ਪੰਜਾਬ ‘ਚ ਕੋਰੋਨਾ ਦੀ ਰਫਤਾਰ ‘ਤੇ ਲੱਗੀ ਬ੍ਰੇਕ, ਸੱਤ ਜ਼ਿਲ੍ਹਿਆਂ ‘ਚ 12 ਦਿਨਾਂ ਤੋਂ ਨਹੀਂ ਆਇਆ ਕੋਈ ਕੇਸ

ਸੂਬੇ ਵਿਚ ਸ਼ੁੱਕਰਵਾਰ ਨੂੰ ਕੋਰੋਨਾ ਦੇ 8 ਨਵੇਂ ਸਕਾਰਾਤਮਕ ਮਾਮਲੇ ਆਏ ਤੇ ਮਰੀਜ਼ਾਂ ਦਾ ਕੁੱਲ ਅੰਕੜਾ 2143 ਸੀ।


ਚੰਡੀਗੜ੍ਹ: ਕੋਰੋਨਾ (Coronavirus) ਖਿਲਾਫ ਲੜ ਰਹੇ ਪੰਜਾਬ (Punjab) ਲਈ ਸ਼ੁੱਕਰਵਾਰ ਦਾ ਦਿਨ ਕਾਫੀ ਰਾਹਤ ਭਰੀਆ ਸੀ। ਸੂਬੇ ਦੇ ਬਠਿੰਡਾ ‘ਚ ਸੱਤ ਤੇ ਲੁਧਿਆਣਾ ਵਿਚ ਇੱਕ ਪੌਜ਼ੇਟਿਵ ਮਾਮਲਾ (positive case) ਸਾਹਮਣਾ ਆਇਆ। ਜਿਨ੍ਹਾਂ ਚੋਂ ਇੱਕ ਆਰਪੀਐਫ ਦਾ ਜਵਾਨ ਹੈ। ਪਰ ਵੱਡੀ ਖ਼ਬਰ ਇਹ ਹੈ ਕਿ ਲੁਧਿਆਣਾ ਦੇ ਸਾਰੇ ਮਾਮਲੇ ਪੰਜਾਬ ਤੋਂ ਬਾਹਰ ਤੋਂ ਆਏ ਲੋਕਾਂ ਦੇ ਹਨ। ਜਦੋਂ ਕਿ ਰਾਜ ਵਿੱਚ ਸ਼ੁੱਕਰਵਾਰ ਨੂੰ 28 ਮਰੀਜ਼ ਠੀਕ ਹੋ ਕੇ ਆਪਣੇ ਘਰਾਂ ਨੂੰ ਵੀ ਪਰਤੇ।ਸਿਹਤ ਵਿਭਾਗ ਮੁਤਾਬਕ ਬਠਿੰਡਾ ‘ਚ ਇੱਕ ਐਨਆਰਆਈ ਸਕਾਰਾਤਮਕ ਪਾਇਆ ਗਿਆ ਹੈ। ਉਹ ਦੁਬਈ ਤੋਂ ਆਇਆ ਸੀ। ਇਸ ਤੋਂ ਇਲਾਵਾ ਪਿਛਲੇ 24 ਘੰਟਿਆਂ ਦੌਰਾਨ ਸੂਬੇ ਦੇ ਕਿਸੇ ਵੀ ਹੋਰ ਹਿੱਸੇ ਤੋਂ ਕੋਰੋਨਾ ਦਾ ਕੋਈ ਨਵਾਂ ਕੇਸ ਸਾਹਮਣੇ ਨਹੀਂ ਆਇਆ ਹੈ। ਇਸ ਸਮੇਂ ਦੌਰਾਨ ਜਲੰਧਰ ਵਿੱਚ 7, ਸੰਗਰੂਰ ਵਿੱਚ 1, ਰੋਪੜ ਵਿੱਚ 6, ਫਤਿਹਗੜ ਸਾਹਿਬ ਵਿੱਚ 2, ਬਠਿੰਡਾ ਵਿੱਚ 4 ਅਤੇ ਮਾਨਸਾ ਵਿੱਚ 8 ਮਰੀਜ਼ ਕੋਰੋਨਾ ਨੂੰ ਮਾਤ ਦੇਣ ਵਿੱਚ ਕਾਮਯਾਬ ਰਹੇ।

ਨਾਲ ਹੀ, ਰਾਜ ਵਿਚ ਕੋਰੋਨਾ ਤੋਂ ਠੀਕ ਹੋਣ ਵਾਲੇ ਮਰੀਜ਼ਾਂ ਦੀ ਗਿਣਤੀ 1847 ਹੋ ਗਈ ਹੈ। ਉਧਰ ਹੁਣ ਤਕ 62,399 ਸ਼ੱਕੀ ਮਰੀਜ਼ਾਂ ਦੇ ਸੈਂਪਲ ਟੈਸਟ ਹੋਏ ਹਨ, ਜਿਨ੍ਹਾਂ ਚੋਂ 55,777 ਟੈਸਟ ਨੈਗਟਿਵ ਆਏ ਤੇ 4593 ਦੀ ਰਿਪੋਰਟ ਆਉਣੀ ਬਾਕੀ ਹੈ। ਸੂਬੇ ਦੇ ਵੱਖ-ਵੱਖ ਹਸਪਤਾਲਾਂ ਵਿੱਚ ਕੋਰੋਨਾ ਦੇ 143 ਮਰੀਜ਼ਾਂ ਦਾ ਇਲਾਜ ਚੱਲ ਰਿਹਾ ਹੈ, ਜਿਨ੍ਹਾਂ ਚੋਂ ਗੰਭੀਰ ਹਾਲਤ ਦੇ ਮਰੀਜ਼ ਵੈਂਟੀਲੇਟਰ ‘ਤੇ ਹਨ। ਰਾਜ ਵਿਚ ਕੋਰੋਨਾ ਮਹਾਮਾਰੀ ਕਾਰਨ ਹੁਣ ਤਕ 40 ਲੋਕਾਂ ਦੀ ਮੌਤ ਹੋ ਚੁੱਕੀ ਹੈ।

ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:

https://play.google.com/store/apps/details?id=com.winit.starnews.hin

https://apps.apple.com/in/app/abp-live-news/id811114904

Source ABP PUNAB

%d bloggers like this: