ਭਾਜਪਾ ਆਗੂ ਸੋਨਾਲੀ ਫੋਗਾਟ ਨੇ ਮਾਰਕੀਟ ਕਮੇਟੀ ਸੈਕਟਰੀ ਦੀ ਕੀਤੀ ਕੁੱਟਮਾਰ

ਹਰਿਆਣਾ ਦੀ ਟਿਕਟੋਕ ਸਟਾਰ ਅਤੇ ਭਾਜਪਾ ਆਗੂ ਸੋਨਾਲੀ ਫੋਗਾਟ ਇੱਕ ਵਾਰ ਫਿਰ ਪੁਲਿਸ ਦੇ ਸਾਹਮਣੇ ਹੀ ਮਾਰਕੀਟ ਕਮੇਟੀ ਦੇ ਸੈਕਟਰੀ ਦੀ ਚੱਪਲਾਂ ਨਾਲ ਕੁੱਟਮਾਰ ਕਾਰਨ ਇੱਕ ਵਾਰ ਮੁੜ ਸੁਰਖ਼ੀਆਂ ਵਿੱਚ ਆਈ ਹੈ। ਸੋਨਾਲੀ ਨੇ ਸੈਕਟਰੀ ‘ਤੇ ਅਸ਼ਲੀਲ ਵਿਵਹਾਰ ਕਰਨ ਦਾ ਦੋਸ਼ ਲਾਇਆ ਹੈ। ਇਸ ਘਟਨਾ ਦੀ ਵੀਡੀਓ ਸੋਸ਼ਲ ਮੀਡੀਆ ‘ਤੇ ਵਾਇਰਲ ਹੋ ਰਹੀ ਹੈ। 

 

ਜਾਣਕਾਰੀ ਅਨੁਸਾਰ ਸੋਨਾਲੀ ਫੋਗਾਟ ਸ਼ੁੱਕਰਵਾਰ ਸਵੇਰੇ ਆਪਣੇ ਸਮਰੱਥਕਾਂ ਨਾਲ ਹਿਸਾਰ ਦੀ ਬਾਲਸਮੰਦ ਅਨਾਜ ਮੰਡੀ ਦਾ ਦੌਰਾ ਕਰਨ ਪਹੁੰਚੀ ਸੀ। ਇਸ ਸਮੇਂ ਦੌਰਾਨ ਹਿਸਾਰ ਮਾਰਕੀਟ ਕਮੇਟੀ ਵੀ ਉਥੇ ਮੌਜੂਦ ਸੀ। 

 

ਇਹ ਦੋਸ਼ ਹੈ ਕਿ ਪਿੰਡ ਵਾਸੀਆਂ ਦੀਆਂ ਸ਼ਿਕਾਇਤਾਂ ਦੱਸਣ ਉੱਥੇ ਜਦੋਂ ਸੋਨਾਲੀ ਫੋਗਾਟ ਨੇ ਮਾਰਕੀਟ ਕਮੇਟੀ ਦੇ ਸਕੱਤਰ ਤੋਂ ਇਸ ਦਾ ਜਵਾਬ ਦੇਣ ਲਈ ਕਿਹਾ ਤਾਂ ਉਸ ਨੇ ਸੋਨਾਲੀ ਨੂੰ ਕੁਝ ਅਪਸ਼ਬਦ ਕਹੇ। ਇਸ ਤੋਂ ਨਾਰਾਜ਼ ਹੋ ਕੇ ਸੋਨਾਲੀ ਦੇ ਸਮਰੱਥਕਾਂ ਨੇ ਸੈਕਟਰੀ ਨਾਲ ਹੱਥੋਂਪਾਈ ਕੀਤੀ ਅਤੇ ਸੋਨਾਲੀ ਨੇ ਉਨ੍ਹਾਂ ਨੂੰ ਚੱਪਲਾਂ ਨਾਲ ਕੁੱਟਿਆ।

 

ਦੱਸਣਯੋਗ ਹੈ ਕਿ ਹਰਿਆਣਾ ਵਿਧਾਨ ਸਭਾ ਚੋਣਾਂ 2019 ਵਿੱਚ ਆਦਮਪੁਰ ਸੀਟ ਤੋਂ ਭਾਜਪਾ ਦੀ ਟਿਕਟ ‘ਤੇ ਚੋਣ ਲੜੀ ਸੀ ਅਤੇ ਟਿਕਟੋਕ ਸਟਾਰ ਸੋਨਾਲੀ ਫੋਗਾਟ ਨੂੰ ਮੌਜੂਦਾ ਵਿਧਾਇਕ ਅਤੇ ਸੀਨੀਅਰ ਕਾਂਗਰਸੀ ਆਗੂ ਕੁਲਦੀਪ ਬਿਸ਼ਨੋਈ ਨੇ 29,471 ਵੋਟਾਂ ਦੇ ਫਰਕ ਨਾਲ ਹਰਾਇਆ ਸੀ।

ਉਹ ਅਸਲ ਵਿੱਚ ਹਰਿਆਣਾ ਦੇ ਫਤਿਆਬਾਦ ਦੀ ਰਹਿਣ ਵਾਲੀ ਹੈ। ਆਪਣੇ ਕੈਰੀਅਰ ਦੀ ਸ਼ੁਰੂਆਤ ਵਿੱਚ ਹਿਸਾਰ ਦੂਰਦਰਸ਼ਨ ਵਿੱਚ ਐਂਕਰ ਵਜੋਂ ਕੰਮ ਕਰਨ ਵਾਲੀ ਸੋਨਾਲੀ ਲਗਭਗ ਸੱਤ-ਅੱਠ ਸਾਲਾਂ ਤੋਂ ਭਾਜਪਾ ਵਿੱਚ ਹੈ। ਉਹ ਇਸ ਸਮੇਂ ਭਾਜਪਾ ਦੇ ਮਹਿਲਾ ਮੋਰਚੇ ਦੀ ਰਾਸ਼ਟਰੀ ਕਾਰਜਕਾਰੀ ਕਮੇਟੀ ਨਾਲ ਜੁੜੀ ਹੋਈ ਹੈ।
…..

 

Source HINDUSTAN TIMES

%d bloggers like this: