ਮਾਸਕ, ਸੈਨੀਟਾਈਜ਼ਰ ਦੀ ਜ਼ਿਆਦਾ ਕੀਮਤ ਵਸੂਲਣ ‘ਤੇ ਦੇਸ਼ ‘ਚ 4000 ਕੇਸ ਦਰਜ

ਦਿੱਲੀ ‘ਚ ਸਭ ਤੋਂ ਵੱਧ ਕੇ 
 

ਕੋਰੋਨਾ ਵਾਇਰਸ ਦੀ ਲਾਗ ਨੂੰ ਰੋਕਣ ਲਈ ਮਾਸਕ ਅਤੇ ਸੈਨੀਟਾਈਜ਼ਰ ਨੂੰ ਜ਼ਰੂਰੀ ਵਸਤੂ ਐਕਟ ਦੇ ਦਾਇਰ ਵਿੱਚ ਸ਼ਾਮਲ ਕਰਨ ਦੇ ਬਾਵਜੂਦ ਜ਼ਿਆਦਾ ਕੀਮਤ ਵਸੂਲਣ ਦੀਆਂ ਸੈਂਕੜੇ ਸ਼ਿਕਾਇਤਾਂ ਮਿਲੀਆਂ ਹਨ। ਮਾਸਕ ਅਤੇ ਹੈਂਡ ਸੈਨੀਟਾਈਜ਼ਰ ਦੀ ਤੈਅ ਕੀਮਤ ਤੋਂ ਜ਼ਿਆਦਾ ਕੀਮਤ ਵਸੂਲਣ ਦੀਆਂ ਸ਼ਿਕਾਇਤਾਂ ਸਭ ਤੋਂ ਜ਼ਿਆਦਾ ਰਾਜਸਥਾਨ ਤੋਂ ਆਈਆਂ। ਪਰ ਕੀਮਤਾਂ ਦੀ ਚੈਕਿੰਗ ਕਰਨ ਲਈ ਉੱਤਰ ਪ੍ਰਦੇਸ਼ ਨੇ ਸਭ ਤੋਂ ਵੱਧ ਜਾਂਚ ਕੀਤੀ ਹੈ। ਉੱਤਰ ਪ੍ਰਦੇਸ਼ ਤੋਂ ਬਾਅਦ ਰਾਜਸਥਾਨ ਚੈਕਿੰਗ ਕਰਨ ਵਿੱਚ ਦੂਜੇ ਨੰਬਰ ‘ਤੇ ਆਉਂਦਾ ਹੈ।

 

ਲੌਕਡਾਊਨ ਦੌਰਾਨ ਪਿਛਲੇ ਦੋ ਮਹੀਨਿਆਂ ਵਿੱਚ ਪੰਜ ਸੌ ਤੋਂ ਵੱਧ ਸ਼ਿਕਾਇਤਾਂ ਆਈਆਂ ਹਨ ਜੋ ਮਾਸਕ ਅਤੇ ਹੈਂਡ ਸੈਨੀਟਾਈਜ਼ਰ ਦੀਆਂ ਮਨਮਾਨੀਆਂ ਕੀਮਤਾਂ ਬਾਰੇ ਹਨ। ਜਦੋਂਕਿ ਰਾਜਾਂ ਨੇ ਕੀਮਤਾਂ ਨੂੰ ਰੋਕਣ ਅਤੇ ਮੰਗ ਅਤੇ ਸਪਲਾਈ ਦੇ ਵਿਚਕਾਰ ਸੰਤੁਲਨ ਬਣਾਈ ਰੱਖਣ ਲਈ 60 ਹਜ਼ਾਰ ਤੋਂ ਵੱਧ ਚੈਕਿੰਗ ਕੀਤੀ ਹੈ। ਜਾਂਚ ਦੌਰਾਨ ਚਾਰ ਹਜ਼ਾਰ ਲੋਕਾਂ ਖ਼ਿਲਾਫ਼ ਕਾਰਵਾਈ ਕੀਤੀ ਗਈ। ਸਭ ਤੋਂ ਵੱਧ ਕੇਸ ਦਿੱਲੀ ਵਿੱਚ ਸਾਹਮਣੇ ਆਏ।

 

ਦਿੱਲੀ ਵਿੱਚ ਮਨਮਾਨੀ ਕੀਮਤ ਵਸੂਲਣ ਦੀ ਕੋਈ ਸ਼ਿਕਾਇਤ ਨਹੀਂ ਮਿਲੀ, ਪਰ ਰਾਜ ਸਰਕਾਰ ਨੇ 1633 ਚੈਕਿੰਗ ਕੀਤੀ। 1334 ਲੋਕਾਂ ਵਿਰੁਧ ਦਿੱਲੀ ਵਿਖੇ ਕੇਸ ਦਰਜ ਕੀਤਾ ਗਿਆ ਸੀ। ਇਸ ਤੋਂ ਬਾਅਦ, ਕੇਸ ਦਰਜ ਕਰਨ ਵਿੱਚ ਉਤਰਾਖੰਡ ਦੂਜੇ ਨੰਬਰ ‘ਤੇ ਹੈ।

 

ਉੱਤਰਾਖੰਡ ‘ਚ ਸਿਰਫ਼ 15 ਸ਼ਿਕਾਇਤਾਂ 
ਉੱਤਰਾਖੰਡ ਵਿੱਚ ਮਾਸਕ ਅਤੇ ਹੈਂਡ ਸੈਨੀਟਾਈਜ਼ਰ ਦੀਆਂ ਕੀਮਤਾਂ ਬਾਰੇ ਸਿਰਫ਼ 15 ਸ਼ਿਕਾਇਤਾਂ ਪ੍ਰਾਪਤ ਹੋਈਆਂ ਸਨ। ਪਰ ਰਾਜ ਸਰਕਾਰ ਨੇ 4 ਹਜ਼ਾਰ 198 ਨਿਰੀਖਣ ਕੀਤਾ ਅਤੇ 1042 ਕੇਸ ਦਰਜ ਕੀਤੇ। ਰਾਜਸਥਾਨ ਵਿੱਚ ਸਰਕਾਰ ਨੂੰ ਕੀਮਤਾਂ ਦੇ ਸੰਬੰਧ ਵਿੱਚ 201 ਸ਼ਿਕਾਇਤਾਂ ਮਿਲੀਆਂ। ਇਸ ਮਾਮਲੇ ਵਿੱਚ ਰਾਜ ਸਰਕਾਰ ਨੇ 4698 ਮਾਮਲਿਆਂ ਦੀ ਜਾਂਚ ਕੀਤੀ ਅਤੇ 417 ਕੇਸ ਦਰਜ ਕੀਤੇ।

 

ਪੰਜਾਬ ਵਿਚ ਵੀ ਪੰਜ ਸ਼ਿਕਾਇਤਾਂ ਅਤੇ ਇਕ ਹਜ਼ਾਰ ਤੋਂ ਵੱਧ ਨਿਰੀਖਣ ਕੀਤੇ ਹਨ। ਜਦੋਂ ਕਿ 173 ਖ਼ਿਲਾਫ਼ ਉੱਚੀਆਂ ਕੀਮਤਾਂ ਵਸੂਲਣ ਦੇ ਕੇਸ ਦਰਜ ਕੀਤੇ ਹਨ। ਉੱਤਰ ਪ੍ਰਦੇਸ਼ ਵਿੱਚ 11 ਹਜ਼ਾਰ 807 ਮਾਮਲਿਆਂ ਦੀ ਜਾਂਚ ਅਤੇ 192 ਕੇਸ ਦਰਜ ਕੀਤੇ ਗਏ ਸਨ ਜਦੋਂ ਕਿ ਝਾਰਖੰਡ ਵਿੱਚ 619 ਨਿਰੀਖਣ ਕੀਤੇ ਗਏ।
 

Source HINDUSTAN TIMES

%d bloggers like this: