ਮਹਿੰਗਾਈ ਦੀ ਮਾਰ ; ਰਸੋਈ ਗੈਸ ਸਿਲੰਡਰਾਂ ਦੀ ਕੀਮਤਾਂ ‘ਚ ਵੱਡਾ ਵਾਧਾ

ਕੋਰੋਨਾ ਵਾਇਰਸ ਮਹਾਂਮਾਰੀ ਨੂੰ ਫੈਲਣ ਤੋਂ ਰੋਕਣ ਲਈ ਲਾਕਡਾਊਨ 5.0 ‘ਚ ਆਮ ਆਦਮੀ ਨੂੰ ਵੱਡਾ ਝਟਕਾ ਲੱਗਾ ਹੈ। ਦੇਸ਼ ਦੀ ਤੇਲ ਮਾਰਕੀਟਿੰਗ ਕੰਪਨੀਆਂ (HPCL,BPCL, IOC) ਨੇ ਗ਼ੈਰ-ਸਬਸਿਡੀ ਵਾਲੇ ਐਲਪੀਜੀ ਸਿਲੰਡਰਾਂ ਦੀਆਂ ਕੀਮਤਾਂ ‘ਚ ਵਾਧੇ ਦਾ ਐਲਾਨ ਕੀਤਾ ਹੈ। 
 

ਦਿੱਲੀ ‘ਚ 14.2 ਕਿਲੋਗ੍ਰਾਮ ਵਾਲੇ ਗੈਰ-ਸਬਸਿਡੀ ਸਿਲੰਡਰ ਦੀ ਕੀਮਤ ‘ਚ 11.50 ਰੁਪਏ ਪ੍ਰਤੀ ਸਿਲੰਡਰ ਦਾ ਵਾਧਾ ਹੋਇਆ ਹੈ। ਹੁਣ ਨਵੀਂ ਕੀਮਤਾਂ ਮੁਤਾਬਕ ਇਹ ਸਿਲੰਡਰ 593 ਰੁਪਏ ਦਾ ਮਿਲੇਗਾ। ਉੱਥੇ ਹੀ 19 ਕਿਲੋਗ੍ਰਾਮ ਵਾਲੇ ਸਿਲੰਡਰ ਦੀ ਕੀਮਤ 110 ਰੁਪਏ ਵੱਧ ਕੇ 1139.50 ਰੁਪਏ ਹੋ ਗਈ ਹੈ।
 

ਆਈਓਸੀ ਦੀ ਵੈਬਸਾਈਟ ‘ਤੇ ਦਿੱਤੀ ਗਈ ਕੀਮਤ ਦੇ ਅਨੁਸਾਰ ਹੁਣ ਦਿੱਲੀ ‘ਚ 14.2 ਕਿਲੋਗ੍ਰਾਮ ਦੇ ਵਾਲੇ ਸਿਲੰਡਰ ਦੀ ਕੀਮਤ ਵੱਧ ਕੇ 593 ਰੁਪਏ ਹੋ ਗਈ ਹੈ, ਜੋ ਪਹਿਲਾਂ 581.50 ਰੁਪਏ ਸੀ।
 

ਕੋਲਕਾਤਾ ‘ਚ 616.00 ਰੁਪਏ, ਮੁੰਬਈ ‘ਚ 590.50 ਰੁਪਏ ਤੇ ਚੇਨਈ ‘ਚ 606.50 ਰੁਪਏ ਹੋ ਗਈ ਹੈ, ਜੋ ਪਹਿਲਾਂ ਲੜੀਵਾਰ 584.50, 579.00 ਤੇ 569.50 ਰੁਪਏ ਸੀ।
 

19 ਕਿਲੋਗ੍ਰਾਮ ਐਲਪੀਜੀ ਰਸੋਈ ਗੈਸ ਸਿਲੰਡਰਾਂ ਦੀਆਂ ਕੀਮਤਾਂ ‘ਚ ਵੀ ਵਾਧਾ ਕੀਤਾ ਗਿਆ ਹੈ, ਜੋ 1 ਜੂਨ ਤੋਂ ਲਾਗੂ ਹੋ ਗਿਆ ਹੈ। ਦਿੱਲੀ ‘ਚ 19 ਕਿੱਲੋਗ੍ਰਾਮ ਵਾਲੇ ਐਲਪੀਜੀ ਸਿਲੰਡਰ ਦੀ ਕੀਮਤ 1029.50 ਰੁਪਏ ਸੀ, ਜੋ 1 ਜੂਨ ਤੋਂ ਵੱਧ ਕੇ 1139.50 ਰੁਪਏ ਹੋ ਗਈ ਹੈ। ਇਹ ਮੁੰਬਈ ‘ਚ 1087.50 ਰੁਪਏ, ਚੇਨਈ ‘ਚ 1254.00 ਰੁਪਏ ਤੇ ਕੋਲਕਾਤਾ ‘ਚ 1193.50 ਰੁਪਏ ਹੋ ਗਈ ਹੈ।

Source HINDUSTAN TIMES

%d bloggers like this: