ਤਬਲੀਗੀ ਜਮਾਤ ਨਾਲ ਜੁੜੇ 2200 ਕਾਲੀ ਸੂਚੀਬੱਧ ਵਿਦੇਸ਼ੀਆਂ ਦੀ ਭਾਰਤ ਯਾਤਰਾ ‘ਤੇ 10 ਸਾਲ ਦੀ ਪਾਬੰਦੀ

ਇਕ ਵੱਡਾ ਫ਼ੈਸਲਾ ਲੈਂਦਿਆਂ ਕੇਂਦਰ ਸਰਕਾਰ ਨੇ ਨਿਜ਼ਾਮੂਦੀਨ, ਦਿੱਲੀ ਵਿੱਚ ਸਥਿਤ ਮਰਕਜ ਦੇ ਤਬਲੀਗੀ ਜਮਾਤ ਦੇ ਪ੍ਰੋਗਰਾਮ ਵਿੱਚ ਸ਼ਾਮਲ ਹੋਣ ਵਾਲੇ 2200 ਵਿਦੇਸ਼ੀ ਮੈਂਬਰਾਂ ਨੂੰ ਕਾਲੀ ਸੂਚੀ ਵਿੱਚ ਪਾ ਦਿੱਤਾ ਹੈ ਅਤੇ ਅਗਲੇ ਦਸ ਸਾਲਾਂ ਲਈ ਉਨ੍ਹਾਂ ਦੇ ਭਾਰਤ ਆਉਣ ‘ਤੇ ਪਾਬੰਦੀ ਲਗਾ ਦਿੱਤੀ ਹੈ। ਗ੍ਰਹਿ ਮੰਤਰਾਲੇ ਦੇ ਇਕ ਅਧਿਕਾਰੀ ਨੇ ਵੀਰਵਾਰ (4 ਜੂਨ) ਨੂੰ ਇਹ ਜਾਣਕਾਰੀ ਦਿੱਤੀ।

 

ਇਸ ਤੋਂ ਪਹਿਲਾਂ 2 ਅਪ੍ਰੈਲ ਨੂੰ ਸਰਕਾਰ ਨੇ ਵੀਜਾ ਸ਼ਰਤਾਂ ਦੀ ਉਲੰਘਣਾ ਵਿੱਚ ਤਬਲੀਗੀ ਜਮਾਤ ਦੀਆਂ ਗਤੀਵਿਧੀਆਂ ਵਿੱਚ ਸ਼ਾਮਲ ਹੋਣ ਕਾਰਨ 960 ਵਿਦੇਸ਼ੀਆਂ ਦੇ ਨਾਮ ਕਾਲੀ ਸੂਚੀ ਵਿੱਚ ਪਾਏ ਸਨ। ਗ੍ਰਹਿ ਮੰਤਰਾਲੇ ਦੇ ਦਫ਼ਤਰ ਨੇ ਦਿੱਲੀ ਪੁਲਿਸ ਅਤੇ ਦੂਜੇ ਰਾਜਾਂ ਦੇ ਪੁਲਿਸ ਮੁਖੀਆਂ ਨੂੰ ਵਿਦੇਸ਼ੀ ਕਾਨੂੰਨ ਅਤੇ ਤਬਾਹੀ ਪ੍ਰਬੰਧਨ ਐਕਟ ਤਹਿਤ ਕਾਨੂੰਨੀ ਕਾਰਵਾਈ ਕਰਨ ਲਈ ਕਿਹਾ ਸੀ।

 

ਹੁਣ, ਇਕ ਵੱਡਾ ਫੈਸਲਾ ਲੈਂਦੇ ਹੋਏ, ਇਹ ਸਾਰੇ 2200 ਵਿਦੇਸ਼ੀ ਜਮਾਤੀਆਂ ਨੂੰ 10 ਸਾਲਾਂ ਲਈ ਬਲੈਕਲਿਸਟ ਕਰ ਦਿੱਤਾ ਗਿਆ ਹੈ।  ਰਾਜਧਾਨੀ ਦਿੱਲੀ ਦੇ ਨਿਜ਼ਾਮੂਦੀਨ ਖੇਤਰ ਵਿੱਚ ਤਬਲੀਗੀ ਜਮਾਤ ਨੇ ਇੱਕ ਵੱਡੇ ਧਾਰਮਿਕ ਪ੍ਰੋਗਰਾਮ ਆਯੋਜਿਤ ਕੀਤਾ ਸੀ, ਜੋ ਬਾਅਦ ਵਿੱਚ ਦੇਸ਼ ਵਿੱਚ ਕੋਰੋਨਾ ਵਾਇਰਸ ਦਾ ਇੱਕ ਕੇਂਦਰ ਬਣ ਕੇ ਉੱਭਰਿਆ। ਕੁਝ ਹਿੱਸਾ ਲੈਣ ਵਾਲੇ ਲੋਕਾਂ ਨੂੰ ਬਾਅਦ ਵਿੱਚ ਕੋਰੋਨਾ ਵਾਇਰਸ ਨਾਲ ਪੀੜਤ ਪਾਇਆ ਗਿਆ ਅਤੇ ਉਨ੍ਹਾਂ ਨੇ ਦੇਸ਼ ਦੇ ਵੱਖ-ਵੱਖ ਹਿੱਸਿਆਂ ਵਿੱਚ ਆਪਣੇ ਘਰਾਂ ਦੀ ਯਾਤਰਾ ਕੀਤੀ ਸੀ।

 

ਤਬਲੀਗੀ ਜਮਾਤ ਕੇਸ: 541 ਵਿਦੇਸ਼ੀ ਲੋਕਾਂ ਵਿਰੁਧ ਅਦਾਲਤ ਵਿੱਚ ਚਾਰਜਸ਼ੀਟ ਦਾਇਰ

28 ਮਈ ਨੂੰ ਦਿੱਲੀ ਪੁਲਿਸ ਦੀ ਅਪਰਾਧ ਸ਼ਾਖਾ ਨੇ ਤਬੀਲਗੀ ਜਮਾਤ ਨਾਲ ਜੁੜੇ ਤਿੰਨ ਦੇਸ਼ਾਂ ਦੇ 541 ਵਿਦੇਸ਼ੀ ਨਾਗਰਿਕਾਂ ਵਿਰੁਧ ਦਿੱਲੀ ਦੀ ਸਾਕੇਤ ਅਦਾਲਤ ਵਿੱਚ 12 ਦੋਸ਼ ਪੱਤਰ ਦਾਖ਼ਲ ਕੀਤੇ। ਅਦਾਲਤ ਇਸ ਕੇਸ ਦੀ ਸੁਣਵਾਈ 25 ਜੂਨ ਨੂੰ ਕਰੇਗੀ। ਇਸ ਤੋਂ ਪਹਿਲਾਂ ਦਿੱਲੀ ਪੁਲਿਸ 32 ਦੇਸ਼ਾਂ ਦੇ 374 ਵਿਦੇਸ਼ੀ ਨਾਗਰਿਕਾਂ ਖ਼ਿਲਾਫ਼ ਚਾਰਜਸ਼ੀਟ ਦਾਇਰ ਕਰ ਚੁੱਕੀ ਹੈ।

ਅਧਿਕਾਰੀਆਂ ਨੇ ਕਿਹਾ ਕਿ ਤਬਲੀਗੀ ਜਮਾਤ ਦੇ ਮੈਂਬਰਾਂ ਉੱਤੇ ਵੀਜ਼ਾ ਨਿਯਮਾਂ ਅਤੇ ਮਹਾਂਮਾਰੀ ਸੰਬੰਧੀ ਕਾਨੂੰਨ ਅਧੀਨ ਸਰਕਾਰੀ ਦਿਸ਼ਾ ਨਿਰਦੇਸ਼ਾਂ ਦੀ ਉਲੰਘਣਾ ਕਰਨ ਅਤੇ ਲਾਪ੍ਰਵਾਹੀ ਦੇ ਦੋਸ਼ ਲਗਾਏ ਗਏ ਹਨ ਜਿਸ ਨਾਲ ਜਾਨਲੇਵਾ ਬਿਮਾਰੀ ਫੈਲ ਸਕਦੀ ਹੈ।
 

Source HINDUSTAN TIMES

%d bloggers like this: