ਬਿਨਾਂ ਕੋਰੋਨਾ ਲੱਛਣ ਵਾਲੇ ਯਾਤਰੀ ਜਾ ਸਕਣਗੇ ਘਰ, ਸਰਕਾਰ ਨੇ ਜਾਰੀ ਕੀਤੇ ਦਿਸ਼ਾ-ਨਿਰਦੇਸ਼

ਕੋਰੋਨਾ ਸੰਕਟ ਵਿਚਕਾਰ ਲੌਕਡਾਊਨ ‘ਚ ਫਸੇ ਲੋਕਾਂ ਦੀ ਘਰ ਵਾਪਸੀ ਲਈ ਭਲਕੇ ਮਤਲਬ ਸੋਮਵਾਰ ਤੋਂ ਘਰੇਲੂ ਉਡਾਨ ਸੇਵਾ ਸ਼ੁਰੂ ਹੋ ਰਹੀ ਹੈ। ਹਵਾਈ ਯਾਤਰੀਆਂ ਨੂੰ ਕੁਆਰੰਟੀਨ ਕਰਨ ਲਈ ਭੰਬਲਭੂਸੇ ਵਾਲੀ ਸਥਿਤੀ ਬਣੀ ਹੋਈ ਹੈ, ਜਿਸ ਦੇ ਮੱਦੇਨਜ਼ਰ ਸਿਹਤ ਮੰਤਰਾਲੇ ਨੇ ਐਤਵਾਰ ਨੂੰ ਇੱਕ ਗਾਈਡਲਾਈਨ ਜਾਰੀ ਕੀਤੀ ਹੈ।
 

ਦਿਸ਼ਾ-ਨਿਰਦੇਸ਼ਾਂ ਅਨੁਸਾਰ ਘਰੇਲੂ ਹਵਾਈ ਯਾਤਰੀਆਂ ਲਈ ਸੂਬੇ ਖੁਦ ਕੁਆਰੰਟੀਨ ਤੇ ਆਈਸੋਲੇਸ਼ਨ ਪ੍ਰੋਟੋਕਾਲ ਬਣਾਉਣ ਲਈ ਆਜ਼ਾਦ ਹਨ। ਕੇਂਦਰੀ ਸਿਹਤ ਮੰਤਰਾਲੇ ਨੇ ਸਪੱਸ਼ਟ ਤੌਰ ‘ਤੇ ਕਿਹਾ ਹੈ ਕਿ ਜੇ ਕਿਸੇ ਹਵਾਈ ਯਾਤਰੀ ‘ਚ ਕੋਰੋਨਾ ਦੇ ਲੱਛਣ ਨਹੀਂ ਮਿਲਦੇ ਤਾਂ ਉਸ ਨੂੰ ਕੁਆਰੰਟੀਨ ਨਹੀਂ ਕੀਤਾ ਜਾਵੇਗਾ ਅਤੇ ਉਸ ਨੂੰ ਸਿੱਧਾ ਘਰ ਭੇਜ ਦਿੱਤਾ ਜਾਵੇਗਾ। ਜਿੱਥੇ ਉਸ ਨੂੰ 7 ਦਿਨ ਲਈ ਖੁਦ ਨੂੰ ਆਈਸੋਲੇਟ ਕਰਕੇ ਰਹਿਣਾ ਹੋਵੇਗਾ। ਪਰ ਅੰਤਮ ਫ਼ੈਸਲਾ ਸੂਬਿਆਂ ‘ਤੇ ਛੱਡਿਆ ਗਿਆ ਹੈ, ਤਾਕਿ ਉਹ ਆਪਣੇ ਮੁਤਾਬਕ ਕੁਆਰੰਟੀਨ ਪ੍ਰੋਟੋਕਾਲ ਬਣਾ ਸਕਣ।
 

ਦਰਅਸਲ, ਕੇਂਦਰੀ ਸਿਹਤ ਮੰਤਰਾਲੇ ਨੇ ਘਰੇਲੂ ਯਾਤਰਾ ਲਈ ਜੋ ਦਿਸ਼ਾ-ਨਿਰਦੇਸ਼ਾਂ ਜਾਰੀ ਕੀਤੇ ਹਨ, ਉਸ ‘ਚ 12 ਪੁਆਇੰਟ ਹਨ। 8ਵੇਂ ਨੰਬਰ ਦੇ ਪੁਆਇੰਟ ‘ਤੇ ਧਿਆਨ ਦੇਣ ਵਾਲੀ ਗੱਲ ਹੈ ਕਿ ਜਦੋਂ ਹਵਾਈ ਯਾਤਰੀ ਜਹਾਜ਼ ਤੋਂ ਉਤਰ ਕੇ ਹਵਾਈ ਅੱਡੇ ਤੋਂ ਬਾਹਰ ਜਾਵੇਗਾ ਤਾਂ ਉਸ ਨੂੰ ਸੂਬੇ ‘ਚ ਕਿਹੜੇ-ਕਿਹੜੇ ਨਿਯਮਾਂ ਦੀ ਪਾਲਣਾ ਕਰਨੀ ਪਵੇਗੀ। ਹਵਾਈ ਅੱਡੇ ‘ਤੇ ਉੱਤਰਦੇ ਹੀ ਯਾਤਰੀ ਨੂੰ ਬਾਹਰ ਜਾਣ ਵਾਲੇ ਗੇਟ ‘ਤੇ ਥਰਮਲ ਸਕ੍ਰੀਨਿੰਗ ਕਰਵਾਉਣੀ ਪਵੇਗੀ।
 

ਗਾਈਡਲਾਈਨ ‘ਚ ਕਿਹਾ ਗਿਆ ਹੈ ਕਿ ਜੇ ਕਿਸੇ ਯਾਤਰੀ ‘ਚ ਕੋਰੋਨਾ ਦੇ ਸੰਕੇਤ ਨਹੀਂ ਮਿਲੇ ਤਾਂ ਉਸ ਨੂੰ ਘਰ ਜਾਣ ਦੀ ਮਨਜੂਰੀ ਦਿੱਤੀ ਜਾਵੇਗੀ, ਪਰ ਉਸ ਨੂੰ 14 ਦਿਨ ਲਈ ਆਪਣੇ ਆਪ ਨੂੰ ਵੱਖ ਰੱਖਣਾ ਪਵੇਗਾ। ਇਸ ਮਿਆਦ ਦੌਰਾਨ ਜੇ ਕੋਈ ਲੱਛਣ ਸਾਹਮਣੇ ਆਉਂਦੇ ਹਨ ਤਾਂ ਉਨ੍ਹਾਂ ਨੂੰ ਜ਼ਿਲ੍ਹਾ ਸੂਬੇ ਜਾਂ ਕੇਂਦਰ ਦੇ ਨਿਗਰਾਨੀ ਅਧਿਕਾਰੀ ਨੂੰ ਸੂਚਿਤ ਕਰਨਾ ਹੋਵੇਗਾ। ਕੋਰੋਨਾ ਦੇ ਹਲਕੇ ਲੱਛਣ ਹੋਣ ਦੀ ਸਥਿਤੀ ਵਿੱਚ ਨਜ਼ਦੀਕੀ ਹਸਪਤਾਲ ਲਿਜਾਇਆ ਜਾਵੇਗਾ। ਉੱਥੇ ਹੀ ਜੇ ਕਿਸੇ ਯਾਤਰੀ ‘ਚ ਕੋਰੋਨਾ ਦੇ ਗੰਭੀਰ ਲੱਛਣ ਵਿਖਾਈ ਦੇਣ ਤਾਂ ਉਸ ਨੂੰ ਕੋਵਿਡ ਸਿਹਤ ਕੇਂਦਰ ‘ਚ ਦਾਖ਼ਲ ਕਰਵਾਇਆ ਜਾਵੇਗਾ।
 

ਇਨ੍ਹਾਂ ਦਿਸ਼ਾ-ਨਿਰਦੇਸ਼ਾਂ ਦੇ 12 ਨੰਬਰ ਪੁਆਇੰਟ ‘ਚ ਸਪੱਸ਼ਟ ਕੀਤਾ ਗਿਆ ਹੈ ਕਿ ਕੋਰੋਨਾ ਨੂੰ ਲੈ ਕੇ ਕੁਆਰੰਟੀਨ ਜਾਂ ਆਈਸੋਲੇਸ਼ਨ ਪ੍ਰੋਟੋਕਾਲ ਬਣਾਉਣ ਲਈ ਸੂਬਾ ਸਰਕਾਰਾਂ ਆਜ਼ਾਦ ਹਨ। ਮਤਲਬ ਕਿਸੇ ਵੀ ਸੂਬੇ ਦਾ ਹਵਾਈ ਯਾਤਰੀ ਘਰ ਜਾਵੇਗਾ ਜਾਂ ਕੁਆਰੰਟੀਨ ਸੈਂਟਰ, ਇਹ ਉਸ ਸੂਬੇ ਦੀ ਸਰਕਾਰ ਦੇ ਫ਼ੈਸਲੇ ਉੱਪਰ ਨਿਰਭਰ ਹੈ।
 

ਇਸ ਤੋਂ ਇਲਾਵਾ ਸਾਰੇ ਯਾਤਰੀਆਂ ਨੂੰ ਆਪਣੇ ਮੋਬਾਈਲ ‘ਤੇ ਅਰੋਗਿਆ ਸੇਤੂ ਐਪ ਨੂੰ ਡਾਊਨਲੋਡ ਕਰਨਾ ਹੋਵੇਗਾ। ਸਿਰਫ ਇਹ ਹੀ ਨਹੀਂ, ਉਨ੍ਹਾਂ ਨੂੰ ਹਰ ਸਮੇਂ ਮਾਸਕ ਪਹਿਨ ਕੇ ਰਹਿਣਾ ਹੋਵੇਗਾ ਅਤੇ ਸਮਾਜਿਕ ਦੂਰੀ ਨਿਯਮ ਦੀ ਪਾਲਣਾ ਕਰਨੀ ਹੋਵੇਗੀ।
 

ਪੰਜਾਬ ਆਉਣ ਵਾਲੇ ਲੋਕਾਂ ਲਈ ਹੋਮ ਕੁਆਰੰਟੀਨ ਜ਼ਰੂਰੀ :
ਪੰਜਾਬ ਸਰਕਾਰ ਦੇ ਆਦੇਸ਼ ਅਨੁਸਾਰ ਪੰਜਾਬ ਪਰਤਣ ਵਾਲੇ ਲੋਕਾਂ ਨੂੰ 14 ਦਿਨਾਂ ਲਈ ਆਪਣੇ ਆਪ ਨੂੰ ਹੋਮ ਕੁਆਰੰਟੀਨ ਕਰਨਾ ਪਵੇਗਾ। ਉਨ੍ਹਾਂ ‘ਚ ਕੋਰੋਨਾ ਦੇ ਲੱਛਣ ਨਾ ਹੋਣ ‘ਤੇ ਵੀ ਇਹ ਜ਼ਰੂਰੀ ਹੋਵੇਗਾ। ਰਾਜਸਥਾਨ ਸਰਕਾਰ ਨੇ ਸੂਬੇ ‘ਚ ਆਉਣ ਵਾਲੇ ਸਾਰੇ ਲੋਕਾਂ ਲਈ ਸਰਕਾਰੀ ਸੰਸਥਾਨਾਂ ‘ਚ 14 ਦਿਨ ਦਾ ਕੁਆਰੰਟੀਨ ਲਾਜ਼ਮੀ ਕੀਤਾ ਹੈ।

Source HINDUSTAN TIMES

%d bloggers like this: