ਪਿਛਲੇ 20 ਸਾਲ ‘ਚ ਚੀਨ ਤੋਂ 5 ਮਹਾਂਮਾਰੀਆਂ ਆਈਆਂ, ਹੁਣ ਇਸ ਨੂੰ ਰੋਕਣਾ ਪਵੇਗਾ : ਅਮਰੀਕਾ

ਕੋਰੋਨਾ ਸੰਕਟ ਦੇ ਵਿਚਕਾਰ ਅਮਰੀਕਾ ਦੇ ਰਾਸ਼ਟਰੀ ਸੁਰੱਖਿਆ ਸਲਾਹਕਾਰ ਰਾਬਰਟ ਓ ਬਰਾਇਨ ਨੇ ਕਿਹਾ ਹੈ ਕਿ ਪਿਛਲੇ 20 ਸਾਲਾਂ ‘ਚ ਚੀਨ ਤੋਂ 5 ਮਹਾਂਮਾਰੀਆਂ ਆਈਆਂ ਹਨ ਅਤੇ ਇਸ ਨੂੰ ਕਿਸੇ ਨਾ ਕਿਸੇ ਬਿੰਦੂ ‘ਤੇ ਰੋਕਣਾ ਹੀ ਹੋਵੇਗਾ। ਉਨ੍ਹਾਂ ਨੇ ਦੁਨੀਆ ਭਰ ‘ਚ 2,50,000 ਲੋਕਾਂ ਦੀ ਜਾਨ ਲੈਣ ਵਾਲੀ ਮਹਾਮਾਰੀ ਕੋਰੋਨਾ ਵਾਇਰਸ ਲਈ ਚੀਨ ਨੂੰ ਜ਼ਿੰਮੇਵਾਰ ਠਹਿਰਾਇਆ ਹੈ।
 

ਓ ਬ੍ਰਾਇਨ ਨੇ ਵ੍ਹਾਈਟ ਹਾਊਸ ‘ਚ ਪੱਤਰਕਾਰਾਂ ਨੂੰ ਕਿਹਾ, “ਪੂਰੀ ਦੁਨੀਆ ਦੇ ਲੋਕ ਖੜ੍ਹੇ ਹੋਣਗੇ ਅਤੇ ਚੀਨੀ ਸਰਕਾਰ ਨੂੰ ਕਹਿਣਗੇ ਕਿ ਅਸੀਂ ਚੀਨ ਤੋਂ ਬਾਹਰ ਆ ਰਹੀ ਇਹ ਮਹਾਂਮਾਰੀ ਨੂੰ ਬਰਦਾਸ਼ਤ ਨਹੀਂ ਕਰਾਂਗੇ, ਭਾਵੇ ਉਹ ਪਸ਼ੂ ਬਾਜ਼ਾਰਾਂ ਤੋਂ ਆ ਰਹੀ ਹੋਵੇ ਜਾਂ ਲੈਬਾਰਟਰੀਆਂ ਤੋਂ।” ਉਨ੍ਹਾਂ ਕਿਹਾ, “ਅਸੀਂ ਜਾਣਦੇ ਹਾਂ ਕਿ ਇਸ (ਕੋਰੋਨਾ ਵਾਇਰਸ ਮਹਾਂਮਾਰੀ) ਦੀ ਸ਼ੁਰੂਆਤ ਵੁਹਾਨ ਤੋਂ ਹੋਈ ਹੈ ਅਤੇ ਹਾਲਾਤ ਸਬੂਤ ਹਨ ਜੋ ਦੱਸਦੇ ਹਨ ਕਿ ਇਸ ਦੀ ਸ਼ੁਰੂਆਤ ਕਿਸੇ ਲੈਬਾਰਟਰੀ ਜਾਂ ਪਸ਼ੂ ਬਾਜ਼ਾਰ ਤੋਂ ਹੋਈ ਹੈ।”
 

ਐਨਐਸਏ ਨੇ ਕਿਹਾ, “ਪਿਛਲੇ 20 ਸਾਲਾਂ ਵਿੱਚ 5 ਮਹਾਂਮਾਰੀਆਂ ਚੀਨ ਤੋਂ ਆਈਆਂ ਹਨ। ਸਾਰਸ, ਏਵੀਅਨ ਫਲੂ, ਸਵਾਈਨ ਫਲੂ ਅਤੇ ਹੁਣ ਕੋਵਿਡ-19 । ਜਨਤਕ ਸਿਹਤ ਦੇ ਅਜਿਹੇ ਭਿਆਨਕ ਹਾਲਾਤ ਨਾਲ ਦੁਨੀਆਂ ਕਿਵੇਂ ਰਹਿ ਸਕਦੀ ਹੈ, ਜਿਸ ਦੀ ਸ਼ੁਰੂਆਤ ਚੀਨ ਤੋਂ ਹੋਈ ਅਤੇ ਫਿਰ ਪੂਰੀ ਦੁਨੀਆ ‘ਚ ਫੈਲ ਗਈ। ਉਨ੍ਹਾਂ ਇਹ ਨਹੀਂ ਕਿਹਾ ਕਿ ਚੀਨ ਤੋਂ ਆਈ ਪੰਜਵੀਂ ਮਹਾਂਮਾਰੀ ਕਿਹੜੀ ਹੈ।
 

ਓ ਬ੍ਰਾਇਨ ਨੇ ਕਿਹਾ, “ਇਸ ਨੂੰ ਕਿਤੇ ਨਾ ਕਿਤੇ ਰੋਕਣਾ ਪਵੇਗਾ। ਅਸੀਂ ਚੀਨ ਨੂੰ ਮਦਦ ਲਈ ਸਿਹਤ ਮਾਹਰਾਂ ਨੂੰ ਉੱਥੇ ਭੇਜਣ ਦੀ ਪੇਸ਼ਕਸ਼ ਕੀਤੀ ਸੀ, ਜਿਸ ਨੂੰ ਉਨ੍ਹਾਂ ਨੇ ਠੁਕਰਾ ਦਿੱਤਾ।” ਦੱਸ ਦੇਈਏ ਕਿ ਕੋਰੋਨਾ ਵਾਇਰਸ ਮਹਾਂਮਾਰੀ ਅਮਰੀਕਾ ਸਭ ਤੋਂ ਵੱਧ ਤਬਾਹੀ ਮਚਾ ਰਿਹਾ ਹੈ ਅਤੇ ਉੱਥੇ 83,425 ਲੋਕਾਂ ਦੀ ਮੌਤ ਹੋ ਚੁੱਕੀ ਹੈ।

Source HINDUSTAN TIMES

%d bloggers like this: