ਚੀਨ ਦੇ ਮੋਲਦੋ ‘ਚ ਹੋਵੇਗੀ ਫੌਜੀ ਕਮਾਂਡਰਾਂ ਦੀ ਗੱਲਬਾਤ, ਭਾਰਤ ਦੀ ਅਗਵਾਈ ਕਰਨਗੇ ਲੈਫਟੀਨੈਂਟ ਜਰਨਲ ਹਰਿੰਦਰ ਸਿੰਘ

ਭਾਰਤ ਅਤੇ ਚੀਨ ਦੀ ਸਰਹੱਦ ‘ਤੇ ਤਣਾਅ ਵਾਲੀ ਸਥਿਤੀ ਹੈ। ਇਸ ਦੌਰਾਨ ਦੋਵਾਂ ਦੇਸ਼ਾਂ ਦੇ ਫੌਜੀ ਕਮਾਂਡਰਾਂ ਦੀ ਕੱਲ੍ਹ ਯਾਨੀ ਸ਼ਨਿੱਚਰਵਾਰ ਨੂੰ ਗੱਲਬਾਤ ਹੋਣ ਜਾ ਰਹੀ ਹੈ। ਸਮਾਚਾਰ ਏਜੰਸੀ ਏ.ਐੱਨ.ਆਈ. ਨੂੰ ਸੂਤਰਾਂ ਤੋਂ ਮਿਲੀ ਜਾਣਕਾਰੀ ਦੇ ਅਨੁਸਾਰ, ਫੌਜੀ ਕਮਾਂਡਰਾਂ ਦੀ ਕੱਲ੍ਹ ਸਵੇਰੇ ਮੋਲਦੋ, ਚੀਨ ਵਿੱਚ ਗੱਲਬਾਤ ਹੋਵੇਗੀ, ਜੋ ਲੱਦਾਖ ਸੈਕਟਰ ਦੇ ਚੁਸ਼ੂਲ ਸਾਹਮਣੇ ਸਥਿਤ ਹੈ।

 

 

 

 

ਸੂਤਰਾਂ ਤੋਂ ਮਿਲੀ ਜਾਣਕਾਰੀ ਅਨੁਸਾਰ, ਭਾਰਤ ਵੱਲੋਂ ਇਸ ਗੱਲਬਾਤ ਵਿੱਚ 14 ਕੋਰ ਕਮਾਂਡਰ ਲੈਫਟੀਨੈਂਟ ਜਨਰਲ ਹਰਿੰਦਰ ਸਿੰਘ ਚੀਨੀ ਮੇਜਰ ਜਨਰਲ ਲਿਊ ਲਿਨ ਨਾਲ ਚਰਚਾ ਕਰਨਗੇ। ਭਾਰਤੀ ਪੀਪਲਜ਼ ਲਿਬਰੇਸ਼ਨ ਆਰਮੀ ਦੇ ਦੱਖਣੀ ਝਿਨਜਿਆਂਗ ਮਿਲਟਰੀ ਏਰੀਆ ਦੇ ਕਮਾਂਡਰ ਹਨ। ਇਸ ਦੌਰਾਨ ਪੂਰਬੀ ਲੱਦਾਖ ਵਿੱਚ ਅਸਲ ਕੰਟਰੋਲ ਰੇਖਾ (ਐਲਏਸੀ) ‘ਤੇ ਦੋਵਾਂ ਦੇਸ਼ਾਂ ਦਰਮਿਆਨ ਹੋਏ ਵਿਵਾਦ ਨੂੰ ਸੁਲਝਾਉਣ ਦੀ ਕੋਸ਼ਿਸ਼ ਕੀਤੀ ਜਾਵੇਗੀ।

 

ਚੀਨ ਨੇ ਨਵੇਂ ਕਮਾਂਡਰ ਨੂੰ ਸੌਂਪੀ ਸਰਹੱਦ ਦੀ ਜ਼ਿੰਮੇਵਾਰੀ

ਚੀਨ-ਭਾਰਤ ਸਰਹੱਦ ਉੱਤੇ ਚੌਕਸੀ ਰੱਖਣ ਵਾਲੇ ਆਪਣੇ ਪੱਛਮੀ ਥੀਏਟਰ ਕਮਾਂਡ ਫੋਰਸਾਂ ਲਈ ਚੀਨ ਦੇ ਨਵੇਂ ਸੈਨਿਕ ਕਮਾਂਡਰ ਨਿਯੁਕਤ ਕੀਤੀ ਹੈ। ਇਹ ਕਦਮ ਸ਼ਨਿੱਚਰਵਾਰ (6 ਜੂਨ) ਨੂੰ ਸਰਹੱਦ ‘ਤੇ ਤਣਾਅ ਨੂੰ ਖ਼ਤਮ ਕਰਨ ਲਈ ਸੀਨੀਅਰ ਭਾਰਤੀ ਅਤੇ ਚੀਨੀ ਫੌਜੀ ਅਧਿਕਾਰੀਆਂ ਦਰਮਿਆਨ ਹੋਈ ਵੱਡੀ ਗੱਲਬਾਤ ਤੋਂ ਪਹਿਲਾਂ ਚੁੱਕਿਆ ਗਿਆ ਹੈ। 

 

ਪੀਪਲਜ਼ ਲਿਬਰੇਸ਼ਨ ਆਰਮੀ (ਪੀਐਲਏ) ਦੀ ਵੈਸਟਰਨ ਥੀਏਟਰ ਕਮਾਂਡ ਨੇ ਆਪਣੀ ਅਧਿਕਾਰਤ ਵੈੱਬਸਾਈਟ ‘ਤੇ ਐਲਾਨ ਕੀਤਾ ਹੈ ਕਿ ਲੈਫਟੀਨੈਂਟ ਜਨਰਲ ਸ਼ੂ ਕਿਲਿੰਗ ਨੂੰ ਇਸ ਦੀ ਸਰਹੱਦੀ ਸੈਨਾਵਾਂ ਦਾ ਨਵਾਂ ਕਮਾਂਡਰ ਨਿਯੁਕਤ ਕੀਤਾ ਹੈ।

 

ਖ਼ਬਰਾਂ ਤੋਂ ਮੁਤਾਬਕ ਇਸ ਤੋਂ ਪਹਿਲਾਂ ਕਿਲਿੰਗ ਪੂਰਬੀ ਥੀਏਟਰ ਕਮਾਂਡ ਵਿੱਚ ਸੇਵਾ ਨਿਭਾਅ ਚੁੱਕੇ ਹਨ। ਪੀਐਲਏ ਦੀ ਪੱਛਮੀ ਥੀਏਟਰ ਕਮਾਂਡ ਭਾਰਤ ਨਾਲ 3,488 ਕਿਲੋਮੀਟਰ ਲੰਮੀ ਅਸਲ ਕੰਟਰੋਲ ਰੇਖਾ (ਐਲਏਸੀ) ਉੱਤੇ ਨਿਗਰਾਨੀ ਕਰਦੀ ਹੈ। ਇਸ ਵਿੱਚ ਆਰਮੀ, ਏਅਰ ਫੋਰਸ ਅਤੇ ਰਾਕੇਟ ਫੋਰਸ ਦੇ ਜਵਾਨ ਸ਼ਾਮਲ ਹਨ। ਇਸ ਦਾ ਮੁਖੀ ਜਨਰਲ ਝਾਓ ਜੋਂਗਕੀ ਹੈ।

 

Source HINDUSTAN TIMES

%d bloggers like this: