ਗਰਭਵਤੀ ਹਾਥੀ ਦੇ ਕਾਤਲਾਂ ਦੀ ਪਛਾਣ ਦੱਸਣ ਵਾਲੇ ਨੂੰ 2 ਲੱਖ ਰੁਪਏ ਦਾ ਇਨਾਮ ਦਾ ਐਲਾਨ

ਕੇਰਲਾ ਵਿਚ ਇਕ ਗਰਭਵਤੀ ਹਾਥੀ ਨੂੰ ਅਨਾਨਾਸ ਚ ਪਟਾਕੇ ਖੁਆ ਕੇ ਉਸ ਦੀ ਮੌਤ ਹੋਣ ਦੇ ਮਾਮਲੇ ਚ ਹੈਦਰਾਬਾਦ ਸ਼ਹਿਰ ਦੀ ਯੂਨਾਈਟਿਡ ਫੈਡਰੇਸ਼ਨ ਆਫ ਰੈਜ਼ੀਡੈਂਸ਼ੀਅਲ ਵੈਲਫੇਅਰ ਐਸੋਸੀਏਸ਼ਨ ਨੇ ਇਸ ਚ ਸ਼ਾਮਲ ਬਦਮਾਸ਼ਾਂ ਦੀ ਪਛਾਣ ਦੱਸਣ ਵਾਲੇ ਨੂੰ 2 ਲੱਖ ਰੁਪਏ ਦਾ ਇਨਾਮ ਦੇਣ ਦਾ ਐਲਾਨ ਕੀਤਾ ਹੈ।

 

ਐਸੋਸੀਏਸ਼ਨ ਦੇ ਜਨਰਲ ਸਕੱਤਰ ਬੀਟੀ ਸ੍ਰੀਨਿਵਾਸ ਨੇ ਟਵੀਟ ਕੀਤਾ, “ਮੈਂ ਉਸ ਵਿਅਕਤੀ ਨੂੰ ਦੋ ਲੱਖ ਰੁਪਏ ਦੀ ਪੇਸ਼ਕਸ਼ ਕਰਨਾ ਚਾਹੁੰਦਾ ਹਾਂ ਜੋ ਗਰਭਵਤੀ ਹਾਥੀ ਨੂੰ ਅਨਾਨਾਸ ਚ ਪਟਾਕੇ ਭਰ ਕੇ ਖੁਆ ਦੇਣ ਵਾਲੇ ਬਦਮਾਸ਼ਾਂ ਬਾਰੇ ਜਾਣਕਾਰੀ ਦੇਵੇਗਾ।”

 

55 ਸਾਲਾ ਬੀ.ਟੀ. ਸ੍ਰੀਨਿਵਾਸਨ ਨੇ ਸਾਡੇ ਸਾਥੀ ਹਿੰਦੁਸਤਾਨ ਟਾਈਮਜ਼ ਨੂੰ ਕਿਹਾ, ‘ਇਸ ਘਟਨਾ ਬਾਰੇ ਪੜ੍ਹ ਕੇ ਬਹੁਤ ਦੁੱਖ ਹੋਇਆ। ਮੈਂ ਹੈਰਾਨ ਹਾਂ ਕਿ ਮਨੁੱਖ ਅਜਿਹਾ ਕਿਵੇਂ ਕਰ ਸਕਦਾ ਹੈ. ਕੇਰਲ ਵਿੱਚ ਸਭ ਤੋਂ ਵੱਧ ਸਾਖਰਤਾ ਦਰ ਹੈ। ਕੀ ਪੜ੍ਹੇ ਲਿਖੇ ਲੋਕਾਂ ਦਾ ਅਜਿਹਾ ਕਾਰਾ ਹੈ? ਕੀ ਉਨ੍ਹਾਂ ਦਾ ਦਿਲ ਨਹੀਂ ਹੈ? ਮੈਂ ਬਹੁਤ ਹੈਰਾਨ ਅਤੇ ਤਣਾਅ ਵਿੱਚ ਹਾਂ।

 

ਸ੍ਰੀਨਿਵਾਸਨ ਕ੍ਰਿਸ਼ਨਾ ਜ਼ਿਲੇ ਚ ਵਯੁਰੁ ਵਿਚ ਇਕ ਕਿਸਾਨ ਪਰਿਵਾਰ ਚੋਂ ਹਨ। 1985 ਵਿਚ ਗ੍ਰੈਜੂਏਟ ਹੋਣ ਤੋਂ ਬਾਅਦ ਉਹ ਹੈਰਾਨਾਬਾਦ ਵਿਚ ਰਹਿਣ ਲੱਗ ਪਏ ਸਨ। ਇੱਥੇ ਉਹ ਸਟਾਕ ਬਰੋਕਿੰਗ ਵਿੱਚ ਲੱਗ ਗਏ ਸਨ। ਉਨ੍ਹਾਂ ਦੱਸਿਆ ਕਿ ਇਸ ਸਮੇਂ ਉਨ੍ਹਾਂ ਕੋਲ ਮੇਡਕ ਜ਼ਿਲ੍ਹੇ ਦੇ ਤ੍ਰਿਪਰੂਣ ਚ ਕੁਝ ਜ਼ਮੀਨ ਹੈ ਜਿਥੇ ਉਹ ਹੁਣ ਖੇਤੀ ਕਰਦੇ ਹਨ।

 

ਉਨ੍ਹਾਂ ਦੱਸਿਆ ਕਿ ਕੇਰਲ ਦੀ ਘਟਨਾ ਬਾਰੇ ਉਨ੍ਹਾਂ ਦੇ ਟਵੀਟ ਨੂੰ ਵੇਖਦਿਆਂ ਬਹੁਤ ਸਾਰੇ ਦੋਸਤ ਇਸ ਕੰਮ ਵਿੱਚ ਉਸਦੀ ਮਦਦ ਕਰਨ ਲਈ ਅੱਗੇ ਆਏ ਹਨ। ਉਨ੍ਹਾਂ ਕਿਹਾ ਕਿ ਆਓ ਵੇਖਦੇ ਹਾਂ ਕਿ ਮੁਲਜ਼ਮ ਨੂੰ ਫੜਨ ਲਈ ਕਿੰਨਾ ਇਨਾਮ ਦਿੱਤਾ ਜਾ ਸਕਦਾ ਹੈ ਪਰ ਉਨ੍ਹਾਂ ਨੇ ਆਪਣੀ ਤਰਫੋਂ ਦੋ ਲੱਖ ਰੁਪਏ ਦੇਣ ਦਾ ਐਲਾਨ ਕੀਤਾ ਹੈ। ਸ੍ਰੀਨਿਵਾਸ ਕੇਰਲ ਜਾ ਕੇ ਮੁਲਜ਼ਮਾਂ ਦਾ ਨਾਂ ਦੱਸਣ ਵਾਲੇ ਨੂੰ ਆਪਣੇ ਹੱਥਾਂ ਤੋਂ ਇਨਾਮ ਸੌਂਪਣਾ ਚਾਹੁੰਦੇ ਹਨ।

 

ਉਨ੍ਹਾਂ ਕਿਹਾ ਕਿ ਅਜਿਹਾ ਕਰਨ ਪਿੱਛੇ ਉਨ੍ਹਾਂ ਦਾ ਇਕੋ ਉਦੇਸ਼ ਇਹ ਸੰਦੇਸ਼ ਦੇਣਾ ਹੈ ਕਿ ਮਨੁੱਖਾਂ ’ਤੇ ਹਮਲਾ ਕਰਨਾ ਜਿੰਨਾ ਘਿਣਾਉਣਾ ਹੈ, ਓਨਾਂ ਹੀ ਜੰਗਲੀ ਜਾਨਵਰਾਂ ’ਤੇ ਹਮਲਾ ਕਰਨਾ ਵੀ। ਕੁਦਰਤ ਵਿਚ ਸਾਰੇ ਬਰਾਬਰ ਹਨ। ਇਹ ਮੰਦਭਾਗਾ ਹੈ ਕਿ ਕਾਨੂੰਨ ਸਖਤੀ ਨਾਲ ਉਨ੍ਹਾਂ ਵਿਰੁੱਧ ਨਹੀਂ ਹੈ ਜੋ ਇਸ ਤਰ੍ਹਾਂ ਦੇ ਜ਼ੁਲਮ ਨੂੰ ਅੰਜਾਮ ਦਿੰਦੇ ਹਨ। ਇਸ ਘਟਨਾ ਚ ਦੋਸ਼ੀ ਮੁਸ਼ਕਿਲ ਨਾਲ 3 ਸਾਲਾਂ ਦੀ ਜੇਲ੍ਹ ਦਾ ਸਾਹਮਣਾ ਕਰ ਸਕਦਾ ਹੈ ਪਰ ਉਹ ਮਹਿਸੂਸ ਕਰਦੇ ਹਨ ਕਿ ਦੋਸ਼ੀ ਨੂੰ ਘੱਟੋ ਘੱਟ ਉਮਰ ਕੈਦ ਹੋਣੀ ਚਾਹੀਦੀ ਹੈ। ਅਜਿਹੇ ਲੋਕਾਂ ਦਾ ਨਾਮ ਚੌਰਾਹੇ ‘ਤੇ ਹੋਣਾ ਚਾਹੀਦਾ ਹੈ ਅਤੇ ਜਨਤਕ ਤੌਰ’ ਤੇ ਅਪਮਾਨਿਤ ਕੀਤਾ ਜਾਣਾ ਚਾਹੀਦਾ ਹੈ. ਜੇ ਜਰੂਰੀ ਹੋਵੇ ਤਾਂ ਕਾਨੂੰਨ ਵਿਚ ਵੀ ਸੋਧ ਕੀਤੀ ਜਾਣੀ ਚਾਹੀਦੀ ਹੈ।

 

ਧਿਆਨ ਯੋਗ ਹੈ ਕਿ ਕੇਰਲਾ ਦੇ ਕੋਚੀ ਚ ਕੁਝ ਲੋਕਾਂ ਨੇ ਮਾਨਵਤਾ ਨੂੰ ਸ਼ਰਮਸਾਰ ਕਰਦੇ ਹੋਏ ਇਕ ਗਰਭਵਤੀ ਹਾਥੀ ਨੂੰ ਅਨਾਨਾਸ ਚ ਪਟਾਕੇ ਭਰ ਕੇ ਖੁਆ ਦਿੱਤੇ ਤੇ ਇਹ ਪਟਾਕੇ ਹਾਥੀ ਦੇ ਮੂੰਹ ਚ ਫਟ ਗਏ। ਜਿਸ ਕਾਰਨ ਹਾਥੀ ਦੇ ਨਾਲ ਨਾਲ ਉਸ ਦੇ ਢਿੱਡ ਵਿਚਲਾ ਪਲ ਰਿਹਾ ਬੱਚਾ ਵੀ ਮਾਰਿਆ ਗਿਆ।

 

ਇਸ ਘਿਨਾਉਣੀ ਹਰਕਤ ਦੀ ਦੇਸ਼ ਭਰ ਦੀਆਂ ਮਸ਼ਹੂਰ ਹਸਤੀਆਂ ਅਤੇ ਫਿਲਮੀ ਸ਼ਖਸੀਅਤਾਂ ਨੇ ਨਿੰਦਾ ਕੀਤੀ ਹੈ।

 

 

 

 

 

.

 

 

Source HINDUSTAN TIMES

%d bloggers like this: