ਦਾਅਵਾ : ਚੀਨ ਨੇ ਕੋਰੋਨਾ ਵਾਇਰਸ ਦਾ ਟੀਕਾ ਬਣਾਇਆ, 10 ਕਰੋੜ ਖੁਰਾਕਾਂ ਤਿਆਰ ਹੋਣਗੀਆਂ

ਜਿਸ ਨੇ ਦੁਨੀਆ ਨੂੰ ਕੋਰੋਨਾ ਵਾਇਰਸ ਦਾ ਜ਼ਖ਼ਮ ਦਿੱਤਾ, ਹੁਣ ਉਸ ਨੇ ਦਵਾਈ ਦੇਣ ਦੀ ਖੁਸ਼ਖਬਰੀ ਵੀ ਸੁਣਾਈ ਹੈ। ਚੀਨੀ ਵਿਗਿਆਨੀਆਂ ਨੇ ਕੋਰੋਨਾ ਵਾਇਰਸ ਲਈ 99% ਪ੍ਰਭਾਵਸ਼ਾਲੀ ਟੀਕਾ ਬਣਾਉਣ ਦਾ ਦਾਅਵਾ ਕੀਤਾ ਹੈ। ਇਸ ਟੀਕੇ ਦੀਆਂ ਲਗਭਗ 10 ਕਰੋੜ ਖੁਰਾਕਾਂ ਬਣਾਉਣ ਦੀ ਤਿਆਰੀ ਚੱਲ ਰਹੀ ਹੈ। ਇਹ ਟੀਕਾ ਬੀਜਿੰਗ ਅਧਾਰਤ ਬਾਇਓਟੈਕ ਕੰਪਨੀ ਸਿਨੋਵੈਕ ਨੇ ਤਿਆਰ ਕੀਤਾ ਹੈ। ਚੀਨ ‘ਚ 1000 ਤੋਂ ਵੱਧ ਵਲੰਟੀਅਰਾਂ ‘ਤੇ ਇਸ ਦਾ ਟ੍ਰਾਇਲ ਚੱਲ ਰਿਹਾ ਹੈ। ਹਾਲਾਂਕਿ ਹੁਣ ਇਸ ਟੀਕੇ ਦਾ ਸਟੇਜ਼-3 ਟ੍ਰਾਇਲ ਬ੍ਰਿਟੇਨ ‘ਚ ਕਰਨ ਦੀ ਤਿਆਰੀ ਕੀਤੀ ਜਾ ਰਹੀ ਹੈ।
 

ਟੀਕਾ ਬਣਾਉਣ ਵਾਲੇ ਖੋਜਕਰਤਾਵਾਂ ਤੋਂ ਜਦੋਂ ਪੁੱਛਿਆ ਗਿਆ ਕਿ ਕੀ ਇਹ ਟੀਕਾ ਕੰਮ ਕਰੇਗਾ? ਇਸ ਦੇ ਜਵਾਬ ‘ਚ ਖੋਜਕਰਤਾ ਲੂਓ ਬੈਸ਼ਨ ਨੇ ਕਿਹਾ ਕਿ ਇਹ 99% ਤਕ ਪ੍ਰਭਾਵਸ਼ਾਲੀ ਸਾਬਤ ਹੋਵੇਗਾ। ਫਿਲਹਾਲ ਕੰਪਨੀ ਟੀਕੇ ਦਾ ਸਟੇਜ਼-2 ਟ੍ਰਾਇਲ ਕਰ ਰਹੀ ਹੈ, ਪਰ ਚੀਨ ‘ਚ ਕੋਰੋਨਾ ਦੀ ਲਾਗ ਘੱਟ ਹੋਣ ਕਾਰਨ ਵਾਲੰਟੀਅਰਾਂ ਦੀ ਕਮੀ ਪੈ ਗਈ ਹੈ। ਇਸ ਤੋਂ ਬਾਅਦ ਖੋਜਕਰਤਾਵਾਂ ਨੇ ਇਸ ਦਾ ਯੂਰਪ ‘ਚ ਟ੍ਰਾਇਲ ਕਰਨ ਦਾ ਫ਼ੈਸਲਾ ਕੀਤਾ ਹੈ।
 

ਕੰਪਨੀ ‘ਸਿਨੋਵੈਕ’ ਨੇ ਕਿਹਾ ਹੈ ਕਿ ਅਸੀਂ ਯੂਰਪ ਦੇ ਕਈ ਦੇਸ਼ਾਂ ਨਾਲ ਟ੍ਰਾਇਲ ਲਈ ਗੱਲਬਾਤ ਕਰ ਰਹੇ ਹਾਂ। ਇਸ ਦੇ ਨਾਲ ਹੀ ਯੂਕੇ ਨਾਲ ਵੀ ਗੱਲਬਾਤ ਕੀਤੀ ਗਈ ਹੈ। ਹਾਲਾਂਕਿ, ਗੱਲਬਾਤ ਅਜੇ ਸ਼ੁਰੂਆਤੀ ਪੜਾਅ ‘ਚ ਹੈ। ਕੰਪਨੀ ਬੀਜਿੰਗ ‘ਚ ਇੱਕ ਪਲਾਂਟ ਵੀ ਸਥਾਪਤ ਕਰ ਰਹੀ ਹੈ। ਇਸ ਪਲਾਂਟ ‘ਚ ਲਗਭਗ 10 ਕਰੋੜ ਖੁਰਾਕਾਂ ਤਿਆਰ ਕੀਤੀਆਂ ਜਾਣਗੀਆਂ।
 

ਪਹਿਲਾ ਹਾਈ ਰਿਸਕ ਵਾਲੇ ਮਰੀਜ਼ਾਂ ‘ਤੇ ਹੋਵੇਗੀ ਵਰਤੋਂ :
‘ਸਿਨੋਵੈਕ’ ਦਾ ਕਹਿਣਾ ਹੈ ਕਿ ਇਸ ਟੀਕੇ ਦੀ ਵਰਤੋਂ ਪਹਿਲਾਂ ਸਭ ਤੋਂ ਵੱਧ ਜ਼ੋਖ਼ਮ ਵਾਲੇ ਮਰੀਜ਼ਾਂ ‘ਤੇ ਕੀਤੀ ਜਾਵੇਗੀ। ਇਸ ਸਮੇਂ ਇਸ ਦੀ ਵਰਤੋਂ ਸਿਹਤ ਕਰਮਚਾਰੀਆਂ ਤੇ ਬਜ਼ੁਰਗ ਲੋਕਾਂ ‘ਤੇ ਕੀਤੀ ਜਾਵੇਗੀ। ਹਾਲਾਂਕਿ ਸਟੇਜ਼-2 ਦੇ ਟ੍ਰਾਈਲ ‘ਚ ਕੁਝ ਮਹੀਨੇ ਲੱਗ ਸਕਦੇ ਹਨ। ਇਸ ਦੇ ਨਾਲ ਹੀ ਟੀਕੇ ਦੀ ਵਰਤੋਂ ਦੀ ਪ੍ਰਵਾਨਗੀ ਵੀ ਜ਼ਰੂਰੀ ਹੋਵੇਗੀ। ਦੱਸ ਦੇਈਏ ਕਿ ਮਈ ਮਹੀਨੇ ਦੀ ਸ਼ੁਰੂਆਤ ‘ਚ ਦਵਾਈ ਕੰਪਨੀ ਐਸਟ੍ਰੇਜ਼ੈਨੇਕਾ ਨੇ ਬੀ ਆਕਸਫੋਰਡ ਯੂਨੀਵਰਸਿਟੀ ਵੱਲੋਂ ਬਣਾਏ ਟੀਕੇ ਦੀਆਂ 100 ਕਰੋੜ ਖੁਰਾਕਾਂ ਉਪਲੱਬਧ ਕਰਵਾਉਣ ਦੀ ਗੱਲ ਕਹੀ ਸੀ।

 

ਕੰਪਨੀ ਨੇ ਕਿਹਾ ਸੀ ਕਿ ਇਹ ਸਤੰਬਰ ਤਕ ਉਪਲੱਬਧ ਹੋਵੇਗੀ। ਜੇ ਸਾਰੇ ਟੈਸਟ ਸਫਲ ਰਹਿੰਗੇ ਹਨ। ਕੰਪਨੀ ਨੇ ਕਿਹਾ ਕਿ ਇਹ ਟੀਕਾ ਯੂਕੇ ਦੀ ਅੱਧੀ ਆਬਾਦੀ ਦਾ ਇਲਾਜ ਕਰਨ ‘ਚ ਸਮਰੱਥ ਹੋਵੇਗਾ। ਜੇ ਟ੍ਰਾਇਲ ਸਫਲ ਰਹਿੰਦਾ ਹੈ ਤਾਂ ਇਨ੍ਹਾਂ ਗਰਮੀਆਂ ਤਕ ਇਹ ਸੰਭਵ ਹੋ ਜਾਵੇਗਾ। ਆਕਸਫੋਰਡ ਯੂਨੀਵਰਸਿਟੀ ਦੇ ਵਿਗਿਆਨੀ ਵੀ ਮਰੀਜ਼ਾਂ ਉੱਤੇ ਟੀਕੇ ਦਾ ਟ੍ਰਾਇਲ ਕਰ ਰਹੇ ਹਨ।

Source HINDUSTAN TIMES

%d bloggers like this: