ਜੂਨ ‘ਚ 4-5 ਰੁਪਏ ਪ੍ਰਤੀ ਲਿਟਰ ਮਹਿੰਗਾ ਹੋ ਸਕਦੈ ਪੈਟਰੋਲ-ਡੀਜ਼ਲ

ਕੱਚੇ ਤੇਲ ਦੀਆਂ ਕੀਮਤਾਂ ‘ਚ ਗਿਰਾਵਟ ਦੇ ਬਾਵਜੂਦ ਪੈਟਰੋਲ-ਡੀਜ਼ਲ ਦੀਆਂ ਕੀਮਤਾਂ ਘੱਟ ਨਹੀਂ ਹੋਈਆਂ। ਜਿੱਥੇ ਕੇਂਦਰ ਸਰਕਾਰ ਨੇ ਐਕਸਾਈਜ਼ ਡਿਊਟੀ ਵਧਾ ਦਿੱਤੀ, ਉੱਥੇ ਹੀ ਕਈ ਸੂਬਿਆਂ ਨੇ ਪੈਟਰੋਲ ਤੇ ਡੀਜ਼ਲ ‘ਤੇ ਵੈਟ ਵਧਾ ਦਿੱਤਾ ਹੈ। ਅਜਿਹੀ ਸਥਿਤੀ ‘ਚ ਆਮ ਲੋਕਾਂ ਨੂੰ ਸਸਤੇ ਕੱਚੇ ਦਾ ਕੋਈ ਲਾਭ ਨਹੀਂ ਮਿਲਿਆ, ਸਗੋਂ ਹੁਣ ਜੂਨ ਮਹੀਨੇ ਤੋਂ ਮਹਿੰਗੇ ਪੈਟਰੋਲ ਤੇ ਡੀਜ਼ਲ ਲਈ ਤਿਆਰ ਰਹਿਣਾ ਪਵੇਗਾ।
 

‘ਲਾਈਵ ਮਿੰਟ’ ਦੀ ਖ਼ਬਰ ਅਨੁਸਾਰ ਜਨਤਕ ਖੇਤਰ ਦੀਆਂ ਤੇਲ ਮਾਰਕੀਟਿੰਗ ਕੰਪਨੀਆਂ ਪੈਟਰੋਲ ਤੇ ਡੀਜ਼ਲ ਦੀਆਂ ਕੀਮਤਾਂ ਵਿੱਚ 4 ਤੋਂ 5 ਰੁਪਏ ਪ੍ਰਤੀ ਲਿਟਰ ਦਾ ਵਾਧਾ ਕਰ ਸਕਦੀਆਂ ਹਨ। ਲੌਕਡਾਊਨ ਨੂੰ ਹਟਾਏ ਜਾਣ ਤੋਂ ਬਾਅਦ ਦੋਵਾਂ ਪੈਟਰੋਲੀਅਮ ਉਤਪਾਦਾਂ ਦੇ ਰੋਜ਼ਾਨਾ ਮੁੱਲ ਦਾ ਇੱਕ ਵਾਰ ਸੰਸ਼ੋਧਨ ਹੋ ਸਕਦਾ ਹੈ।
 

ਰੋਜ਼ਾਨਾ 40-50 ਪੈਸੇ ਕੀਮਤ ਵੱਧ ਸਕਦੀ ਹੈ
ਕੰਪਨੀਆਂ ਦਾ ਕਹਿਣਾ ਹੈ ਕਿ ਪੈਟਰੋਲ ਤੇ ਡੀਜ਼ਲ ਦੀ ਕੀਮਤ ਅਤੇ ਵਿਕਰੀ ਵਿਚਲਾ ਅੰਤਰ ਪਹਿਲਾਂ ਹੀ 4-5 ਰੁਪਏ ਪ੍ਰਤੀ ਲਿਟਰ ਪਹੁੰਚ ਗਿਆ ਹੈ। ਅਜਿਹੇ ‘ਚ ਵਿਸ਼ਵਪੱਧਰੀ ਕੀਮਤਾਂ ਦੇ ਮੱਦੇਨਜ਼ਰ ਘਾਟੇ ਨੂੰ ਪੂਰਾ ਕਰਨ ਲਈ ਦੋ ਹਫ਼ਤੇ ਤਕ ਰੋਜ਼ਾਨਾ 40-50 ਪੈਸੇ ਕੀਮਤ ਵਧਾਉਣੀ ਪਵੇਗੀ। ਹਾਲਾਂਕਿ ਸਰਕਾਰੀ ਸੂਤਰ ਕਹਿੰਦੇ ਹਨ ਕਿ ਪੈਟਰੋਲ ਤੇ ਡੀਜ਼ਲ ਦੀ ਕੀਮਤ ਤੈਅ ਸੀਮਾ ਤੋਂ ਵੱਧ ਕਰਨ ਦੀ ਮਨਜੂਰੀ ਨਹੀਂ ਦਿੱਤੀ ਜਾ ਸਕਦੀ।
 

ਇਨ੍ਹਾਂ ਸੂਬਿਆਂ ‘ਚ ਵਧੀਆਂ ਤੇਲ ਦੀਆਂ ਕੀਮਤਾਂ
ਲੌਕਡਾਊਨ 4.0 ‘ਚ ਢਿੱਲ ਮਗਰੋਂ ਕਈ ਸੂਬਿਆਂ ਨੇ ਪਬਲਿਕ ਤੇ ਪ੍ਰਾਈਵੇਟ ਟਰਾਂਸਪੋਰਟ ਨੂੰ ਖੋਲ੍ਹ ਦਿੱਤਾ ਹੈ, ਜਿਸ ਨਾਲ ਤੇਲ ਦੀ ਮੰਗ ‘ਚ ਵਾਧਾ ਹੋਇਆ ਹੈ। ਲੌਕਡਾਊਨ ਦੌਰਾਨ ਨਾਗਾਲੈਂਡ, ਕਰਨਾਟਕ, ਦਿੱਲੀ, ਹਰਿਆਣਾ, ਪੰਜਾਬ, ਉੱਤਰ ਪ੍ਰਦੇਸ਼, ਮਹਾਰਾਸ਼ਟਰ, ਝਾਰਖੰਡ, ਪੱਛਮ ਬੰਗਾਲ, ਅਸਮ ਤੇ ਓਡੀਸਾ ‘ਚ ਪੈਟਰੋਲ-ਡੀਜ਼ਲ ‘ਤੇ ਵੈਟ ਵਧਾਇਆ ਗਿਆ ਸੀ। ਇਸ ਨਾਲ ਇਨ੍ਹਾਂ ਸੂਬਿਆਂ ‘ਚ ਪੈਟਰੋਲ-ਡੀਜ਼ਲ ਦੀਆਂ ਕੀਮਤਾਂ ਵੱਧ ਗਈਆਂ ਹਨ।

Source HINDUSTAN TIMES

%d bloggers like this: