ਬੱਚੀ ਦੇ ਜਜ਼ਬੇ ਨੂੰ ਸਲਾਮ : ਪਾਕੇਟ ਮਨੀ ਦੇ ਪੈਸਿਆਂ ਤੋਂ 3 ਮਜ਼ਦੂਰਾਂ ਨੂੰ ਭੇਜਿਆ ਘਰ

ਕੋਰੋਨਾ ਵਾਇਰਸ ਦੇ ਲਾਗ ਦੀਆਂ ਖ਼ਬਰਾਂ ਵਿਚਕਾਰ ਪ੍ਰਵਾਸੀ ਮਜ਼ਦੂਰਾਂ ਦਾ ਆਪਣੇ ਘਰ ਜਾਣ ਦਾ ਸਿਲਸਿਲਾ ਲਗਾਤਾਰ ਜਾਰੀ ਹੈ। ਇਸ ਕੰਮ ‘ਚ ਸਰਕਾਰ ਦੇ ਨਾਲ-ਨਾਲ ਨਿੱਜੀ ਪੱਧਰ ‘ਤੇ ਵੀ ਲੋਕ ਅੱਗੇ ਆ ਰਹੇ ਹਨ। ਨੋਇਡਾ ਦੀ 12 ਸਾਲਾ ਬੱਚੀ ਨੇ ਵੀ ਆਪਣੀ ਪਾਕੇਟ ਮਨੀ ਦੇ 48 ਹਜ਼ਾਰ ਰੁਪਏ ਖਰਚ ਕਰਕੇ ਤਿੰਨ ਪ੍ਰਵਾਸੀ ਮਜ਼ਦੂਰਾਂ ਨੂੰ ਝਾਰਖੰਡ ਪਹੁੰਚਾਇਆ, ਉਹ ਵੀ ਜਹਾਜ਼ ਨਾਲ।
 

 

ਇਸ ਬੱਚੀ ਦਾ ਨਾਂਅ ਨਿਹਾਰਿਕਾ ਦਿਵੇਦੀ ਹੈ। ਉਸ ਨੇ ਆਪਣੇ ਇਸ ਨੇਕ ਕੰਮ ਨਾਲ ਦੂਜਿਆਂ ਲਈ ਮਿਸਾਲ ਪੇਸ਼ ਕੀਤੀ ਹੈ। ਨਿਹਾਰਿਕਾ ਦੇ ਇਸ ਕੰਮ ਦੀ ਹਰ ਕੋਈ ਪ੍ਰਸ਼ੰਸਾ ਕਰ ਰਿਹਾ ਹੈ। ਨਿਹਾਰਿਕਾ ਦੀ ਮਦਦ ਨਾਲ ਤਿੰਨ ਮਜ਼ਦੂਰ ਨਾ ਸਿਰਫ਼ ਸੁਰੱਖਿਅਤ ਆਪਣੇ ਘਰ ਪਹੁੰਚੇ, ਸਗੋਂ ਉਨ੍ਹਾਂ ਨੂੰ ਪਹਿਲੀ ਵਾਰ ਜਹਾਜ਼ ‘ਚ ਬੈਠਣ ਦਾ ਮੌਕਾ ਵੀ ਮਿਲਿਆ। ਨਿਹਾਰਿਕਾ ਇਨ੍ਹਾਂ ਮਜ਼ਦੂਰਾਂ ਦੀ ਮਦਦ ਕਰਕੇ ਬਹੁਤ ਖੁਸ਼ ਹੈ। ਇਨ੍ਹਾਂ ਮਜ਼ਦੂਰਾਂ ਨੇ ਵੀ ਇਸ ਬੱਚੀ ਦਾ ਦਿਲੋਂ ਧੰਨਵਾਦ ਕੀਤਾ ਹੈ।
 

ਜ਼ਿਕਰਯੋਗ ਹੈ ਕਿ ਇਸ ਤੋਂ ਪਹਿਲਾਂ ਨੈਸ਼ਨਲ ਲਾਅ ਸਕੂਲ ਬੰਗਲੁਰੂ ਦੇ ਸਾਬਕਾ ਵਿਦਿਆਰਥੀਆਂ ਨੇ ਪੈਸੇ ਇਕੱਤਰ ਕਰਕੇ ਮੁੰਬਈ ‘ਚ ਫਸੇ 180 ਮਜ਼ਦੂਰਾਂ ਨੂੰ ਫ਼ਲਾਈਟ ਰਾਹੀਂ ਰਾਂਚੀ ਭੇਜਿਆ ਸੀ। ਜਦੋਂ ਵਿਦਿਆਰਥੀਆਂ ਨੂੰ ਪਤਾ ਲੱਗਿਆ ਕਿ ਕੁਝ ਮਜ਼ਦੂਰ ਮੁੰਬਈ ਆਈਆਈਟੀ ਕੋਲ ਫਸੇ ਹਨ ਅਤੇ ਉਨ੍ਹਾਂ ਕੋਲ ਪੈਸੇ ਨਹੀਂ ਹਨ ਤਾਂ ਉਨ੍ਹਾਂ ਨੇ ਮਜ਼ਦੂਰਾਂ ਦੀ ਮਦਦ ਕਰਨ ਦੀ ਯੋਜਨਾ ਬਣਾਈ। ਸਾਰੇ ਵਿਦਿਆਰਥੀਆਂ ਨੇ ਪੈਸੇ ਇਕੱਠੇ ਕੀਤੇ। ਇਸ ‘ਚ ਐਨਜੀਓ ਤੇ ਪੁਲਿਸ ਨੇ ਵੀ ਉਨ੍ਹਾਂ ਦੀ ਮਦਦ ਕੀਤੀ। ਇਸ ਤਰ੍ਹਾਂ ਸਾਰਿਆਂ ਨੂੰ ਉਡਾਣ ਰਾਹੀਂ ਝਾਰਖੰਡ ਭੇਜਿਆ ਗਿਆ। 

Source HINDUSTAN TIMES

%d bloggers like this: