ਪਿਛਲੇ 24 ਘੰਟਿਆਂ ‘ਚ ਸਾਹਮਣੇ ਆਏ 6387 ਨਵੇਂ ਮਾਮਲੇ, 170 ਦੀ ਮੌਤ, ਪਰ ਅਜੇ ਵੀ ਭਾਰਤ ਦੂਜੇ ਦੇਸ਼ਾਂ ਨਾਲ ਬਿਹਤਰ

ਦੇਸ਼ ਵਿੱਚ ਕੋਰੋਨਾਵਾਇਰਸ ਦੇ ਮਾਮਲੇ ਦਿਨੋ ਦਿਨ ਵੱਧਦੇ ਜਾ ਰਹੇ ਹਨ। ਪਿਛਲੇ 24 ਘੰਟਿਆਂ ਵਿੱਚ ਦੇਸ਼ ਵਿੱਚ ਸੰਕਰਮਿਤ ਮਰੀਜ਼ਾਂ ਦੇ 6387 ਨਵੇਂ ਮਾਮਲੇ ਸਾਹਮਣੇ ਆਏ ਹਨ। ਨਵੇਂ ਮਾਮਲਿਆਂ ਵਿੱਚ, ਇਹ ਗਿਰਾਵਟ ਅੱਜ ਲਗਾਤਾਰ ਦੂਜੇ ਦਿਨ ਦਰਜ ਕੀਤੀ ਗਈ ਹੈ।


ਨਵੀਂ ਦਿੱਲੀ: ਦੇਸ਼ ਵਿੱਚ ਕੋਰੋਨਾਵਾਇਰਸ ਦੇ ਮਾਮਲੇ ਦਿਨੋ ਦਿਨ ਵੱਧਦੇ ਜਾ ਰਹੇ ਹਨ। ਪਿਛਲੇ 24 ਘੰਟਿਆਂ ਵਿੱਚ ਦੇਸ਼ ਵਿੱਚ ਸੰਕਰਮਿਤ ਮਰੀਜ਼ਾਂ ਦੇ 6387 ਨਵੇਂ ਮਾਮਲੇ ਸਾਹਮਣੇ ਆਏ ਹਨ। ਨਵੇਂ ਮਾਮਲਿਆਂ ਵਿੱਚ, ਇਹ ਗਿਰਾਵਟ ਅੱਜ ਲਗਾਤਾਰ ਦੂਜੇ ਦਿਨ ਦਰਜ ਕੀਤੀ ਗਈ ਹੈ। ਪਿਛਲੇ 24 ਘੰਟਿਆਂ ਵਿੱਚ, 170 ਵਿਅਕਤੀਆਂ ਦੀ ਮੌਤ ਹੋ ਗਈ ਹੈ।

ਸਿਹਤ ਮੰਤਰਾਲੇ ਦੇ ਤਾਜ਼ਾ ਅੰਕੜਿਆਂ ਅਨੁਸਾਰ ਹੁਣ ਤੱਕ 4387 ਵਿਅਕਤੀਆਂ ਦੀ ਮੌਤ ਹੋ ਚੁੱਕੀ ਹੈ, ਜਦਕਿ 64 ਹਜ਼ਾਰ 426 ਲੋਕ ਵੀ ਠੀਕ ਹੋ ਚੁੱਕੇ ਹਨ।

ਦੂਜੇ ਦੇਸ਼ਾਂ ਨਾਲੋਂ ਭਾਰਤ ਦੀ ਸਥਿਤੀ ਬਿਹਤਰ – ਸਿਹਤ ਮੰਤਰਾਲਾ

ਮਾਮਲੇ ਵਧ ਰਹੇ ਹਨ, ਪਰ ਕੇਂਦਰ ਸਰਕਾਰ ਅਤੇ ਸਿਹਤ ਮੰਤਰਾਲੇ ਦੇ ਅਨੁਸਾਰ ਭਾਰਤ ‘ਚ ਸਥਿਤੀ ਠੀਕ ਹੈ ਅਤੇ ਭਾਰਤ ਦੀ ਸਥਿਤੀ ਦੂਜੇ ਦੇਸ਼ਾਂ ਨਾਲੋਂ ਬਿਹਤਰ ਹੈ। ਸਿਹਤ ਮੰਤਰਾਲੇ ਵੱਲੋਂ ਮੰਗਲਵਾਰ ਨੂੰ ਜਾਰੀ ਕੀਤੇ ਗਏ ਅੰਕੜਿਆਂ ਅਨੁਸਾਰ, ਭਾਰਤ ਵਿੱਚ ਲਾਗ ਤੋਂ ਠੀਕ ਹੋਣ ਵਾਲੇ ਲੋਕਾਂ ਦੀ ਗਿਣਤੀ ਵਿੱਚ ਵਾਧਾ ਹੋ ਰਿਹਾ ਹੈ। ਇਸ ਦੇ ਨਾਲ ਹੀ ਮੌਤ ਦਰ ਵੀ ਨਿਰੰਤਰ ਘੱਟ ਰਹੀ ਹੈ। ਬਾਕੀ ਵਿਸ਼ਵ ਦੇ ਮੁਕਾਬਲੇ ਭਾਰਤ ਵਿੱਚ ਸਥਿਤੀ ਠੀਕ ਹੈ।

ਭਾਰਤ ‘ਚ ਰਿਕਵਰੀ ਰੇਟ 41.60%

ਸਿਹਤ ਮੰਤਰਾਲੇ ਨੇ ਕਿਹਾ ਕਿ

ਭਾਰਤ ‘ਚ ਰਿਕਵਰੀ ਰੇਟ 41.60% ਹੈ। ਮਾਰਚ ‘ਚ ਰਿਕਵਰੀ ਰੇਟ 7.1% ਸੀ। ਇਹ ਹੌਲੀ ਹੌਲੀ ਠੀਕ ਹੋ ਗਿਆ ਹੈ। 2.87% ਮੌਤ ਦਰ ਹੈ। ਇਹ ਦੁਨੀਆ ‘ਚ ਸਭ ਤੋਂ ਘੱਟ ਹੈ। ਫਰਾਂਸ ‘ਚ ਇਹ 19.9% ਹੈ। ਭਾਰਤ ‘ਚ ਪ੍ਰਤੀ ਲੱਖ ਮੌਤ ਦਰ 0.3% ਹੈ। ਭਾਰਤ ਵਿੱਚ, ਮੌਤ ਦਰ ਘੱਟ ਰੱਖਣ ਅਤੇ ਮਾਮਲਿਆਂ ਦੀ ਗਿਣਤੀ ਘੱਟ ਰੱਖਣ ‘ਚ ਵੱਡੀ ਭੂਮਿਕਾ ਲੌਕਡਾਊਨ ਨੇ ਨਿਭਾਈ। ਸਮਾਜਕ ਦੂਰੀਆਂ ਨੂੰ ਸਮਾਜਿਕ ਵੈਕਸੀਨ ਵਜੋਂ ਵਰਤਿਆ ਗਿਆ।

ਲੌਕਡਾਊਨ ਦੀਆਂ ਅਧੂਰੀਆਂ ਨੀਤੀਆਂ ‘ਤੇ ਖੜ੍ਹਾ ਸਵਾਲ! ਦੇਸ਼ ਦੇ ਤਿੰਨ ਜਹਾਜ਼ਾਂ ‘ਚ ਮਿਲੇ 4 ਕੋਰੋਨਾ ਮਰੀਜ਼

ਆਈਸੀਐਮਆਰ ਦੇ ਡਾਇਰੈਕਟਰ ਜਨਰਲ ਬਲਰਾਮ ਭਾਰਗਵ ਨੇ ਕਿਹਾ ਕਿ

ਇਸ ਸਮੇਂ 612 ਲੈਬਾਂ ਵਿੱਚ ਟੈਸਟ ਕੀਤੇ ਜਾ ਰਹੇ ਹਨ। ਪਿਛਲੇ ਤਿੰਨ ਮਹੀਨਿਆਂ ‘ਚ ਕਈ ਵਾਰ ਟੈਸਟ ਵਧਾਏ ਗਏ ਹਨ। ਨਾਲ ਹੀ ਇਸ ਦਾ ਦਾਇਰਾ ਵੀ ਵਧਾ ਦਿੱਤਾ ਗਿਆ ਹੈ।

ਹੁਣ ਗੂਗਲ ਖੜਿਆ ਟਿਕਟੌਕ ਨਾਲ, ਨੈਗਟਿਵ ਰੇਟਿੰਗ ਘੱਟ ਕਰ ਦਿੱਤਾ ਸਾਥ

ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ

Source ABP PUNAB

%d bloggers like this: