ਭਾਰਤ ਤੇ ਆਸਟ੍ਰੇਲੀਆ ਵਿਚਾਲੇ ਰਿਸ਼ਤੇ ਹੋਰ ਮਜ਼ਬੂਤ ਕਰਨ ’ਤੇ ਜ਼ੋਰ

ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਆਸਟੇਲੀਆ ਦੇ ਪ੍ਰਧਾਨ ਮੰਤਰੀ ਸਕੌਟ ਮੌਰੀਸਨ ਵਿਚਾਲੇ ਵਰਚੁਅਲ ਸਿਖ਼ਰ ਸੰਮੇਲਨ ਸ਼ੁਰੂ ਹੋ ਗਿਆ ਹੈ। ਪ੍ਰਧਾਨ ਮੰਤਰੀ ਮੋਦੀ ਨੇ ਇਸ ਦੌਰਾਨ ਭਾਰਤ ਤੇ ਆਸਟ੍ਰੇਲੀਆ ਵਿਚਾਲੇ ਰਿਸ਼ਤੇ ਨੂੰ ਹੋਰ ਮਜ਼ਬੂਤ ਬਣਾਉਣ ਉੱਤੇ ਜ਼ੋਰ ਦਿੰਦਿਆਂ ਕਿਹਾ ਕਿ ਵਿਸ਼ਵ ਨੂੰ ਕੋਰੋਨਾ ਮਹਾਮਾਰੀ ’ਚੋਂ ਛੇਤੀ ਕੱਢਣ ਦੀ ਲੋੜ ਉੱਤੇ ਜ਼ੋਰ ਦਿੰਦਿਆਂ ਕਿਹਾ ਕਿ ਹੁਣ ਸਭ ਨੂੰ ਮਿਲ ਕੇ ਕੰਮ ਕਰਨ ਦੀ ਜ਼ਰੂਰਤ ਹੈ।

 

 

ਉਨ੍ਹਾਂ ਇਸ਼ਾਰਿਆਂ ਵਿੱਚ ਚੀਨ ਉੱਤੇ ਵੀ ਨਿਸ਼ਾਨ ਵਿੰਨ੍ਹਦਿਆਂ ਕਿਹਾ ਕਿ ਜਦੋਂ ਲੋਕਤੰਤਰ, ਕਾਨੂੰਨ ਦੇ ਸ਼ਾਸਨ, ਅੰਤਰਰਾਸ਼ਟਰੀ ਸੰਸਥਾਵਾਂ ਦੇ ਸਨਮਾਨ ਤੇ ਪਾਰਦਰਸ਼ਤਾ ਜਿਹੇ ਮੁੱਲਾਂ ਨੂੰ ਚੁਣੌਤੀ ਦਿੱਤੀ ਜਾ ਰਹੀ ਹੈ, ਤਾਂ ਸਾਨੂੰ ਇਨ੍ਹਾਂ ਨੂੰ ਮਜ਼ਬੂਤ ਕਰਨਾ ਹੈ।

 

 

ਪ੍ਰਧਾਨ ਮੰਤਰੀ ਸ੍ਰੀ ਮੋਦੀ ਨੇ ਕਿਹਾ ਕਿ ਭਾਰਤ ਤੇ ਆਸਟ੍ਰੇਲੀਆ ਸਬੰਧ ਵਿਸਤ੍ਰਿਤ ਹੋਣ ਦੇ ਨਾਲ ਡੂੰਘੇ ਹਨ। ਇਹ ਡੂੰਘਾਈ ਆਉਂਦੀ ਹੈ, ਸਾਡੀਆਂ ਸਾਂਝੀਆਂ ਕਦਰਾਂ–ਕੀਮਤਾਂ, ਸਾਂਝੇ ਹਿਤਾਂ, ਸਾਂਝੇ ਭੂਗੋਲ ਤੇ ਸਾਂਝੇ ਟੀਚਿਆਂ ਨਾਲ। ਪਿਛਲੇ ਕੁਝ ਸਾਲਾਂ ਵਿੱਚ ਸਾਡੇ ਸਹਿਯੋਗ ਵਿੰਚ ਵਧੀਆ ਰਫ਼ਤਾਰ ਆਈ ਹੈ।

 

 

ਇਹ ਸੁਭਾਗ ਦੀ ਗੱਲ ਹੈ ਕਿ ਸਾਡੇ ਸਬੰਧਾਂ ਦੀ ਵਾਗਡੋਰ ਤੁਹਾਡੇ ਜਿਹੇ ਦੂਰ–ਦਰਸ਼ੀ ਆਗੂ ਦੇ ਹੱਥ ਵਿੱਚ ਹੈ। ਭਾਰਤ ਤੇ ਆਸਟ੍ਰੇਲੀਆ ਦੇ ਸਬੰਧਾਂ ਨੂੰ ਮਜ਼ਬੂਤ ਕਰਨ ਲਈ ਸਭ ਤੋਂ ਵਧੀਆ ਸਮਾਂ ਹੈ। ਸਾਡੇ ਕੋਲ ਅਥਾਹ ਸੰਭਾਵਨਾਵਾਂ ਹਨ।

 

 

ਇਹ ਸੰਭਾਵਨਾਵਾਂ ਚੁਣੌਤੀਆਂ ਵੀ ਲਿਆਉਂਦੀਆਂ ਹਨ। ਇਨ੍ਹਾਂ ਚੁਣੌਤੀਆਂ ਨੂੰ ਸਮਰੱਥਾ ਵਿੱਚ ਕਿਵੇਂ ਬਦਲਿਆ ਜਾਵੇ, ਤਾਂ ਜੋ ਦੋਵੇਂ ਦੇਸ਼ਾਂ ਦੇ ਨਾਗਰਿਕਾਂ, ਕਾਰੋਬਾਰ, ਅਕਾਦਮਿਕ ਤੇ ਖੋਜਾਂ ਵਿਚਾਲੇ ਲਿੰਕਸ ਹੋਣ ਤੇ ਮਜ਼ਬੂਤ ਬਣਨ। ਕਿਵੇਂ ਸਾਡੇ ਸਬੰਧ ਆਪਣੇ ਖੇਤਰ ਤੇ ਵਿਸ਼ਵ ਲਈ ਸਥਾਈਤਵ ਦਾ ਕਾਰਕ ਬਣਨ।

 

 

ਸਮਕਾਲੀ ਵਿਸ਼ਵ ਵਿੱਚ ਦੇਸ਼ਾਂ ਦੀਆਂ ਆਕਾਂਖਿਆਵਾਂ ਅਤੇ ਸਾਡੇ ਨਾਗਰਿਕਾਂ ਦੀ ਆਸਾਂ ਸਾਡੇ ਤੋਂ ਬਹੁਤ ਜ਼ਿਆਦਾ ਵਧ ਗਈਆਂ ਹਨ। ਜਮਹੂਰੀ ਕਦਰਾਂ–ਕੀਮਤਾਂ ਕਾਰਨ ਸਾਡਾ ਫ਼ਰਜ਼ ਹੈ ਕਿ ਅਸੀਂ ਉਨ੍ਹਾਂ ਆਸਾਂ ਉੱਤੇ ਖਰੇ ਉੱਤਰੀਏ। ਇਸ ਲਈ ਵਿਸ਼ਵ ਭਲਾਈ ਦੇ ਮੁੱਲ, ਲੋਕਤੰਤਰ, ਰੂਲ ਆਫ਼ ਲਾਅ, ਆਜ਼ਾਦੀ, ਆਪਸੀ ਸਤਿਕਾਰ, ਕੌਮਾਂਤਰੀ ਸੰਸਥਾਵਾਂ ਦਾ ਸਨਮਾਨ ਤੇ ਪਾਰਦਰਸ਼ਤਾ ਆਦਿ ਬਣਾਈ ਰੱਖਣਾ, ਸੁਰੱਖਿਅਤ ਰੱਖਣਾ ਸਾਡੀ ਜ਼ਿੰਮੇਵਾਰੀ ਹੈ।

Source HINDUSTAN TIMES

%d bloggers like this: