ਜਨ ਸ਼ਤਾਬਦੀ ਤੇ ਦੁਰੰਤੋ ਸਮੇਤ ਅੱਜ ਤੋਂ ਚੱਲਣਗੀਆਂ 200 ਵਿਸ਼ੇਸ਼ ਰੇਲ ਗੱਡੀਆਂ 

ਭਾਰਤੀ ਰੇਲਵੇ ਵੱਲੋਂ ਸੋਮਵਾਰ ਤੋਂ ਸ਼ੁਰੂ ਹੋ ਰਹੀਆਂ 200 ਵਿਸ਼ੇਸ਼ ਰੇਲ ਗੱਡੀਆਂ ‘ਚ ਲਗਭਗ 1.45 ਲੱਖ ਯਾਤਰੀ ਸਫ਼ਰ ਕਰਨਗੇ। ਇਨ੍ਹਾਂ ‘ਚ ਜਨ ਸ਼ਤਾਬਦੀ ਐਕਸਪ੍ਰੈਸ, ਦੁਰੰਤੋ ਐਕਸਪ੍ਰੈੱਸ, ਹਮਸਫ਼ਰ ਐਕਸਪ੍ਰੈੱਸ ਸਮੇਤ ਰੈਗੁਲਰ ਚੱਲਣ ਵਾਲੀਆਂ ਗੱਡੀਆਂ ਸ਼ਾਮਲ ਹਨ, ਜੋ ਕਿ ਲੋਕਡਾਊਨ ਤੋਂ ਪਹਿਲਾਂ ਚਲਦੀਆਂ ਸਨ। ਹੁਣ ਇਹ ਗੈਰ-ਰਾਖਵੇਂ ਕੋਚਾਂ ਤੋਂ ਬਗੈਰ ਵਿਸ਼ੇਸ਼ ਸ਼੍ਰੇਣੀ ‘ਚ ਚੱਲਣਗੀਆਂ।
 

1 ਜੂਨ ਤੋਂ ਲੈ ਕੇ 30 ਜੂਨ ਤਕ ਜ਼ਿਆਦਾਤਰ ਰੇਲ ਗੱਡੀਆਂ ਦੀਆਂ ਸਾਰੀਆਂ ਕਲਾਸਾਂ ਦੀਆਂ ਟਿਕਟਾਂ ਬੁੱਕ ਹੋ ਚੁੱਕੀਆਂ ਹਨ। ਐਤਵਾਰ ਸਵੇਰ 26 ਲੱਖ ਯਾਤਰੀਆਂ ਨੇ ਟਿਕਟਾਂ ਬੁੱਕ ਕਰਵਾ ਲਈਆਂ ਹਨ। ਇਨ੍ਹਾਂ ਸਾਰੀਆਂ ਰੇਲ ਗੱਡੀਆਂ ‘ਚ ਕੇਂਦਰੀ ਗ੍ਰਹਿ ਮੰਤਰਾਲੇ ਵੱਲੋਂ ਜਾਰੀ ਕੋਰੋਨਾ ਸਬੰਧੀ ਦਿਸ਼ਾ ਨਿਰਦੇਸ਼ਾਂ ਦਾ ਪੂਰਾ ਪਾਲਣ ਕੀਤਾ ਜਾਵੇਗਾ।
 

ਜਨਰਲ ਕੋਚ ‘ਚ ਵੀ ਹੋਵੇਗਾ ਰਿਜ਼ਰਵਰੇਸ਼ਨ
ਯਾਤਰਾ ਦੌਰਾਨ ਕਿਸੇ ਵੀ ਯਾਤਰੀ ਨੂੰ ਗੈਰ-ਰਾਖਵੀਂ (ਯੂਟੀਐਸ) ਟਿਕਟ ਜਾਰੀ ਨਹੀਂ ਕੀਤੀ ਜਾਵੇਗੀ। ਜਨਰਲ ਕੋਚ ‘ਚ ਬੈਠਣ ਲਈ ਰਾਖਵੀਆਂ ਸੀਟਾਂ ਹੋਣਗੀਆਂ। ਰੇਲਗੱਡੀ ‘ਚ ਕੋਈ ਵੀ ਰਿਜ਼ਰਵਡ ਕੋਚ ਨਹੀਂ ਹੋਵੇਗਾ। ਕਿਰਾਇਆ ਆਮ ਵਾਂਗ ਰਹੇਗਾ।

 

ਨਹੀਂ ਮਿਲੇਗਾ ਕੰਬਲ ਤੇ ਚਾਦਰ
ਇਨ੍ਹਾਂ 200 ਵਿਸ਼ੇਸ਼ ਰੇਲ ਗੱਡੀਆਂ ‘ਚ ਵਿਸ਼ੇਸ਼ ਰਾਜਧਾਨੀ ਐਕਸਪ੍ਰੈਸ ਦੀ ਤਰਜ਼ ‘ਤੇ ਰੇਲ ਅੰਦਰ ਕੋਈ ਲਿਨਨ, ਕੰਬਲ ਤੇ ਚਾਦਰ ਨਹੀਂ ਦਿੱਤੀ ਜਾਵੇਗੀ। ਯਾਤਰੀਆਂ ਨੂੰ ਆਪਣੇ ਘਰ ਤੋਂ ਚਾਦਰਾਂ ਤੇ ਕੰਬਲ ਲਿਆਉਣਾ ਪਵੇਗਾ।

 

ਸਟੇਸ਼ਨਾਂ ਦੇ ਫੂਡ ਸਟਾਲ ਖੁੱਲ੍ਹਣਗੇ
ਇਨ੍ਹਾਂ ਟਰੇਨਾਂ ‘ਚ ਭੋਜਨ ਨਹੀਂ ਦਿੱਤਾ ਜਾਵੇਗਾ, ਇਸ ਲਈ ਯਾਤਰੀਆਂ ਦੀ ਸਹੂਲਤ ਲਈ ਦੇਸ਼ ਭਰ ਦੇ ਸਟੇਸ਼ਨਾਂ ‘ਤੇ ਫੂਡ ਪਲਾਜ਼ਿਆਂ ਸਮੇਤ ਸਟੇਸ਼ਨ ਦੇ ਸਾਰੇ ਕੈਟਰਿੰਗ ਸਟਾਲ ਖੋਲ੍ਹ ਦਿੱਤੇ ਗਏ ਹਨ। ਇੱਥੋਂ ਯਾਤਰੀ ਨੂੰ ਸਿਰਫ਼ ਪੈਕ ਕੀਤਾ ਖਾਣਾ ਮਿਲੇਗਾ।

 

Source HINDUSTAN TIMES

%d bloggers like this: