Advertisements

ਪੰਜਾਬ ਨੂੰ ਕੋਰੋਨਾ ਤੋਂ ਵੱਡੀ ਰਾਹਤ, 2107 ‘ਚੋਂ 1800 ਮਰੀਜ਼ ਹੋਏ ਠੀਕ

ਕੋਰੋਨਾ ਨਾਲ 41 ਮੌਤਾਂ ਹੋਈਆਂ ਤੇ ਵੀਰਵਾਰ ਨੂੰ 18 ਹੋਰ ਸਕਾਰਾਤਮਕ ਮਾਮਲੇ ਸਾਹਮਣੇ ਆਏ ਹਨ। ਸਭ ਤੋਂ ਵੱਡੀ ਚਿੰਤਾ ਇਹ ਹੈ ਕਿ ਇਨ੍ਹਾਂ ਵਿੱਚੋਂ ਸੱਤ ਮਰੀਜ਼ਾਂ ਦੀ ਕੋਈ ਟਰੈਵਲ ਹਿਸਟਰੀ ਨਹੀਂ ਹੈ।


ਮਨਵੀਰ ਕੌਰ ਰੰਧਾਵਾ ਦੀ ਰਿਪੋਰਟਚੰਡੀਗੜ੍ਹ: ਪੰਜਾਬ (Punjab) ਵਿੱਚ ਕੋਰੋਨਾ (coronavirus) ਦੇ ਮਰੀਜ਼ ਤੇਜ਼ੀ ਨਾਲ ਠੀਕ (patients recovery) ਹੋ ਰਹੇ ਹਨ। ਛੇ ਹੋਰ ਮਰੀਜ਼ਾਂ ਦੀ ਰਿਪੋਰਟ ਨੈਗਟਿਵ (report negative) ਆਉਣ ਤੋਂ ਬਾਅਦ ਉਨ੍ਹਾਂ ਨੂੰ ਘਰ ਭੇਜ ਦਿੱਤਾ ਗਿਆ ਹੈ। ਸੂਬੇ ਵਿੱਚ ਹੁਣ ਤੱਕ 2107 ਮਰੀਜ਼ਾਂ ਵਿੱਚੋਂ 1800 ਮਰੀਜ਼ ਠੀਕ ਹੋ ਚੁੱਕੇ ਹਨ। ਯਾਨੀ 85.42 ਫੀਸਦ ਕੋਰੋਨਾ ਮਰੀਜ਼ ਠੀਕ ਹੋ ਘਰ ਚਲੇ ਗਏ ਹਨ।

ਅੰਮ੍ਰਿਤਸਰ ਵਿੱਚ ਢਾਈ ਮਹੀਨਿਆਂ ਦੇ ਬੱਚੇ ਦੀ ਮੌਤ ਕਿਸ ਤਰ੍ਹਾਂ ਹੋ ਗਈ, ਇਸ ਬਾਰੇ ਪਤਾ ਨਹੀਂ ਲੱਗ ਸਕਿਆ। ਇਸੇ ਤਰ੍ਹਾਂ ਬਟਾਲਾ (ਗੁਰਦਾਸਪੁਰ) ‘ਚ ਚਾਰ ਗਰਭਵਤੀ ਔਰਤਾਂ ਨੂੰ ਸੰਕਰਮਣ ਕਿਵੇਂ ਹੋਇਆ, ਇਸ ਬਾਰੇ ਜਾਣਕਾਰੀ ਨਹੀਂ ਮਿਲ ਸਕੀ। ਅੰਮ੍ਰਿਤਸਰ ਦੇ ਦੋ ਨਵੇਂ ਮਰੀਜ਼ਾਂ ਦੀ ਵੀ ਕੋਈ ਟਰੈਵਲ ਹਿਸਟਰੀ ਨਹੀਂ ਹੈ। ਸਭ ਤੋਂ ਵੱਧ ਨਵੇਂ ਮਰੀਜ਼ਾਂ ਦੀ ਗਿਣਤੀ ਹੁਸ਼ਿਆਰਪੁਰ ਵਿੱਚ ਸੱਤ ਕੇਸ, ਜਦੋਂਕਿ ਪਠਾਨਕੋਟ ਵਿੱਚ ਦੋ ਤੇ ਜਲੰਧਰ ਤੇ ਲੁਧਿਆਣਾ ਵਿੱਚ ਇੱਕ-ਇੱਕ ਪੌਜ਼ੇਟਿਵ ਕੇਸ ਸਾਹਮਣੇ ਆਏ ਹਨ।

ਗ੍ਰੀਨ ਜ਼ੋਨ ਵਿਚ ਐਲਾਨੇ ਬਟਾਲਾ (ਗੁਰਦਾਸਪੁਰ) ‘ਚ ਕੋਰੋਨਾ ਸਕਾਰਾਤਮਕ ਆਈਆਂ ਚਾਰ ਗਰਭਵਤੀ ਔਰਤਾਂ ਵਿੱਚੋਂ ਦੋ ਦੀ ਜਣੇਪੇ ਹੋ ਗਏ, ਜਦਕਿ ਦੋ ਹੋਰਾਂ ਨੂੰ ਸਿਵਲ ਹਸਪਤਾਲ ਵਿੱਚ ਆਈਸੋਲੇਟ ਕੀਤਾ ਗਿਆ ਹੈ। ਨਵਜੰਮੇ ਬੱਚਿਆਂ ਦੇ ਨਮੂਨੇ ਵੀ ਜਾਂਚ ਲਈ ਭੇਜੇ ਗਏ ਹਨ। ਇਹ ਔਰਤਾਂ ਬਸੰਤ ਨਗਰ, ਪਿੰਡ ਡੰਡੋਈ, ਡੰਡਿਆਲਾ ਤੇ ਬਟਾਲਾ ਦੇ ਡੱਲਾ ਕੜੀਆਂ ਦੀਆਂ ਹਨ। ਸਾਰਿਆਂ ਨੂੰ 19 ਮਈ ਨੂੰ ਸਿਵਲ ਹਸਪਤਾਲ ਵਿਖੇ ਦਾਖਲ ਕਰਵਾਇਆ ਗਿਆ ਸੀ।

ਫਾਜ਼ਿਲਕਾ ਵਿਚ ਦੋ ਹੋਰ ਸ਼ਰਧਾਲੂਆਂ ਦੀ ਕੋਰੋਨਾ ਰਿਪੋਰਟ ਨੈਗਟਿਵ ਆਉਣ ਤੋਂ ਬਾਅਦ ਉਨ੍ਹਾਂ ਨੂੰ ਜਲਾਲਾਬਾਦ ਦੇ ਸਰਕਾਰੀ ਹਸਪਤਾਲ ਤੋਂ ਛੁੱਟੀ ਦੇ ਦਿੱਤੀ ਗਈ ਹੈ। ਰੂਪਨਗਰ ਤੇ ਮੁਕਤਸਰ ਵਿੱਚ ਦੋ ਮਰੀਜ਼ਾਂ ਨੂੰ ਠੀਕ ਹੋਣ ਤੋਂ ਬਾਅਦ ਘਰ ਭੇਜ ਦਿੱਤਾ ਗਿਆ।

ਸਕਾਰਾਤਮਕ ਕੇਸ ਹੁਣ ਤੱਕ – 2107

ਨਵੇਂ ਸਕਾਰਾਤਮਕ ਮਾਮਲੇ – 18

ਮੌਤ ਦੇ ਨਵੇਂ ਕੇਸ – 1

ਹੁਣ ਤੱਕ ਮੌਤ – 41

ਠੀਕ ਹੋਏ ਲੋਕ- 1800

ਮੌਜੂਦਾ ਸਕਾਰਾਤਮਕ – 266

ਹੁਣ ਤੱਕ ਸਕਾਰਾਤਮਕ – 29

ਹੁਣ ਤੱਕ ਸਕਾਰਾਤਮਕ ਹਜ਼ੂਰ ਸਾਹਿਬ ਤੋਂ ਵਾਪਸ ਆਏ – 1182

ਹੁਣ ਤੱਕ ਲਏ ਗਏ ਸੈਂਪਲ – 59,618

ਨਕਾਰਾਤਮਕ ਆਏ ਸੈਂਪਲ -53,871

ਰਿਪੋਰਟ ਦਾ ਇੰਤਜ਼ਾਰ- 3599

ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:

https://play.google.com/store/apps/details?id=com.winit.starnews.hin

https://apps.apple.com/in/app/abp-live-news/id811114904

Source ABP PUNAB