ਚੀਨ ਦੀ ਫ਼ੌਜ ਨੇ ਭਾਰਤੀ ਸਰਹੱਦ ’ਤੇ ਗੱਡੇ 100 ਤੰਬੂ, ਦੋਵੇਂ ਦੇਸ਼ਾਂ ਵਿਚਾਲੇ ਭਾਰੀ ਤਣਾਅ

ਅਸਲ ਕੰਟਰੋਲ ਰੇਖਾ (LAC – ਲਾਈਨ ਆਫ਼ ਐਕਚੁਅਲ ਕੰਟਰੋਲ) ਉੱਤੇ ਚੀਨ ਤੇ ਭਾਰਤ ਵਿਚਾਲੇ ਵਧਦੇ ਤਣਾਅ ਨੇ ਦੋਵੇਂ ਦੇਸ਼ਾਂ ਨੂੰ ਹਜ਼ਾਰਾਂ ਦੀ ਗਿਣਤੀ ਵਿੱਚ ਫ਼ੌਜੀਆਂ ਦੀ ਤਾਇਨਾਤੀ ਵਧਾਉਣ ਲਈ ਮਜਬੂਰ ਕਰ ਦਿੱਤਾ ਹੈ। ਚੀਨੀਆਂ ਨੇ ਖਾਸ ਤੌਰ ’ਤੇ ਗਲਵਾਨ ਵੈਲੀ ਵਿੱਚ ਪਿਛਲੇ ਦੋ ਹਫ਼ਤਿਆਂ ’ਚ ਫ਼ੌਜੀ ਟੁਕੜੀਆਂ ਦੇ ਲਗਭਗ 100 ਤੰਬੂ ਗੱਡ ਦਿੱਤੇ ਹਨ।

 

 

ਚੀਨੀ ਫ਼ੌਜੀ ਬੰਕਰ ਬਣਾਉਣ ਵਾਲੇ ਔਜ਼ਾਰ ਵੀ ਲਿਆ ਰਹੇ ਹਨ। ਚੀਨ ਵੱਲੋਂ ਅਜਿਹਾ ਉਸ ਵੇਲੇ ਕੀਤਾ ਜਾ ਰਿਹਾ ਹੈ, ਜਦੋਂ ਭਾਰਤੀ ਫ਼ੌਜੀ ਇਸ ਦਾ ਜ਼ਬਰਦਸਤ ਵਿਰੋਧ ਕਰ ਰਹੇ ਹਨ।

 

 

ਅਜਿਹੇ ਹਾਲਾਤ ’ਚ ਚੀਨੀ ਤੇ ਭਾਰਤੀ ਦੋਵੇਂ ਹੀ ਫ਼ੌਜਾਂ ਉਨ੍ਹਾਂ ਸਥਾਨਾਂ ’ਤੇ ਹਾਈ–ਅਲਰਟ ’ਤੇ ਹਨ; ਜਿੱਥੇ ਤਣਾਅ ਅਤੇ ਝੜਪਾਂ ਹੋਈਆਂ ਸਨ। ਭਾਰਤੀ ਫ਼ੌਜ ਨੇ ਸਪੱਸ਼ਟ ਕੀਤਾ ਹੈ ਕਿ ਉਹ ਆਪਣੇ ਖੇਤਰ ਵਿੱਚ ਕਿਸੇ ਵੀ ਤਰ੍ਹਾਂ ਦੀ ਚੀਨੀ ਘੁਸਪੈਠ ਦੀ ਇਜਾਜ਼ਤ ਨਹੀਂ ਦੇਣਗੇ ਤੇ ਉਨ੍ਹਾਂ ਖੇਤਰਾਂ ਵਿੱਚ ਗਸ਼ਤ ਨੂੰ ਹੋਰ ਵੀ ਮਜ਼ਬੂਤ ਕੀਤਾ ਜਾਵੇਗਾ।

 

 

ਉੱਧਰ ਚੀਨੀ ਪੀਪਲ’ਜ਼ ਲਿਬਰੇਸ਼ਨ ਆਰਮੀ ਨਿੱਤ ਦਿਨ ਭਾਰਤੀ ਖੇਤਰ ’ਚ ਘੁਸਪੈਠ ਕਰ ਕੇ ਭਾਰਤੀ ਫ਼ੌਜ ਨਾਲ ਸੰਘਰਸ਼ ਕਰ ਰਹੀ ਹੈ। ਹੁਣ ਮਾਮਲਾ ਵਧ ਗਿਆ ਹੈ ਕਿਉਂਕਿ ਇਸ ਨੂੰ ਸਥਾਨਕ ਪੱਧਰ ’ਤੇ ਫ਼ੌਜਾਂ ਵੱਲੋਂ ਹੱਲ ਨਹੀਂ ਕੀਤਾ ਜਾ ਸਕਦਾ ਤੇ ਕੂਟਨੀਤਕ ਤੌਰ ਉੱਤੇ ਗੱਲਬਾਤ ਸ਼ੁਰੂ ਹੋ ਗਈ ਹੈ।

 

 

ਲੱਦਾਖ ਖੇਤਰ ਵਿੱਚ ਅਸਲ ਕੰਟਰੋਲ ਰੇਖਾ ਲਾਗਲੇ ਇਲਾਕੇ ’ਚ ਰਹਿੰਦੇ ਇੱਕ ਨਿਜੀ ਸੂਤਰ ਨੇ ਦੱਸਿਆ ਕਿ ਇੱਕ ਹਫ਼ਤੇ ਅੰਦਰ ਇਹ ਮਾਮਲਾ ਸੁਲਝਾ ਲਿਆਜਾਵੇ, ਕੂਟਨੀਤਕ ਗੱਲਬਾਤ ਜਾਰੀ ਹੈ। ਭਾਰਤੀ ਫ਼ੌਜ ਨੇ ਆਪਣੇ ਖੇਤਰ ’ਚ ਅਸਲ ਕੰਟਰੋਲ ਰੇਖਾ ਉੱਤੇ ਫ਼ੌਜ ਤਾਇਨਾਤ ਕਰ ਦਿੱਤੀ ਹੈ ਅਤੇ ਚੀਨ ਨੇ ਵੀ ਆਪਣੇ ਖੇਤਰ ’ਚ ਤਾਇਨਾਤੀ ਕੀਤੀ ਹੈ।

 

 

ਸੂਤਰਾਂ ਨੇ ਕਿਹਾ ਕਿ ਚੀਨ ਗਰਮੀਆਂ ਦੇ ਮੌਸਮ ਵਿੱਚ ਹਮਲਾ ਸ਼ੁਰੂ ਕਰਦਾ ਹੈ ਤੇ ਇਹ ਹਰ ਸਾਲ ਹੁੰਦਾ ਹੈ। ਭਾਰਤੀ ਫ਼ੌਜਾਂ ਨੇ ਚੀਨ ਦੀ ਫ਼ੌਜ ਨੂੰ ਪਿੱਛੇ ਧੱਕ ਦਿੱਤਾ ਹੈ। ਚੀਨੀ ਫ਼ੌਜ ਨੇ ਕੇਂਦਰ ਸ਼ਾਸਿਤ ਪ੍ਰਦੇਸ਼ ਲਦਾਖ ਦੀ ਗੈਲਵਾਨ ਵਾਦੀ ਵਿੱਚ ਟੈਂਟ ਵੀ ਲਾਏ ਹਨ। ਚੀਨ ਨੇ ਤਾਂ ਪੈਂਗੋਂਗ ਤਸੋ ਝੀਲ ਵਿੱਚ ਹਥਿਆਰਬੰਦ ਫ਼ੌਜਾਂ ਦੀ ਨਫ਼ਰੀ ਵੀ ਵਧਾਈ ਹੈ।

 

 

ਸੂਤਰਾਂ ਨੇ ਦੱਸਿਆ ਕਿ ਉਨ੍ਹਾਂ ਅਸਲ ਕੰਟਰੋਲ ਰੇਖਾ ਦੇ ਪਾਰ ਹਜ਼ਾਰਾਂ ਲੋਕਾਂ ਨੂੰ ਤਾਇਨਾਤ ਕੀਤਾ ਹੈ ਤੇ ਉਨ੍ਹਾਂ ਨੂੰ ਹੁਣ ਤੰਬੂਆਂ ਵਿੱਚ ਸ਼ਿਫ਼ਟ ਕਰ ਰਹੇ ਹਨ।

Source HINDUSTAN TIMES

%d bloggers like this: