ਭਾਰਤ ’ਚ ਇੱਕ ਦਿਨ ’ਚ 6,654 ਕੋਰੋਨਾ–ਪਾਜ਼ਿਟਿਵ ਮਾਮਲੇ, 137 ਮੌਤਾਂ

ਤਸਵੀਰ: ਸਮੀਰ ਸਹਿਗਲ, ਹਿੰਦੁਸਤਾਨ ਟਾਈਮਜ਼ – ਅੰਮ੍ਰਿਤਸਰ

 

ਪਿਛਲੇ 24 ਘੰਟਿਆਂ ਦੌਰਾਨ ਭਾਰਤ ’ਚ ਕੋਰੋਨਾ ਦੇ 6,654 ਨਵੇਂ ਮਾਮਲੇ ਸਾਹਮਣੇ ਆਏ ਹਨ ਤੇ 137 ਮੌਤਾਂ ਹੋ ਚੁੱਕੀਆਂ ਹਨ। ਇਸ ਤੋਂ ਪਹਿਲਾਂ ਦੇਸ਼ ਵਿੱਚ ਇੰਨੇ ਜ਼ਿਆਦਾ ਮਾਮਲੇ ਕਦੇ ਵੀ ਸਾਹਮਣੇ ਨਹੀਂ ਆਏ।

 

 

ਹੁਣ ਤੱਕ ਭਾਰਤ ’ਚ ਕੋਰੋਨਾ ਮਰੀਜ਼ਾਂ ਦੀ ਗਿਣਤੀ ਸਵਾ ਲੱਖ ਤੋਂ ਵੀ ਅਗਾਂਹ ਟੱਪ ਚੁੱਕੀ ਹੈ (ਇਸ ਵੇਲੇ ਤੱਕ 1,25,101); ਜਿਨ੍ਹਾਂ ਵਿੱਚੋਂ 69,597 ਕੇਸ ਐਕਟਿਵ ਹਨ ਤੇ ਹੁਣ ਤੱਕ ਦੇਸ਼ ਵਿੱਚ 3,720 ਮੌਤਾਂ ਹੋ ਚੁੱਕੀਆਂ ਹਨ।

 

 

ਦੇਸ਼ ਵਿੱਚ ਕੋਰੋਨਾ ਵਾਇਰਸ ਦੀ ਲਾਗ ਦਾ ਅੰਕੜਾ ਸ਼ੁੱਕਰਵਾਰ ਨੂੰ 1 ਲੱਖ 18 ਹਜ਼ਾਰ ਤੱਕ ਪਹੁੰਚ ਗਿਆ ਹੈ। ਸ਼ੁੱਕਰਵਾਰ ਦੁਪਹਿਰ ਤੱਕ 27 ਲੱਖ ਤੋਂ ਵੱਧ ਟੈਸਟ ਕੀਤੇ ਜਾ ਚੁੱਕੇ ਹਨ। ਇੰਡੀਅਨ ਕੌਂਸਲ ਆਫ਼ ਮੈਡੀਕਲ ਰਿਸਰਚ (ਆਈ.ਸੀ.ਐੱਮ.ਆਰ.) ਨੇ ਸ਼ੁੱਕਰਵਾਰ ਨੂੰ ਕਿਹਾ ਕਿ ਹੁਣ ਤੱਕ ਹੋਈਆਂ ਕੁੱਲ ਟੈਸਟਾਂ ਵਿੱਚੋਂ 18287 ਟੈਸਟ ਨਿੱਜੀ ਲੈਬਾਂ ਵਿੱਚ ਕੀਤੇ ਜਾ ਚੁੱਕੇ ਹਨ। ਆਈਸੀਐਮਆਰ ਨੇ ਕਿਹਾ ਕਿ ਇੱਕ ਦਿਨ ਵਿੱਚ 103829 ਟੈਸਟ ਹੋਏ ਹਨ।

 

 

ਆਈਸੀਐਮਏ ਨੇ ਕਿਹਾ ਕਿ ਅੱਜ ਲਗਾਤਾਰ ਚੌਥਾ ਦਿਨ ਹੈ ਜਦੋਂ ਇਕ ਲੱਖ ਤੋਂ ਵੱਧ ਟੈਸਟ ਕੀਤੇ ਜਾ ਰਹੇ ਹਨ। ਉਥੇ, ਸਿਹਤ ਮੰਤਰਾਲੇ ਨੇ ਕਿਹਾ ਹੈ ਕਿ ਦੇਸ਼ ਵਿੱਚ ਕੋਵਿਡ –1 ਮਾਮਲਿਆਂ ਦੀ ਰਫ਼ਤਾਰ ਹੌਲੀ ਹੋ ਗਈ ਹੈ। ਸ਼ੁਰੂ ਵਿੱਚ ਡਬਲਿੰਗ ਰੇਟ ਉੱਚ ਸੀ ਪਰ ਬਾਅਦ ਵਿੱਚ ਇਸ ਨੂੰ ਘਟਾ ਦਿੱਤਾ ਗਿਆ। ਸਿਹਤ ਮੰਤਰਾਲੇ ਨੇ ਕਿਹਾ ਕਿ ਹੋਰ ਮਾਮਲੇ ਸਾਹਮਣੇ ਆ ਰਹੇ ਹਨ ਪਰ ਫਿਰ ਵੀ ਭਾਰਤ ਦੂਜੇ ਦੇਸ਼ਾਂ ਨਾਲੋਂ ਚੰਗੀ ਸਥਿਤੀ ਵਿੱਚ ਹੈ।

 

 

ਸਿਹਤ ਮੰਤਰਾਲੇ ਨੇ ਕਿਹਾ ਕਿ ਦੇਸ਼ ਵਿੱਚ ਕੋਵਿਡ –19 ਮੌਤ ਦਰ 19 ਮਈ ਨੂੰ 3.13 ਪ੍ਰਤੀਸ਼ਤ ਤੋਂ ਘੱਟ ਕੇ 3.02 ਪ੍ਰਤੀਸ਼ਤ ਹੋ ਗਈ ਹੈ। ਪਿਛਲੇ 24 ਘੰਟਿਆਂ ਵਿੱਚ ਕੋਵਿਡ –19 ਦੇ 3,234 ਮਰੀਜ਼ ਠੀਕ ਹੋ ਗਏ। ਸਿਹਤ ਮੰਤਰਾਲੇ ਨੇ ਕਿਹਾ ਕਿ ਕੋਵਿਡ –19 ਦੇ ਹੁਣ ਤੱਕ 48,534 ਮਰੀਜ਼ ਠੀਕ ਹੋ ਚੁੱਕੇ ਹਨ। ਇਹ ਕੁੱਲ ਮਾਮਲਿਆਂ ਦਾ 41 ਪ੍ਰਤੀਸ਼ਤ ਹੈ।

 

ਹੁਣ ਤੱਕ 48,534 ਲੋਕ ਕੋਰੋਨਾ ਵਾਇਰਸ ਤੋਂ ਠੀਕ ਹੋ ਚੁੱਕੇ ਹਨ।

 

ਦੇਸ਼ ਵਿੱਚ ਸਰਗਰਮ ਮਾਮਲਿਆਂ ਦੀ ਗਿਣਤੀ 66,330 ਹੈ।

 

ਪਿਛਲੇ 24 ਘੰਟਿਆਂ ਵਿੱਚ 3,334 ਮਰੀਜ਼ ਠੀਕ ਹੋਏ।

 

ਰਿਕਵਰੀ ਰੇਟ ਵੱਧ ਕੇ ਲਗਭਗ 41% ਤੱਕ ਹੋਇਆ।

 

Source HINDUSTAN TIMES

%d bloggers like this: