ਡਾਕਟਰਾਂ ਤੇ ਪੈਰਾ-ਮੈਡੀਕਲ ਅਮਲੇ ਨੂੰ ਸੈਰ-ਸਪਾਟਾਂ ਕੰਪਲੈਕਸਾਂ ’ਚ ਮੁਫਤ ਸਹੂਲਤ

ਹਰਿਆਣਾ ਸੈਰ-ਸਪਾਟਾ ਨਿਗਮ ਵੱਲੋਂ ਕੋਵਿਡ 19 ਦੌਰਾਨ ਕੋਵਿਡ ਪੀੜਿਤਾਂ ਦੀ ਬਿਨਾਂ ਸੁਆਰਥ ਸੇਵਾ ਕਰ ਰਹੇ ਡਾਕਟਰਾਂ ਅਤੇ ਪੈਰਾ-ਮੈਡੀਕਲ ਅਮਲੇ ਨੂੰ ਆਪਣੇ ਸੈਰ-ਸਪਾਟਾ ਕੰਪਲੈਕਸਾਂ ਵਿਚ ਠਹਿਰਣ ਤੇ ਭੋਜਨ ਆਦਿ ਦੀ ਮੁਫਤ ਸਹੂਲਤ ਮਹੁੱਇਆ ਕਰਵਾਈ ਜਾ ਰਹੀ ਹੈ।

 

ਇਕ ਸਰਕਾਰੀ ਬੁਲਾਰੇ ਨੇ ਅੱਜ ਇੱਥੇ ਇਹ ਜਾਣਕਾਰੀ ਦਿੰਦੇ ਹੋਏ ਦਸਿਆ ਕਿ ਇਸ ਸਬੰਧੀ ਇਕ ਪ੍ਰਸਤਾਵ ਨੂੰ ਮੁੱਖ ਮੰਤਰੀ ਮਨੋਹਰ ਲਾਲ ਨੇ ਪ੍ਰਵਾਨਗੀ ਦਿੱਤੀ ਹੈ।

 

ਉਨਾਂ ਦਸਿਆ ਕਿ ਕੋਵਿਡ 19 ਦੇ ਮੱਦੇਨਜ਼ਰ 24 ਮਾਰਚ, 2020 ਤੋਂ ਲਗਾਏ ਗਏ ਲਾਕਡਾਊਨ ਦੌਰਾਨ ਸਰਕਾਰ ਨੇ ਫੈਸਲਾ ਕੀਤਾ ਸੀ ਕਿ ਕੋਵਿਡ ਪੀੜਿਤਾਂ ਦਾ ਇਲਾਜ ਕਰ ਰਹੇ ਡਾਕਟਰਾਂ ਨੂੰ ਸੈਰ-ਸਪਾਟਾਂ ਕੰਪਲੈਕਸਾਂ ਵਿਚ ਮੁਫਤ ਠਹਿਰਾਇਆ ਜਾਵੇਗਾ।

 

ਉਨਾਂ ਦਸਿਆ ਕਿ ਲਾਕਡਾਊਨ ਸਮੇਂ ਵਿਚ ਜੀਰੋ ਦੇ ਬਰਾਬਰ ਮਾਲੀਆ ਪ੍ਰਾਪਤੀ ਅਤੇ ਸਾਲ 2017-18 ਵਿਚ 13.95 ਕਰੋੜ ਰੁਪਏ ਦਾ ਘਾਟਾ ਜੋ ਸਾਲ 2018-19 ਵਿਚ ਘੱਟ ਹੋਕੇ 2.04 ਕਰੋੜ ਰੁਪਏ ਰਹਿ ਗਿਆ ਹੈ, ਦੇ ਬਾਵਜੂਦ ਵੀ ਕੋਵਿਡ ਦੇ ਇਸ ਮੁਸ਼ਕਲ ਦੌਰਾਨ ਸੈਰ-ਸਪਾਟਾ ਨਿਗਮ ਇੰਨਾਂ ਕੋਵਿਡ ਯੋਧਾਵਾਂ ਪ੍ਰਤੀ ਆਪਣੀ ਇਕਜੁਟਤਾ ਵਿਖਾਉਂਦੇ ਹੋਏ ਉਨਾਂ ਨੂੰ ਇਹ ਸੇਵਾ ਮਹੁੱਇਆ ਕਰਵਾ ਰਿਹਾ ਹੈ।
 

Source HINDUSTAN TIMES

%d bloggers like this: