ਚੰਡੀਗੜ੍ਹ ‘ਚ ਨਹੀਂ ਰੁਕ ਰਿਹਾ ਕੋਰੋਨਾ ਦਾ ਕਹਿਰ, ਅੰਕੜਾ 301 ਤੱਕ ਪਹੁੰਚਿਆ

ਪਰਿਵਾਰ ਦੇ ਘਰ ਦਾ ਸਿਹਤ ਕਰਮਚਾਰੀਆਂ ਦੀ ਟੀਮ ਨੇ 31 ਮਈ ਨੂੰ ਖੇਤਰ ਵਿਚ ਇੱਕ ਵਿਸ਼ੇਸ਼ ਮੁਹਿੰਮ ਦੌਰਾਨ ਸਰਵੇ ਕੀਤਾ ਸੀ। ਉਸ ਸਮੇਂ ਮ੍ਰਿਤਕ ਤੇ ਉਸ ਦੇ ਦੋ ਪਰਿਵਾਰਕ ਮੈਂਬਰਾਂ ਨੂੰ ILI/SARI ਦੇ ਕੋਈ ਲੱਛਣ ਨਹੀਂ ਸੀ।


ਚੰਡੀਗੜ੍ਹ: ਇੱਥੇ ਦੇ ਸੈਕਟਰ 30-ਬੀ ਦੀ ਇੱਕ 80 ਸਾਲਾ ਔਰਤ ਮੰਗਲਵਾਰ ਨੂੰ ਕੋਰੋਨਾਵਾਇਰਸ ਪੌਜ਼ੇਟਿਵ (Coronavirus Positive) ਪਾਈ ਗਈ। ਇੱਕ ਦਿਨ ਬਾਅਦ ਉਸ ਦੀ ਜੀਐਮਐਸਐਚ-16 ਵਿੱਚ ਮੌਤ ਹੋ ਗਈ ਜਿਸ ਨਾਲ ਕੇਂਦਰੀ ਸ਼ਾਸਿਤ ਪ੍ਰਦੇਸ਼ ਦੀ ਕੋਵਿਡ-19 (Covid-19) ਮ੍ਰਿਤਕਾਂ ਦੀ ਗਿਣਤੀ (Death toll) ਪੰਜ ਹੋ ਗਈ। ਚੰਡੀਗੜ੍ਹ ਵਿੱਚ ਵੀ ਮੰਗਲਵਾਰ ਨੂੰ ਕੋਰੋਨਾਵਾਇਰਸ ਦੇ ਤਿੰਨ ਨਵੇਂ ਕੇਸ ਸਾਹਮਣੇ ਆਏ, ਜਿਸ ਨਾਲ ਸ਼ਹਿਰ ਦਾ ਕੇਸ 301 ਹੋ ਗਿਆ।ਮ੍ਰਿਤਕ ਔਰਤ ਪਹਿਲਾਂ ਵੀ ਬੀਮਾਰ ਸੀ ਤੇ ਉਹ ਸੋਮਵਾਰ ਨੂੰ ਡਿੱਗ ਗਈ ਸੀ। ਇਸ ਤੋਂ ਬਾਅਦ ਉਲਟੀਆਂ ਆਉਣੀਆਂ ਸ਼ੁਰੂ ਹੋ ਗਈਆਂ ਤੇ ਉਸ ਨੂੰ ਐਂਬੂਲੈਂਸ ਰਾਹੀਂ ਜੀਐਮਐਸਐਚ-16 ਲਿਜਾਇਆ ਗਿਆ। ਮ੍ਰਿਤਕਾ ਪੇਸ਼ਾਬ ਤੇ ਜਿਗਰ ਦੀ ਬਿਮਾਰੀ ਨਾਲ ਜੁਝ ਰਹੀ ਸੀ। ਉਸ ਨੇ ਜਨਵਰੀ 2020 ਵਿੱਚ ਜੀਐਮਐਸਐਚ-16 ਤੇ ਸਿਵਲ ਹਸਪਤਾਲ, ਖਰੜ ਵਿਖੇ ਇਲਾਜ ਕੀਤਾ। ਉਸ ਦੇ ਦੋ ਪਰਿਵਾਰਕ ਸੰਪਰਕ ਰਹੇ, ਇੱਕ ਉਸ ਦੀ ਨੂੰਹ ਤੇ ਪੋਤੀ, ਦੋਵੇਂ ਸ਼ੱਕੀ ਹਨ ਤੇ ਮੰਗਲਵਾਰ ਨੂੰ ਇਨ੍ਹਾਂ ਦੇ ਸੈਂਪਲ ਲਈ ਜਾਣਗੇ।

ਦੱਸ ਦਈਏ ਕਿ ਐਮਸੀ ਦੇ ਕੌਂਸਲਰ ਦਵਿੰਦਰ ਬਬਲਾ ਨੇ ਸੋਮਵਾਰ ਨੂੰ ਯੂਟੀ ਪ੍ਰਸ਼ਾਸਨ ਨੂੰ ਪੱਤਰ ਲਿਖ ਕੇ ਔਰਤ ਦੀ ਮੌਤ ਦੇ ਸਬੰਧੀ ਆਪਣੀ ਅਸਫਲਤਾ ਨੂੰ ਉਜਾਗਰ ਕੀਤਾ। ਯੂਟੀ ਪ੍ਰਸ਼ਾਸਨ ਨੇ ਸੈਕਟਰ 30-ਬੀ ਜੋ ਕਿ ਇੱਕ ਕੰਟੇਨਮੈਂਟ ਜ਼ੋਨ ਹੈ ‘ਚ ਸਿਰਫ 125 ਟੈਸਟ ਕੀਤੇ। ਸੈਕਟਰ 30-ਬੀ ਵਿੱਚ 22 ਅਪਰੈਲ ਨੂੰ ਲਗਪਗ 590 ਘਰਾਂ ਦੇ ਇੱਕ ਸਮੂਹ ਨੂੰ ਪ੍ਰਭਾਵਿਤ ਪੋਕਿਟ ਦੇ ਹਿੱਸੇ ਵਜੋਂ ਪਛਾਣਿਆ ਗਿਆ ਸੀ।

ਸ਼ਹਿਰ ਦੀ ਬਾਪੂਧਾਮ ਕਲੋਨੀ ਵਿੱਚ ਮੰਗਲਵਾਰ ਨੂੰ ਕੋਰੋਨਵਾਇਰਸ ਦੇ ਤਿੰਨ ਨਵੇਂ ਕੇਸ ਸਾਹਮਣੇ ਆਏ। ਇਸ ‘ਚ ਇੱਕ 35 ਸਾਲਾ ਆਦਮੀ, ਇੱਕ ਔਰਤ ਦਾ ਪਤੀ ਜੋ ਸੋਮਵਾਰ ਨੂੰ ਪੌਜ਼ੇਟਿਵ ਆਈ ਸ਼ਾਮਲ ਹੈ। ਤਾਜ਼ਾ ਮਾਮਲੇ ਦੇ ਨਾਲ ਸ਼ਹਿਰ ਵਿੱਚ ਐਕਟਿਵ ਕੇਸ 83 ਤੱਕ ਪਹੁੰਚ ਗਏ ਹਨ।

ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:

https://play.google.com/store/apps/details?id=com.winit.starnews.hin

https://apps.apple.com/in/app/abp-live-news/id811114904

Source ABP PUNAB

%d bloggers like this: