ਦਿੱਲੀ ਦੇ ਉਪ ਰਾਜਪਾਲ ਅਨਿਲ ਬੈਜਲ ਦੇ ਦਫ਼ਤਰ ਪੁੱਜਾ ਕੋਰੋਨਾ, 13 ਕਰਮਚਾਰੀ ਪਾਜ਼ਿਟਿਵ

ਕੋਰੋਨਾ ਵਾਇਰਸ ਮਹਾਂਮਾਰੀ ਰਾਜਧਾਨੀ ਦਿੱਲੀ ਵਿੱਚ ਤੇਜ਼ੀ ਨਾਲ ਪੈਰ ਪਸਾਰ ਰਿਹਾ ਹੈ। ਉਪ ਰਾਜਪਾਲ ਅਨਿਲ ਬੈਜਲ ਦੇ ਦਫ਼ਤਰ ਦੇ 13 ਵਿਅਕਤੀ ਕੋਰੋਨਾ ਵਾਇਰਸ ਨਾਲ ਪੀੜਤ ਮਿਲੇ  ਹਨ। ਇਹ ਜਾਣਕਾਰੀ ਉਪ ਰਾਜਪਾਲ ਨੇ ਮੰਗਲਵਾਰ ਨੂੰ ਦਿੱਤੀ ਹੈ।

 

ਇਸ ਤੋਂ ਪਹਿਲਾਂ ਦਿੱਲੀ ਸਕੱਤਰੇਤ ਦੀ ਇਮਾਰਤ ਵਿੱਚ ਦਿੱਲੀ ਸਰਕਾਰ ਦੇ ਆਮ ਪ੍ਰਸ਼ਾਸਨ ਵਿਭਾਗ ਦਾ ਦਫ਼ਤਰ ਕੋਵਿਡ -19 ਦੇ ਕੇਸ ਤੋਂ ਬਾਅਦ ਇਸ ਨੂੰ ਵਾਇਰਸ ਮੁਕਤ ਬਣਾਉਣ ਲਈ ਬੰਦ ਕਰ ਦਿੱਤਾ ਗਿਆ ਹੈ। ਸਕੱਤਰੇਤ ਦੀ ਇਮਾਰਤ ਦੀ ਤੀਜੀ ਮੰਜ਼ਲ ‘ਤੇ ਸਥਿਤ ਵਿਭਾਗ ਦੇ ਦਫ਼ਤਰ ਨੂੰ ਲਾਗ ਰਹਿਤ ਬਣਾਇਆ ਜਾ ਰਿਹਾ ਹੈ। ਉਥੇ ਕੰਮ ਕਰ ਰਹੇ ਲੋਕਾਂ ਨੂੰ ਅਗਲੇ ਇੱਕ ਹਫ਼ਤੇ ਲਈ ਘਰਾਂ ਤੋਂ ਕੰਮ ਕਰਨ ਲਈ ਕਿਹਾ ਗਿਆ ਹੈ। ਵਿਭਾਗ ਵਿੱਚ ਕੰਮ ਕਰ ਰਹੇ ਚਾਰ ਵਿਅਕਤੀਆਂ ਨੂੰ ਪਿਛਲੇ ਹਫ਼ਤੇ ਕੋਵਿਡ -19 ਨਾਲ ਪੀੜਤ ਪਾਇਆ ਗਿਆ ਸੀ, ਜਿਸ ਤੋਂ ਬਾਅਦ ਪੂਰਾ ਬਲਾਕ ਕੋਰੋਨਾ ਵਾਇਰਸ ਤੋਂ ਮੁਕਤ ਹੋਣ ਲਈ ਬੰਦ ਕਰ ਦਿੱਤਾ ਗਿਆ ਸੀ।

 

 

 

ਦਿੱਲੀ ‘ਚ 20 ਹੋਰ ਪੁਲਿਸ ਮੁਲਾਜ਼ਮ ਕੋਵਿਡ-19 ਨਾਲ ਪਾਜ਼ਿਟਿਵ ਮਿਲੇ

ਉਥੇ, ਪੱਛਮੀ ਦਿੱਲੀ ਦੇ ਮੋਤੀਨਗਰ ਥਾਣੇ ਵਿੱਚ ਤਾਇਨਾਤ 20 ਪੁਲਿਸ ਮੁਲਾਜ਼ਮ ਕੋਵਿਡ -19 ਤੋਂ ਪੀੜਤ ਮਿਲੇ ਹਨ। ਅਧਿਕਾਰੀਆਂ ਨੇ ਦੱਸਿਆ ਕਿ ਥਾਣੇ ਵਿੱਚ ਵਾਇਰਸ ਦਾ ਪਹਿਲਾ ਕੇਸ ਤਕਰੀਬਨ 10 ਦਿਨ ਪਹਿਲਾਂ ਸਾਹਮਣੇ ਆਇਆ ਸੀ, ਜਿਸ ਤੋਂ ਬਾਅਦ ਦੂਜੇ ਕਰਮਚਾਰੀਆਂ ਨੂੰ ਉਨ੍ਹਾਂ ਦੇ ਘਰਾਂ ਵਿੱਚ ਕੁਆਰੰਟੀਨ ਵਿੱਚ ਰਹਿਣ ਲਈ ਕਿਹਾ ਗਿਆ। 

 

ਇੱਕ ਸੀਨੀਅਰ ਪੁਲਿਸ ਅਧਿਕਾਰੀ ਨੇ ਦੱਸਿਆ ਕਿ ਥਾਣੇ ਦਾ ਐਸਐਚਓ, ਉਸ ਦਾ ਰੀਡਰ ਅਤੇ ਇੱਕ ਇੰਸਪੈਕਟਰ, ਸਿਪਾਹੀ ਅਤੇ ਉਸ ਦੇ ਨਾਲ ਕੰਮ ਕਰ ਰਹੇ ਪਿਕੇਟ ਟੀਮ ਕੋਰੋਨਾ ਵਾਇਰਸ ਪਾਜ਼ਿਟਿਵ ਹੋਏ ਲੋਕਾਂ ਵਿੱਚ ਸ਼ਾਮਲ ਹੈ। ਅਧਿਕਾਰੀ ਨੇ ਕਿਹਾ ਕਿ ਥਾਣੇ ਨੂੰ ਸੀਲ ਨਹੀਂ ਕੀਤਾ ਗਿਆ ਹੈ, ਬਲਕਿ ਪੂਰੇ ਕੰਪਲੈਕਸ ਨੂੰ ਸੈਨੀਟਾਇਜ਼ ਕੀਤਾ ਜਾ ਰਿਹਾ ਹੈ।

Source HINDUSTAN TIMES

%d bloggers like this: