ਬਿਜਲੀ ਨਿਗਮ ਕੋਵਿਡ–ਜੋਧਿਆਂ ਨੂੰ ਮੁਹੱਈਆ ਕਰਵਾਏਗਾ ਸੰਤੁਲਤ ਭੋਜਨ

ਕੋਵਿਡ-19 ਮਹਾਮਾਰੀ ਦੀ ਜੰਗ ਵਿੱਚ ਇੱਕ ਕਦਮ ਹੋਰ ਅੱਗੇ ਵਧਦਿਆਂ, ਬਿਜਲੀ ਮੰਤਰਾਲੇ ਦੇ ਪਬਲਿਕ ਸੈਕਟਰ ਅਦਾਰੇ (ਪੀਐੱਸਯੂ) ਅਤੇ ਪ੍ਰਮੁੱਖ ਐੱਨਬੀਐੱਫਸੀ ਬਿਜਲੀ ਵਿੱਤ ਨਿਗਮ (ਪੀਐੱਫਸੀ) ਲਿਮਿਟਿਡ ਨੇ ਏਸ਼ੀਆ ਦੀਆਂ ਸਭ ਤੋਂ ਵੱਡੀਆਂ ਫੂਡ ਕੰਪਨੀਆਂ ਵਿੱਚੋਂ ਇੱਕ ਤਾਜਸੈਟਸ (TajSats) ਨਾਲ ਗਠਜੋੜ ਕੀਤਾ ਹੈ, ਤਾਂ ਜੋ ਕੋਵਿਡ ਜੋਧਿਆਂ ਨੂੰ ਸਾਫ-ਸੁਥਰਾ ਅਤੇ ਪੌਸ਼ਟਿਕ ਦੁਪਹਿਰ ਦਾ ਭੋਜਨ ਮੁਹੱਈਆ ਕਰਵਾਇਆ ਜਾ ਸਕੇ।

 

 

ਇਸ ਕੋਸ਼ਿਸ਼ ਵਿੱਚ ਪੀਐੱਫਸੀ ਨਵੀਂ ਦਿੱਲੀ ਦੇ ਡਾ. ਰਾਮ ਮਨੋਹਰ ਲੋਹੀਆ ਹਸਪਤਾਲ ਵਿੱਚ ਕੋਵਿਡ ਮਰੀਜ਼ਾਂ ਦੇ ਇਲਾਜ ਵਿੱਚ ਲੱਗੇ ਡਾਕਟਰਾਂ ਅਤੇ ਹੋਰ ਮੈਡੀਕਲ ਸਟਾਫ ਨੂੰ ਪੈਕ ਕੀਤਾ ਲੰਚ ਮੁਹੱਈਆ ਕਰਵਾਏਗੀ।

 

 

ਇਸ ਸ਼ੁਰੂਆਤ ਤਹਿਤ ਕੰਪਨੀ ਤਾਜਸੈਟਸ (TajSats) ਨੂੰ ਡਾ. ਲੋਹੀਆ ਹਸਪਤਾਲ ਦੇ ਡਾਕਟਰਾਂ ਅਤੇ ਮੈਡੀਕਲ ਸਟਾਫ ਨੂੰ ਰੋਜ਼ਾਨਾ 60 ਦਿਨਾਂ ਲਈ 25 ਮਈ 2020 ਤੋਂ ਸਾਫ਼-ਸੁਥਰਾ ਅਤੇ ਪੌਸ਼ਟਿਕ ਦੁਪਹਿਰ ਦਾ ਭੋਜਨ ਦੇਣ ਲਈ 64 ਲੱਖ ਰੁਪਏ ਦੀ ਆਰਥਿਕ ਸਹਾਇਤਾ ਦੇਵੇਗੀ।

 

 

ਸਿਹਤ ਮੰਤਰਾਲੇ ਦੁਆਰਾ ਨਵੀਂ ਦਿੱਲੀ ਦੇ ਡਾ. ਰਾਮ ਮਨੋਹਰ ਲੋਹੀਆ ਹਸਪਤਾਲ ਨੂੰ ਚੁਣਿਆ ਗਿਆ ਹੈ ਜਿਹੜਾ ਕਿ ਕੋਵਿਡ ਦੇ ਇਲਾਜ ਲਈ ਸਮਰਪਿਤ ਹਸਪਤਾਲ ਹੈ ਅਤੇ ਉੱਥੇ ਦਿਨ-ਰਾਤ ਕੋਵਿਡ ਮਰੀਜ਼ਾਂ ਨੂੰ ਡਾਕਟਰ ਅਤੇ ਹੋਰ ਸਟਾਫ਼ ਮੈਡੀਕਲ ਸੇਵਾਵਾਂ ਅਤੇ ਹੋਰ ਸਿਹਤ ਸੇਵਾਵਾਂ ਪ੍ਰਦਾਨ ਕਰ ਰਹੇ ਹਨ।

 

 

ਇਸ ਤੋਂ ਪਹਿਲਾਂ ਪੀਐੱਫਸੀ ਕੋਵਿਡ-19 ਖ਼ਿਲਾਫ਼ ਲੜਾਈ ਲਈ ਪੀਐੱਮ-ਕੇਅਰਸ ਫੰਡ ਵਿੱਚ 200 ਕਰੋੜ ਰੁਪਏ ਦਾ ਯੋਗਦਾਨ ਦੇ ਚੁੱਕਾ ਹੈ। ਇਸ ਭਲੇ ਦੇ ਕੰਮ ਲਈ ਪੀਐੱਫਸੀ ਦੇ ਕਰਮਚਾਰੀ ਅੱਗੇ ਆਏ ਅਤੇ ਪੀਐੱਮ-ਕੇਅਰਸ ਫੰਡ ਵਿੱਚ ਆਪਣੀ ਇੱਕ ਦਿਨ ਦੀ ਤਨਖ਼ਾਹ ਦਾਨ ਕੀਤੀ।

 

 

ਇਸੇ ਦੌਰਾਨ ਪੀਐੱਫਸੀ ਨੇ 50-50 ਲੱਖ ਰੁਪਏ ਉੱਤਰ ਪ੍ਰਦੇਸ਼ ਦੇ ਸਿੱਧਾਰਥਨਗਰ ਅਤੇ ਬੁਲੰਦਸ਼ਹਿਰ ਦੇ ਜ਼ਿਲ੍ਹਾ ਕਲੈਕਟਰਾਂ ਨੂੰ ਦਿੱਤੇ ਅਤੇ ਰਾਜਸਥਾਨ ਦੇ ਕੋਟਾ ਵਿੱਚ ਰੈੱਡ ਕ੍ਰੌਸ ਸੁਸਾਇਟੀ ਨੂੰ 50 ਲੱਖ ਰੁਪਏ ਦਾ ਮੈਡੀਕਲ ਸਾਜ਼ੋ-ਸਮਾਨ ਮੁਹੱਈਆ ਕਰਵਾਇਆ ਗਿਆ ।

Source HINDUSTAN TIMES

%d bloggers like this: