 

ਉਨ੍ਹਾਂ ਕਿਹਾ, “ਇਸ ਨੈਟਵਰਕ ‘ਤੇ ਟ੍ਰੈਫਿਕ ਜਾਮ ਹੋ ਜਾਂਦਾ ਹੈ ਤਾਂ ਇਸ ‘ਤੇ ਖੜ੍ਹੇ ਰਹਿਣ ਨਾਲੋਂ ਬਿਹਤਰ ਹੁੰਦਾ ਹੈ ਕਿ ਥੋੜਾ ਲੰਮਾ ਰੂਟ ਲੈ ਕੇ ਤੇਜ਼ੀ ਨਾਲ ਪਹੁੰਚ ਜਾਈਏ। ਇਹ ਸਾਡਾ ਇੱਕ ਪ੍ਰੋਟੋਕਾਲ ਹੁੰਦਾ ਹੈ। ਕੁਝ ਟਰੇਨਾਂ ਨੂੰ ਅਸੀ ਡਾਇਵਰਟ ਕੀਤਾ ਹੈ।”

Source HINDUSTAN TIMES

%d bloggers like this: