ਜੰਮੂ ਕਸ਼ਮੀਰ ‘ਚ ਸੁਰੱਖਿਆ ਬਲਾਂ ਨੇ 45 ਕਿਲੋ ਆਈਈਡੀ ਭਰੀ ਕਾਰ ਨੂੰ ਬੰਬ ਧਮਾਕੇ ਨਾਲ ਉਡਾਇਆ

ਜੰਮੂ ਕਸ਼ਮੀਰ ‘ਚ ਸੁਰੱਖਿਆ ਬਲਾਂ ਨੇ ਪੁਲਵਾਮਾ ਵਰਗੇ ਵੱਡੇ ਆਤਮਘਾਤੀ ਹਮਲੇ ਦੀ ਇੱਕ ਹੋਰ ਸਾਜਿਸ਼ ਨੂੰ ਨਾਕਾਮ ਕਰ ਦਿੱਤਾ ਹੈ। ਫ਼ੌਜ ਨੇ ਪੁਲਵਾਮਾ ਦੇ ਅਯਾਨ ਗੁੰਡ ਖੇਤਰ ਤੋਂ ਆਈਈਡੀ ਨਾਲ ਲੈਸ ਸੈਂਟਰੋ ਕਾਰ ਬਰਾਮਦ ਕੀਤੀ, ਜਿਸ ਨੂੰ ਬਾਅਦ ‘ਚ ਬੰਬ ਨਕਾਰਾ ਦਸਤੇ ਨੇ ਸੁਰੱਖਿਅਤ ਢੰਗ ਨਾਲ ਤਬਾਹ ਕਰ ਦਿੱਤਾ। ਕਾਰ ‘ਚ ਲਗਾਈ ਗਈ ਆਈਈਡੀ ਦਾ ਭਾਰ ਲਗਭਗ 45 ਕਿਲੋਗ੍ਰਾਮ ਸੀ। ਆਈਈਡੀ ਨਾਲ ਲੈਸ ਇਹ ਕਾਰ ਅੱਤਵਾਦੀ ਸੰਗਠਨ ਹਿਜ਼ਬੁਲ ਮੁਜ਼ਾਹਿਦੀਨ ਤੇ ਜੈਸ਼-ਏ-ਮੁਹੰਮਦ ਦੇ ਮੈਂਬਰਾਂ ਨੇ ਤਿਆਰ ਕੀਤੀ ਸੀ।
 

 

ਆਈਜੀਪੀ ਵਿਜੇ ਕੁਮਾਰ ਨੇ ਦੱਸਿਆ ਕਿ ਆਈਈਡੀ ਨਾਲ ਲੈਸ ਇਹ ਗੱਡੀ ਦੱਖਣੀ ਕਸ਼ਮੀਰ ਦੇ ਪੁਲਵਾਮਾ ਜ਼ਿਲ੍ਹੇ ਵਿੱਚ ਸੁਰੱਖਿਆ ਬਲਾਂ ਨੂੰ ਨਿਸ਼ਾਨਾ ਬਣਾਉਣ ਲਈ ਹਿਜ਼ਬੁਲ ਮੁਜ਼ਾਹਿਦੀਨ ਅਤੇ ਜੈਸ਼-ਏ-ਮੁਹੰਮਦ ਨੇ ਡਿਜ਼ਾਇਨ ਕੀਤੀ ਸੀ। ਇਸ ਗੱਡੀ ‘ਚ ਪਈ ਆਈਈਡੀ ਦਾ ਭਾਰ ਘੱਟੋ-ਘੱਟ 40 ਤੋਂ 45 ਕਿਲੋਗ੍ਰਾਮ ਸੀ। ਸੁਰੱਖਿਆ ਬਲਾਂ ਦੀ ਚੌਕਸੀ ਅਤੇ ਸਮੇਂ ਸਿਰ ਚੁੱਕੇ ਕਦਮਾਂ ਨੇ ਇਕ ਵੱਡੀ ਅੱਤਵਾਦੀ ਘਟਨਾ ਨੂੰ ਰੋਕ ਦਿੱਤਾ। ਉਨ੍ਹਾਂ ਇਹ ਵੀ ਦੱਸਿਆ ਕਿ ਸੁਰੱਖਿਆ ਏਜੰਸੀਆਂ ਪੁਲਿਸ, ਫ਼ੌਜ ਤੇ ਸੀਆਰਪੀਐਫ ਨੂੰ ਪਿਛਲੇ ਕਈ ਦਿਨਾਂ ਤੋਂ ਸੰਭਾਵਿਤ ਆਤਮਘਾਤੀ ਹਮਲੇ ਦੀ ਸੂਚਨਾ ਮਿਲ ਰਹੀ ਸੀ।
 

ਉਨ੍ਹਾਂ ਦੱਸਿਆ ਕਿ ਬੁੱਧਵਾਰ ਨੂੰ ਸਾਨੂੰ ਪੱਕੀ ਜਾਣਕਾਰੀ ਮਿਲੀ ਸੀ ਕਿ ਅੱਤਵਾਦੀ ਹਮਲੇ ਲਈ ਤਿਆਰ ਗੱਡੀ ਨੂੰ ਟਿਕਾਣੇ ਤੋਂ ਬਾਹਰ ਕੱਢਿਆ ਜਾ ਰਿਹਾ ਹੈ। ਸੂਚਨਾ ਦੇ ਅਧਾਰ ‘ਤੇ ਜ਼ਿਲ੍ਹਾ ਪੁਲਵਾਮਾ ਦੇ ਵੱਖ-ਵੱਖ ਇਲਾਕਿਆਂ ‘ਚ ਵਿਸ਼ੇਸ਼ ਨਾਕੇ ਲਗਾ ਦਿੱਤੇ ਗਏ ਸਨ। ਜਿਸ ਕਾਰ ‘ਚ ਆਤਮਘਾਤੀ ਹਮਲਾਵਰ ਬੈਠੇ ਸਨ, ਉਸ ਨੂੰ ਦੋ ਨਾਕਿਆਂ ‘ਤੇ ਰੋਕਿਆ ਗਿਆ। ਚਿਤਾਵਨੀ ਵਜੋਂ ਗੋਲੀਬਾਰੀ ਕੀਤੀ ਗਈ, ਪਰ ਉਹ ਫ਼ਰਾਰ ਹੋ ਗਏ। ਹਾਲਾਂਕਿ ਸੁਰੱਖਿਆ ਬਲਾਂ ਨੇ ਉਨ੍ਹਾਂ ਦਾ ਪਿੱਛਾ ਕੀਤਾ। ਉਹ ਪੁਲਵਾਮਾ ਦੇ ਅਯਾਨ ਗੁੰਡ ਦੇ ਰਾਜਪੋਰਾ ਇਲਾਕੇ ‘ਚ ਬੁੱਧਵਾਰ ਦੇਰ ਰਾਤ ਗੱਡੀ ਛੱਡ ਕੇ ਉੱਥੋਂ ਫ਼ਰਾਰ ਹੋ ਗਏ।
 

ਕਾਰ ‘ਚੋਂ 40-45 ਕਿਲੋਗ੍ਰਾਮ ਵਿਸਫ਼ੋਟਕ ਸਮਗਰੀ ਮਿਲੀ :
ਅੱਤਵਾਦੀਆਂ ਦੀ ਭਾਲ ਕਰ ਰਹੇ ਸੁਰੱਖਿਆ ਬਲਾਂ ਨੂੰ ਇੱਕ ਸੁਨਸਾਨ ਥਾਂ ‘ਚ ਖੜੀ ਇਸ ਕਾਰ ਬਾਰੇ ਜਾਣਕਾਰੀ ਮਿਲੀ। ਜਵਾਨਾਂ ਨੇ ਇਲਾਕੇ ਨੂੰ ਘੇਰ ਲਿਆ ਅਤੇ ਆਸਪਾਸ ਦੇ ਲੋਕਾਂ ਨੂੰ ਸੁਰੱਖਿਅਤ ਥਾਵਾਂ ‘ਤੇ ਭੇਜ ਦਿੱਤਾ। ਇਸ ਦੌਰਾਨ ਬੰਬ ਨਕਾਰਾ ਦਸਤੇ ਨੂੰ ਬੁਲਾਇਆ ਗਿਆ। ਗੱਡੀ ਦੀ ਜਾਂਚ ਕਰਨ ‘ਤੇ ਟੀਮ ਨੂੰ ਪਤਾ ਲੱਗਿਆ ਕਿ ਕਾਰ ਵਿੱਚ ਘੱਟੋ-ਘੱਟ 40 ਤੋਂ 45 ਕਿਲੋਗ੍ਰਾਮ ਵਿਸਫ਼ੋਟਕ ਸਮੱਗਰੀ ਲੱਗੀ ਹੋਈ ਸੀ। ਇਸ ‘ਚ ਅਮੋਨੀਅਮ ਨਾਈਟ੍ਰੇਟ, ਆਰਡੀਐਕਸ ਅਤੇ ਹੋਰ ਸਮੱਗਰੀ ਸ਼ਾਮਲ ਸੀ। ਕਾਰ ਨੂੰ ਕਿਸੇ ਹੋਰ ਥਾਂ ‘ਤੇ ਲਿਜਾਣਾ ਸੰਭਵ ਨਹੀਂ ਸੀ। ਇਸ ਲਈ ਇਸ ਨੂੰ ਉੱਥੇ ਹੀ ਨਸ਼ਟ ਕਰਨ ਦਾ ਫ਼ੈਸਲਾ ਕੀਤਾ ਗਿਆ। ਦਸਤੇ ਨੇ ਕਾਰ ਨੂੰ ਸੁਰੱਖਿਅਤ ਢੰਗ ਨਾਲ ਧਮਾਕਾ ਕਰਕੇ ਉਡਾ ਦਿੱਤਾ। ਧਮਾਕੇ ਦੌਰਾਨ ਕਾਰ ਦੇ ਟੁੱਕੜੇ ਜ਼ਮੀਨ ਤੋਂ 15 ਮੀਟਰ ਉੱਪਰ ਹਵਾ ‘ਚ ਉੱਡੇ।

 

ਅੱਤਵਾਦੀ ਆਦਿਲ ਦੀ ਹੋਈ ਪਛਾਣ :
ਆਈਜੀਪੀ ਨੇ ਦੱਸਿਆ ਕਿ ਸੁਰੱਖਿਆ ਏਜੰਸੀਆਂ ਨੇ ਅੱਤਵਾਦੀ ਆਦਿਲ ਦੀ ਪਛਾਣ ਕੀਤੀ ਹੈ। ਆਦਿਲ ਹਿਜ਼ਬੁਲ ਮੁਜ਼ਾਹਿਦੀਨ ਅਤੇ ਜੈਸ਼-ਏ-ਮੁਹੰਮਦ ਲਈ ਕੰਮ ਕਰਦਾ ਹੈ। ਇਸ ਤੋਂ ਇਲਾਵਾ ਦੋ ਹੋਰ ਅੱਤਵਾਦੀ ਵੀ ਸ਼ਾਮਲ ਹਨ। ਦਰਅਸਲ ਇਹ ਗੱਡੀ ਉਨ੍ਹਾਂ ਨੇ ਰਮਜ਼ਾਨ ਮਹੀਨੇ ਦੇ 17ਵੇਂ ਦਿਨ ਜੰਗ-ਏ-ਬਦਰ ‘ਤੇ ਆਤਮਘਾਤੀ ਹਮਲੇ ਲਈ ਤਿਆਰ ਕੀਤੀ ਸੀ ਪਰ ਸੁਰੱਖਿਆ ਬਲਾਂ ਕਾਰਨ ਉਹ ਉਸ ਦਿਨ ਹਮਲਾ ਨਹੀਂ ਕਰ ਸਕੇ। ਮੰਨਿਆ ਜਾ ਰਿਹਾ ਹੈ ਕਿ ਇਸ ਕਾਰ ਦੀ ਵਰਤੋਂ ਪੁਲਵਾਮਾ ਵਿੱਚ 2019 ਜਿਹਾ ਇੱਕ ਹੋਰ ਹਮਲੇ ਨੂੰ ਅੰਜਾਮ ਦੇਣ ਲਈ ਕੀਤੀ ਜਾਣੀ ਸੀ, ਪਰ ਇਸ ਨੂੰ ਸੁਰੱਖਿਆ ਬਲਾਂ ਦੀ ਚੌਕਸੀ ਨੇ ਫੇਲ ਕਰ ਦਿੱਤਾ।

 

ਨੰਬਰ ਪਲੇਟ ‘ਤੇ ਕਠੂਆ ਦਾ ਨੰਬਰ :
ਜਿਸ ਕਾਰ ਵਿੱਚ ਇਹ ਆਈ.ਈ.ਡੀ. ਪਾਇਆ ਗਿਆ ਸੀ, ਉਸ ਉੱਤੇ ਜਾਅਲੀ ਨੰਬਰ ਪਲੇਟ ਸੀ, ਜਿਸ ‘ਚ ਕਠੂਆ ਦਾ ਨੰਬਰ ਲਿਖਿਆ ਹੋਇਆ ਸੀ। ਕਾਰ ‘ਤੇ ਜੇਕੇ 08 1426 ਨੰਬਰ ਪਲੇਟ ਲੱਗੀ ਸੀ। ਇਹ ਰਜਿਸਟਰ ਨੰਬਰ ਬਜਾਜ ਚੇਤਕ ਸਕੂਟਰ ਦਾ ਹੈ, ਜੋ ਕਿ ਕਠੂਆ ਦੇ ਸਥਾਨਕ ਵਾਸੀ ਦੇ ਨਾਂਅ ‘ਤੇ ਦਰਜ ਹੈ। ਜੰਮੂ ਡਵੀਜ਼ਨ ਦਾ ਕਠੂਆ ਖੇਤਰ ਸਰਹੱਦੀ ਖੇਤਰ ਹੈ ਅਤੇ ਇੱਥੋਂ ਦੇ ਹੀਰਾਨਗਰ ਇਲਾਕੇ ਨੂੰ ਪਾਕਿਸਤਾਨੀ ਘੁਸਪੈਠ ਦੇ ਲਿਹਾਜ਼ ਨਾਲ ਬਹੁਤ ਸੰਵੇਦਨਸ਼ੀਲ ਮੰਨਿਆ ਜਾਂਦਾ ਹੈ। ਅਜਿਹੀ ਸਥਿਤੀ ਵਿੱਚ ਇਸ ਕਾਰ ‘ਚ ਮਿਲੇ ਵਿਸਫੋਟਕਾਂ ਪਿੱਛੇ ਕਿਸੇ ਪਾਕਿਸਤਾਨੀ ਸਾਜਿਸ਼ ਦਾ ਸ਼ੱਕ ਵੀ ਜਤਾਇਆ ਜਾ ਰਿਹਾ ਹੈ।

 

14 ਫ਼ਰਵਰੀ 2019 ਨੂੰ ਪੁਲਵਾਮਾ ‘ਚ ਹੋਇਆ ਸੀ ਅੱਤਵਾਦੀ ਹਮਲਾ :
ਪਿਛਲੇ ਸਾਲ 14 ਫ਼ਰਵਰੀ 2019 ਨੂੰ ਪੁਲਵਾਮਾ ਵਿੱਚ ਸੀਆਰਪੀਐਫ ਦੇ ਕਾਫਲੇ ‘ਤੇ ਹਮਲਾ ਹੋਇਆ ਸੀ, ਜਿਸ ‘ਚ ਇਸੇ ਤਰ੍ਹਾਂ ਕਾਰ ਦੀ ਵਰਤੋਂ ਕੀਤੀ ਗਈ ਸੀ। ਸੀਆਰਪੀਐਫ ਦੇ ਕਾਫਲੇ ‘ਤੇ ਵਿਸਫੋਟਕ ਨਾਲ ਭਰੀ ਗੱਡੀ ਨਾਲ ਹਮਲਾ ਹੋਇਆ ਸੀ। ਇਸ ਹਮਲੇ ‘ਚ 40 ਫ਼ੌਜੀ 

Source HINDUSTAN TIMES

%d bloggers like this: