ਭਾਰਤ ਨੇ 156 ਜੰਗੀ ਵਾਹਨਾਂ ਦੀ ਖ਼ਰੀਦ ਲਈ ਆਰਡਰ ਦਿੱਤਾ

ਸਰਕਾਰ ਦੀ ‘ਮੇਕ ਇਨ ਇੰਡੀਆ’ ਪਹਿਲਕਦਮੀ ਨੂੰ ਹੁਲਾਰਾ ਦਿੰਦੇ ਹੋਏ, ਰੱਖਿਆ ਮੰਤਰਾਲੇ ਦੇ ਪ੍ਰਾਪਤੀ ਵਿੰਗ ਨੇ ਰੱਖਿਆ ਮੰਤਰੀ ਸ਼੍ਰੀ ਰਾਜਨਾਥ ਸਿੰਘ ਦੀ ਪ੍ਰਵਾਨਗੀ ਨਾਲ, ਅੱਜ ਅੱਪਗ੍ਰੇਡ ਕੀਤੀਆਂ ਵਿਸ਼ੇਸ਼ਤਾਵਾਂ ਦੇ ਨਾਲ 156 ਬੀਐੱਮਪੀ 2/2ਕੇ ਇਨਫੈਂਟਰੀ ਕੰਬੈਟ ਵਾਹਨਾਂ (ਆਈਸੀਵੀ) ਦੀ ਸਪਲਾਈ ਲਈ ਆਰਡਨੈਂਸ ਫੈਕਟਰੀ ਬੋਰਡ (ਓਐੱਫ਼ਬੀ) ਨੂੰ ਇੰਡੈਂਟ ਦਿੱਤਾ ਹੈ।

 

 

ਇਨ੍ਹਾਂ ਵਾਹਨਾਂ ਨੂੰ ਭਾਰਤੀ ਸੈਨਾ ਦੀਆਂ ਮੈਕਾਨਾਇਜ਼ਡ ਫੋਰਸਾਂ ਦੁਆਰਾ ਵਰਤਿਆ ਜਾਵੇਗਾ। ਇਸ ਇੰਡੈਂਟ ਦੇ ਤਹਿਤ, ਆਈਸੀਵੀਜ਼ ਦਾ ਨਿਰਮਾਣ ਤੇਲੰਗਾਨਾ ਦੇ ਮੇਦਕ ਵਿਖੇ ਸਥਿੱਤ ਆਰਡਨੈਂਸ ਫੈਕਟਰੀ ਦੁਆਰਾ ਲਗਭਗ 1,094 ਕਰੋੜ ਰੁਪਏ ਦੀ ਲਾਗਤ ਨਾਲ ਕੀਤਾ ਜਾਵੇਗਾ।

 

 

ਬੀਐੱਮਪੀ – 2/2ਕੇ ਆਈਸੀਵੀ 285 ਹਾਰਸ ਪਾਵਰ ਇੰਜਣਾਂ ਦੁਆਰਾ ਸੰਚਾਲਿਤ ਕੀਤੇ ਜਾ ਰਹੇ ਹਨ ਅਤੇ ਇਨ੍ਹਾਂ ਦਾ ਭਾਰ ਘੱਟ ਹੈ ਜੋ ਜੰਗ ਦੇ ਮੈਦਾਨ ਵਿੱਚ ਗਤੀਸ਼ੀਲਤਾ ਦੀਆਂ ਸਾਰੀਆਂ ਰਣਨੀਤਕ ਜ਼ਰੂਰਤਾਂ ਨੂੰ ਪੂਰਾ ਕਰਨ ਲਈ ਉਨ੍ਹਾਂ ਨੂੰ ਬਹੁਤ ਜ਼ਿਆਦਾ ਗਤੀਸ਼ੀਲ ਬਣਾ ਦੇਵੇਗਾ। ਇਹ ਆਈਸੀਵੀ ਕ੍ਰਾਸ ਕੰਟਰੀ ਖੇਤਰ ਵਿੱਚ ਚਲਣ ਦੀ ਸੌਖੀ ਸਮਰੱਥਾ ਨਾਲ 65 ਕਿਲੋਮੀਟਰ ਪ੍ਰਤੀ ਘੰਟੇ ਦੀ ਰਫ਼ਤਾਰ ਫੜ੍ਹ ਸਕਣਗੇ।

 

 

ਉਨ੍ਹਾਂ ਕੋਲ ਦੂਜੀ ਸਮਰੱਥਾ ਇਹ ਹੈ ਕਿ ਇਹ ਪਾਣੀ ਵਿੱਚ ਵੀ 07 ਕਿਲੋਮੀਟਰ ਪ੍ਰਤੀ ਘੰਟੇ ਦੀ ਰਫ਼ਤਾਰ ਨਾਲ ਚਲਣ ਦੇ ਸਮਰੱਥ ਹਨ। ਇਹ 0.7 ਮੀਟਰ ਦੀਆਂ 35° ਢਲਾਣ ਨੂੰ ਪਾਰ ਕਰਨ ਦੀਆਂ ਰੁਕਾਵਟਾਂ ਨੂੰ ਪਾਰ ਕਰਨ ਲਈ ਤਿਆਰ ਕੀਤੇ ਗਏ ਹਨ ਅਤੇ ਇਹ ਘਾਤਕ ਅਸਲੇ ਦੀ ਸਮਰੱਥਾ ਰੱਖਦੇ ਹਨ।

 

 

ਇਨ੍ਹਾਂ 156 ਬੀਐੱਮਪੀ 2/2ਕੇ ਆਈਸੀਵੀ ਦੇ ਬਣਨ ਨਾਲ, ਜਿਨ੍ਹਾਂ ਦੇ 2023 ਤੱਕ ਮੁਕੰਮਲ ਹੋਣ ਦੀ ਯੋਜਨਾ ਬਣਾਈ ਗਈ ਹੈ, ਮੈਕਾਨਾਇਜ਼ਡ ਇਨਫੈਂਟਰੀ ਬਟਾਲੀਅਨਾਂ ਦੀ ਮੌਜੂਦਾ ਘਾਟ ਨੂੰ ਦੂਰ ਕੀਤਾ ਜਾਵੇਗਾ ਅਤੇ ਸੈਨਾ ਦੀ ਲੜਾਈ ਦੀ ਸਮਰੱਥਾ ਨੂੰ ਹੋਰ ਵਧਾ ਦਿੱਤਾ ਜਾਵੇਗਾ।

Source HINDUSTAN TIMES

%d bloggers like this: