ਦੁਨੀਆ ਭਰ ‘ਚ ਲਗਪਗ 67 ਲੱਖ ਲੋਕ ‘ਤੇ ਕੋਰੋਨਾ ਦਾ ਕਹਿਰ, ਹੁਣ ਬ੍ਰਾਜ਼ੀਲ ਬਣ ਰਿਹਾ ਸ਼ਿਕਾਰ

ਹੁਣ ਤੱਕ ਦੁਨੀਆ ਭਰ ਵਿੱਚ 66 ਲੱਖ 92 ਹਜ਼ਾਰ ਲੋਕ ਕੋਰੋਨਾਵਾਇਰਸ ਨਾਲ ਸੰਕਰਮਿਤ ਹੋ ਚੁੱਕੇ ਹਨ। ਜਦਕਿ 3.2 ਲੱਕ ਲੋਕ ਵੀ ਇਸ ਸੰਕਰਮਣ ਤੋਂ ਠੀਕ ਹੋ ਗਏ ਹਨ।


ਨਵੀਂ ਦਿੱਲੀ: ਕੋਰੋਨਾਵਾਇਰਸ (Coronations) ਦੁਨੀਆ ਦੇ 213 ਦੇਸ਼ਾਂ ਵਿੱਚ ਫੈਲਿਆ ਹੈ। ਪਿਛਲੇ 24 ਘੰਟਿਆਂ ਵਿੱਚ 1 ਲੱਖ 29 ਹਜ਼ਾਰ ਨਵੇਂ ਕੋਰੋਨਾ ਦੇ ਕੇਸ (Corona cases) ਸਾਹਮਣੇ ਆਏ ਤੇ ਮਰਨ ਵਾਲਿਆਂ ਦੀ ਗਿਣਤੀ ਵਿੱਚ 5,499 ਦਾ ਵਾਧਾ ਹੋਇਆ ਹੈ।ਵਰਲਡਮੀਟਰ ਮੁਤਾਬਕ, ਦੁਨੀਆ ਭਰ ਵਿੱਚ ਹੁਣ ਤੱਕ ਲਗਪਗ 66.92 ਲੱਖ ਲੋਕ ਕੋਰੋਨਾਵਾਇਰਸ ਨਾਲ ਸੰਕਰਮਿਤ ਹੋਏ ਹਨ। ਇਨ੍ਹਾਂ ਵਿੱਚੋਂ 3 ਲੱਖ 92 ਹਜ਼ਾਰ ਲੋਕਾਂ ਦੀ ਮੌਤ ਹੋ ਚੁੱਕੀ ਹੈ। ਇਸ ਦੇ ਨਾਲ ਹੀ 32 ਲੱਖ ਲੋਕ ਕੋਰੋਨਾ ਤੋਂ ਠੀਕ ਵੀ ਹੋ ਗਏ ਹਨ। ਦੁਨੀਆ ਦੇ ਲਗਪਗ 76 ਪ੍ਰਤੀਸ਼ਤ ਕੋਰੋਨਾ ਕੇਸ ਸਿਰਫ 14 ਦੇਸ਼ਾਂ ਵਿੱਚੋਂ ਆਏ ਹਨ। ਇਨ੍ਹਾਂ ਦੇਸ਼ਾਂ ਵਿੱਚ ਕੋਰੋਨਾ ਪੀੜਤਾਂ ਦੀ ਗਿਣਤੀ 51 ਲੱਖ ਹੈ।

ਦੁਨੀਆਂ ਵਿੱਚ ਕਿੱਥੇ ਕਿੰਨੇ ਕੇਸ, ਕਿੰਨੀਆਂ ਮੌਤਾਂ:

ਕੋਰੋਨਾ ਨੇ ਅਮਰੀਕਾ ‘ਚ ਸਭ ਤੋਂ ਵੱਧ ਤਬਾਹੀ ਮਚਾਈ ਹੈ। ਅਮਰੀਕਾ ਵਿੱਚ ਹੁਣ ਤੱਕ 19 ਲੱਖ ਲੋਕ ਕੋਰੋਨਾ ਸਕਾਰਾਤਮਕ ਪਾਏ ਗਏ ਹਨ। ਇੱਥੇ ਇੱਕ ਲੱਖ ਤੋਂ ਵੱਧ ਮੌਤਾਂ ਹੋ ਚੁੱਕੀਆਂ ਹਨ। ਹੁਣ ਹਰ ਦਿਨ ਅਮਰੀਕਾ ਨਾਲੋਂ ਬ੍ਰਾਜ਼ੀਲ ‘ਚ ਵਧੇਰੇ ਕੋਰੋਨਾ ਦੇ ਕੇਸ ਤੇ ਮੌਤ ਦਰਜ ਹੋ ਰਹੇ ਹਨ। ਪਿਛਲੇ 24 ਘੰਟਿਆਂ ਵਿੱਚ ਬ੍ਰਾਜ਼ੀਲ ਵਿੱਚ 31,890 ਨਵੇਂ ਕੇਸ ਹੋਏ ਤੇ 1,492 ਮੌਤਾਂ ਹੋਈਆਂ। ਜਦੋਂਕਿ ਅਮਰੀਕਾ ਵਿੱਚ ਪਿਛਲੇ 24 ਘੰਟਿਆਂ ਵਿੱਚ 22,104 ਨਵੇਂ ਕੇਸ ਤੇ 1,031 ਮੌਤਾਂ ਹੋਈਆਂ।

ਯੂਐਸ: ਕੇਸ – 1,923,887, ਮੌਤ – 110,173

ਬ੍ਰਾਜ਼ੀਲ: ਕੇਸ – 615,870, ਮੌਤ – 34,039

ਰੂਸ: ਕੇਸ – 441,108, ਮੌਤ – 5,384

ਸਪੇਨ: ਕੇਸ – 287,740, ਮੌਤ – 27,133

ਯੂਕੇ: ਕੇਸ – 281,661, ਮੌਤ – 39,904

ਇਟਲੀ: ਕੇਸ – 234,013, ਮੌਤ – 33,689

ਭਾਰਤ: ਕੇਸ – 226,713, ਮੌਤ – 6,363

ਜਰਮਨੀ: ਕੇਸ – 184,923, ਮੌਤ – 8,736

ਪੇਰੂ: ਕੇਸ – 183,198, ਮੌਤ – 5,031

ਤੁਰਕੀ: ਕੇਸ – 167,410, ਮੌਤ – 4,630

14 ਦੇਸ਼ਾਂ ‘ਚ ਇੱਕ ਲੱਖ ਤੋਂ ਵੱਧ ਕੇਸ:

ਬ੍ਰਾਜ਼ੀਲ, ਰੂਸ, ਸਪੇਨ, ਯੂਕੇ, ਇਟਲੀ, ਭਾਰਤ ਵਿੱਚ ਕੋਰੋਨਾ ਦੇ ਕੇਸਾਂ ਦੀ ਗਿਣਤੀ ਦੋ ਲੱਖ ਨੂੰ ਪਾਰ ਕਰ ਗਈ ਹੈ। ਇਨ੍ਹਾਂ ਤੋਂ ਇਲਾਵਾ ਇੱਥੇ ਸੱਤ ਦੇਸ਼ ਹਨ ਜਿੱਥੇ ਇੱਕ ਲੱਖ ਤੋਂ ਵੱਧ ਕੋਰੋਨ ਦੇ ਮਾਮਲੇ ਹਨ। ਅਮਰੀਕਾ ਸਣੇ ਇਨ੍ਹਾਂ 14 ਦੇਸ਼ਾਂ ਵਿੱਚ ਕੁੱਲ 51 ਲੱਖ ਕੇਸ ਹਨ। ਇੱਥੇ ਛੇ ਦੇਸ਼ (ਅਮਰੀਕਾ, ਸਪੇਨ, ਇਟਲੀ, ਫਰਾਂਸ, ਬ੍ਰਿਟੇਨ, ਬ੍ਰਾਜ਼ੀਲ) ਹਨ, ਜਿੱਥੇ 25 ਹਜ਼ਾਰ ਤੋਂ ਵੱਧ ਲੋਕ ਮਰ ਚੁੱਕੇ ਹਨ।

ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:

https://play.google.com/store/apps/details?id=com.winit.starnews.hin

https://apps.apple.com/in/app/abp-live-news/id811114904

Source ABP PUNAB

%d bloggers like this: