ਭਾਰਤ ‘ਚ ਕੋਰੋਨਾ ਨੇ ਤੋੜਿਆ ਰਿਕਾਰਡ, ਇੱਕੋ ਦਿਨ 10,000 ਨਵੇਂ ਕੇਸ, 273 ਲੋਕਾਂ ਦੀ ਮੌਤ

ਦੇਸ਼ ਵਿੱਚ ਲਗਾਤਾਰ ਛੇਵੇਂ ਦਿਨ ਦੇ ਸੰਕਰਮਣ 8,000 ਤੋਂ ਵੱਧ ਮਾਮਲੇ ਆਏ. ਹੁਣ ਤੱਕ 109,462 ਵਿਅਕਤੀ ਸੰਕਰਮਣ ਤੋਂ ਠੀਕ ਹਨ. ਪਿਛਲੇ 24 ਘੰਟਿਆਂ ਵਿੱਚ 5355 ਲੋਕ ਠੀਕ ਹੋਏ ਹਨ।


ਮਨਵੀਰ ਕੌਰ ਰੰਧਾਵਾ ਦੀ ਰਿਪੋਰਟਚੰਡੀਗੜ੍ਹ: ਦੇਸ਼ ਵਿੱਚ ਕੋਰੋਨਾਵਾਇਰਸ ਨਾਲ ਸੰਕਰਮਿਤ ਮਰੀਜ਼ਾਂ ਦੀ ਗਿਣਤੀ ਢਾਈ ਲੱਖ ਤੱਕ ਪਹੁੰਚ ਗਈ ਹੈ। ਸਿਹਤ ਮੰਤਰਾਲੇ ਦੇ ਸ਼ੁੱਕਰਵਾਰ ਸਵੇਰੇ ਤਾਜ਼ਾ ਅੰਕੜਿਆਂ ਮੁਤਾਬਕ, ਹੁਣ ਤੱਕ 2 ਲੱਖ 26 ਹਜ਼ਾਰ 770 ਵਿਅਕਤੀ ਕੋਰੋਨਾ ਨਾਲ ਸੰਕਰਮਿਤ ਹੋਏ ਹਨ। ਇਸ ਵਿੱਚੋਂ 6348 ਦੀ ਮੌਤ ਹੋ ਚੁੱਕੀ ਹੈ, ਜਦੋਂਕਿ ਇੱਕ ਲੱਖ 9 ਹਜ਼ਾਰ ਲੋਕ ਵੀ ਠੀਕ ਹੋ ਚੁੱਕੇ ਹਨ। ਪਿਛਲੇ 24 ਘੰਟਿਆਂ ਵਿੱਚ ਦੇਸ਼ ਵਿੱਚ ਕੋਰੋਨਾਵਾਇਰਸ ਦੇ 9851 ਨਵੇਂ ਕੇਸ ਸਾਹਮਣੇ ਆਏ ਹਨ ਤੇ 273 ਮੌਤਾਂ ਹੋਈਆਂ ਹਨ।

ਕੋਰੋਨਾ ਕੇਸ ਵਧਣ ਦੀ ਰਫਤਾਰ ਹੋਈ ਤੇਜ਼:

ਭਾਰਤ ਵਿੱਚ ਵੱਧ ਰਹੇ ਕੇਸਾਂ ਦੀ ਰਫਤਾਰ ਦੁਨੀਆ ਵਿੱਚ ਤੀਜੇ ਨੰਬਰ ‘ਤੇ ਆ ਗਈ ਹੈ। ਬੁੱਧਵਾਰ ਨੂੰ ਬ੍ਰਾਜ਼ੀਲ ਵਿਚ 27,312 ਨਵੇਂ ਤੇ ਅਮਰੀਕਾ ‘ਚ 20,578 ਨਵੇਂ ਮਾਮਲੇ ਸਾਹਮਣੇ ਆਏ, ਜਦੋਂਕਿ 8536 ਨਵੇਂ ਕੇਸ ਰੂਸ ਵਿਚ ਆਏ।

ਇਸ ਦਾ ਸਿੱਧਾ ਮਤਲਬ ਹੈ ਕਿ ਭਾਰਤ ਇੱਕ ਦਿਨ ਵਿਚ ਨਵੇਂ ਮਾਮਲਿਆਂ ਦੇ ਵਾਧੇ ‘ਚ ਦੁਨੀਆ ਵਿੱਚ ਤੀਜੇ ਨੰਬਰ ‘ਤੇ ਪਹੁੰਚ ਗਿਆ ਹੈ। ਭਾਰਤ ਵਿੱਚ ਅੱਜ 9851 ਨਵੇਂ ਕੇਸ ਸਾਹਮਣੇ ਆ ਰਹੇ ਹਨ। ਅਮਰੀਕਾ, ਬ੍ਰਾਜ਼ੀਲ, ਰੂਸ, ਬ੍ਰਿਟੇਨ, ਸਪੇਨ ਤੇ ਇਟਲੀ ਤੋਂ ਬਾਅਦ ਕੋਰੋਨਾ ਮਹਾਮਾਰੀ ਨਾਲ ਸਭ ਤੋਂ ਵਧ ਪ੍ਰਭਾਵਿਤ ਦੇਸ਼ਾਂ ‘ਚ ਭਾਰਤ 7ਵੇਂ ਸਥਾਨ ‘ਤੇ ਹੈ।

ਕਿਹੜੇ ਸੂਬੇ ਵਿੱਚ ਕਿੰਨੀਆਂ ਮੌਤਾਂ:

ਸਿਹਤ ਮੰਤਰਾਲੇ ਮੁਤਾਬਕ, ਮਹਾਰਾਸ਼ਟਰ ਵਿੱਚ 2710, ਗੁਜਰਾਤ ਵਿੱਚ 1155, ਦਿੱਲੀ ਵਿੱਚ 650, ਮੱਧ ਪ੍ਰਦੇਸ਼ ਵਿੱਚ 377, ਪੱਛਮੀ ਬੰਗਾਲ ਵਿੱਚ 355, ਤਾਮਿਲਨਾਡੂ ਵਿੱਚ 220, ਰਾਜਸਥਾਨ ਵਿੱਚ 213, ਤੇਲੰਗਾਨਾ ਵਿੱਚ 105, ਆਂਧਰਾ ਪ੍ਰਦੇਸ਼, ਕਰਨਾਟਕ ਵਿੱਚ 71 ਹਨ। ਪੰਜਾਬ ਵਿਚ 57, ਜੰਮੂ ਅਤੇ ਕਸ਼ਮੀਰ ਵਿਚ 35, ਬਿਹਾਰ ਵਿਚ 29, ਹਰਿਆਣਾ ਵਿਚ 24, ਕੇਰਲ ਵਿਚ 14, ਝਾਰਖੰਡ ਵਿਚ 6, ਓਡੀਸ਼ਾ ਵਿਚ 7, ਅਸਾਮ ਵਿਚ 4, ਹਿਮਾਚਲ ਪ੍ਰਦੇਸ਼ ਵਿਚ 5, ਮੇਘਾਲਿਆ ਵਿਚ 1 ਦੀ ਮੌਤ ਹੋਈ ਹੈ।

ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:

https://play.google.com/store/apps/details?id=com.winit.starnews.hin

https://apps.apple.com/in/app/abp-live-news/id811114904

Source ABP PUNAB

%d bloggers like this: