ਦੁਨੀਆ ‘ਚ 56 ਲੱਖ ਤੋਂ ਜ਼ਿਆਦਾ ਕੋਰੋਨਾ ਮਰੀਜ਼, 24 ਘੰਟਿਆਂ ‘ਚ 92 ਹਜ਼ਾਰ ਨਵੇਂ ਕੇਸ

ਦੁਨੀਆ ਦੇ 213 ਦੇਸ਼ਾਂ ਵਿੱਚ ਪਿਛਲੇ 24 ਘੰਟਿਆਂ ਵਿੱਚ, 91,940 ਨਵੇਂ ਕੋਰੋਨਾ ਕੇਸ ਸਾਹਮਣੇ ਆਏ ਅਤੇ ਮਰਨ ਵਾਲਿਆਂ ਦੀ ਗਿਣਤੀ ਵਿੱਚ 4,055 ਦਾ ਵਾਧਾ ਹੋਇਆ ਹੈ। ਜਦਕਿ ਇਕ ਦਿਨ ਪਹਿਲਾਂ 3,096 ਲੋਕਾਂ ਦੀ ਮੌਤ ਹੋ ਗਈ ਸੀ। ਵਰਲਡਮੀਟਰ ਅਨੁਸਾਰ ਹੁਣ ਤੱਕ ਵਿਸ਼ਵ ਭਰ ਵਿੱਚ 56 ਲੱਖ ਤੋਂ ਵੱਧ ਲੋਕ ਕੋਰੋਨਾਵਾਇਰਸ ਨਾਲ ਸੰਕਰਮਿਤ ਹੋਏ ਹਨ।


Coronavirus: ਦੁਨੀਆ ਦੇ 213 ਦੇਸ਼ਾਂ ਵਿੱਚ ਪਿਛਲੇ 24 ਘੰਟਿਆਂ ਵਿੱਚ, 91,940 ਨਵੇਂ ਕੋਰੋਨਾ ਕੇਸ ਸਾਹਮਣੇ ਆਏ ਅਤੇ ਮਰਨ ਵਾਲਿਆਂ ਦੀ ਗਿਣਤੀ ਵਿੱਚ 4,055 ਦਾ ਵਾਧਾ ਹੋਇਆ ਹੈ। ਜਦਕਿ ਇਕ ਦਿਨ ਪਹਿਲਾਂ 3,096 ਲੋਕਾਂ ਦੀ ਮੌਤ ਹੋ ਗਈ ਸੀ। ਵਰਲਡਮੀਟਰ ਅਨੁਸਾਰ ਹੁਣ ਤੱਕ ਵਿਸ਼ਵ ਭਰ ਵਿੱਚ 56 ਲੱਖ ਤੋਂ ਵੱਧ ਲੋਕ ਕੋਰੋਨਾਵਾਇਰਸ ਨਾਲ ਸੰਕਰਮਿਤ ਹੋਏ ਹਨ। ਇਨ੍ਹਾਂ ਵਿਚੋਂ 3 ਲੱਖ 51 ਹਜ਼ਾਰ 668 ਲੋਕਾਂ ਦੀ ਮੌਤ ਹੋ ਚੁੱਕੀ ਹੈ। ਇਸ ਦੇ ਨਾਲ ਹੀ 24 ਲੱਖ 26 ਹਜ਼ਾਰ 560 ਵਿਅਕਤੀ ਵੀ ਇਨਫੈਕਸ਼ਨ ਮੁਕਤ ਹੋ ਚੁੱਕੇ ਹਨ। ਦੁਨੀਆ ਦੇ ਲਗਭਗ 74 ਪ੍ਰਤੀਸ਼ਤ ਕੇਸ ਸਿਰਫ 12 ਦੇਸ਼ਾਂ ‘ਚੋਂ ਆਏ ਹਨ। ਇਨ੍ਹਾਂ ਦੇਸ਼ਾਂ ‘ਚ ਕੋਰੋਨਾ ਪੀੜਤਾਂ ਦੀ ਗਿਣਤੀ 42 ਲੱਖ ਹੈ।ਦੁਨੀਆਂ ‘ਚ ਕਿੰਨੇ ਕੇਸ, ਕਿੰਨੀਆਂ ਮੌਤਾਂ?

ਦੁਨੀਆਂ ਦੇ ਕੁੱਲ ਕੇਸਾਂ ‘ਚੋਂ ਇਕ ਤਿਹਾਈ ਕੇਸ ਅਮਰੀਕਾ ‘ਚ ਸਾਹਮਣੇ ਆਏ ਹਨ ਅਤੇ ਮੌਤਾਂ ਦਾ ਇਕ ਤਿਹਾਈ ਹਿੱਸਾ ਵੀ ਅਮਰੀਕਾ ‘ਚ ਹੋਇਆ ਹੈ। ਕੋਰੋਨਾ ਨਾਲ ਯੂ ਕੇ ‘ਚ ਸਭ ਤੋਂ ਵੱਧ ਮੌਤਾਂ ਹੋਈਆਂ ਹਨ। 37,048 ਮੌਤਾਂ ਦੇ ਨਾਲ ਕੁੱਲ 265,227 ਲੋਕ ਵਾਇਰਸ ਨਾਲ ਸੰਕਰਮਿਤ ਹੋਏ ਹਨ। ਜਦਕਿ ਯੂਕੇ ਵਿੱਚ ਮਰੀਜ਼ਾਂ ਦੀ ਗਿਣਤੀ ਰੂਸ, ਸਪੇਨ ਅਤੇ ਬ੍ਰਾਜ਼ੀਲ ਨਾਲੋਂ ਘੱਟ ਹੈ। ਇਸ ਤੋਂ ਬਾਅਦ ਇਟਲੀ, ਫਰਾਂਸ, ਜਰਮਨੀ, ਤੁਰਕੀ, ਈਰਾਨ, ਭਾਰਤ ਵਰਗੇ ਦੇਸ਼ ਸਭ ਤੋਂ ਜ਼ਿਆਦਾ ਪ੍ਰਭਾਵਤ ਹੋਏ ਹਨ।

ਚੀਨੀ ਫੌਜ ਨੇ ਭਾਰਤੀ ਜਵਾਨਾਂ ਨੂੰ ਕੰਡਿਆਲੀਆਂ ਤਾਰਾਂ ਨਾਲ ਕੁੱਟਿਆ, ਸਰਹੱਦ ‘ਤੇ ਤਣਾਅ ਵਧਣ ਦੇ ਆਸਾਰ

• ਅਮਰੀਕਾ: ਕੇਸ – 1,725,155, ਮੌਤਾਂ – 100,580

• ਬ੍ਰਾਜ਼ੀਲ: ਕੇਸ – 392,360, ਮੌਤਾਂ – 24,549

• ਰੂਸ: ਕੇਸ – 362,342, ਮੌਤਾਂ – 3,807

• ਸਪੇਨ: ਕੇਸ – 283,339, ਮੌਤਾਂ – 27,117

• ਯੂਕੇ: ਕੇਸ – 265,227, ਮੌਤਾਂ – 37,048

• ਇਟਲੀ: ਕੇਸ – 230,555, ਮੌਤਾਂ – 32,955

• ਫਰਾਂਸ: ਕੇਸ – 182,722, ਮੌਤਾਂ – 28,530

• ਜਰਮਨੀ: ਕੇਸ – 181,288, ਮੌਤਾਂ – 8,498

• ਤੁਰਕੀ: ਕੇਸ – 158,762, ਮੌਤਾਂ – 4,397

• ਭਾਰਤ: ਕੇਸ – 150,793, ਮੌਤਾਂ – 4,344

ਚੀਨ ਨਾਲ ਵਿਵਾਦ ‘ਤੇ ਪੀਐਮ ਮੋਦੀ ਨੇ NSA ਤੇ CDS ਦੇ ਨਾਲ ਕੀਤੀ ਬੈਠਕ, ਚੀਨ ਨੇ ਉਸੇ ਦੀ ਭਾਸ਼ਾ ‘ਚ ਦਿੱਤਾ ਜਾਵੇਗਾ ਜਵਾਬ

ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ

Source ABP PUNAB

%d bloggers like this: