ਕੋਰੋਨਾ ਵਾਇਰਸ : ਪਿਛਲੇ 15 ਦਿਨਾਂ ‘ਚ 70 ਹਜ਼ਾਰ ਤੋਂ ਵੱਧ ਮਾਮਲੇ ਸਾਹਮਣੇ ਆਏ

ਦੇਸ਼ ‘ਚ ਕੋਰੋਨਾ ਦੀ ਲਾਗ ਲਗਾਤਾਰ ਵੱਧ ਰਹੀ ਹੈ। ਸੋਮਵਾਰ ਨੂੰ ਲਗਭਗ 7 ਹਜ਼ਾਰ ਨਵੇਂ ਮਾਮਲੇ ਸਾਹਮਣੇ ਆਏ ਹਨ ਅਤੇ ਅੰਕੜਾ 1,38,845 ਤਕ ਪਹੁੰਚ ਗਿਆ ਹੈ। ਮਹਾਰਾਸ਼ਟਰ, ਤਾਮਿਲਨਾਡੂ ਤੇ ਦਿੱਲੀ ‘ਚ ਲਾਗ ਲਗਾਤਾਰ ਵੱਧ ਰਹੀ ਹੈ, ਜਿਸ ਕਾਰਨ ਪਿਛਲੇ ਦੋ ਦਿਨਾਂ ਵਿੱਚ ਕੁੱਲ ਮਾਮਲਿਆਂ ‘ਚ 11% ਵਾਧਾ ਦਰਜ ਕੀਤਾ ਗਿਆ ਹੈ। ਇੰਨਾ ਹੀ ਨਹੀਂ, ਸਿਰਫ਼ 15 ਦਿਨਾਂ ਵਿੱਚ 70 ਹਜ਼ਾਰ ਤੋਂ ਵੱਧ ਮਾਮਲੇ ਸਾਹਮਣੇ ਆਏ ਹਨ। ਇਸ ਤੋਂ ਪਹਿਲਾਂ 68 ਹਜ਼ਾਰ ਮਾਮਲੇ ਸਾਹਮਣੇ ਆਉਣ ‘ਚ 100 ਦਿਨ ਲੱਗੇ ਸਨ।
 

ਮਹਾਰਾਸ਼ਟਰ ਤੇ ਤਾਮਿਲਨਾਡੂ ਵਿੱਚ ਮਾਮਲੇ 12 ਦਿਨਾਂ ਵਿੱਚ ਦੁੱਗਣੇ ਹੋ ਗਏ, ਜਦਕਿ ਦਿੱਲੀ ਵਿੱਚ 14 ਦਿਨ ਅਤੇ ਬਿਹਾਰ ਨੂੰ ਸਿਰਫ਼ 7 ਦਿਨ ਲੱਗੇ। ਬਿਹਾਰ ‘ਚ ਔਸਤਨ 10.67% ਦੀ ਦਰ ਨਾਲ ਨਵੇਂ ਮਾਮਲੇ ਸਾਹਮਣੇ ਆ ਰਹੇ ਹਨ, ਜੋ ਕਿ ਸਭ ਤੋਂ ਵੱਧ ਹੈ। ਗੁਜਰਾਤ ਤੇ ਉੱਤਰ ਪ੍ਰਦੇਸ਼ ਵਿੱਚ ਲਾਗ ਦੀ ਰਫਤਾਰ ਕੁਝ ਘੱਟ ਗਈ ਹੈ। ਕੇਸਾਂ ਨੂੰ ਦੁਗਣਾ ਹੋਣ ਵਿੱਚ 18 ਦਿਨ ਲੱਗ ਰਹੇ ਹਨ।
 

ਦੋ ਦਿਨਾਂ ‘ਚ ਡੇਢ ਲੱਖ ਦਾ ਅੰਕੜਾ ਪਾਰ :
ਭਾਰਤ ਨੇ ਸੋਮਵਾਰ ਨੂੰ ਈਰਾਨ ਨੂੰ ਪਛਾੜ ਦਿੱਤਾ ਅਤੇ ਦੁਨੀਆ ਦੇ ਟਾਪ 10 ਦੇਸ਼ਾਂ ਵਿੱਚ ਸ਼ਾਮਲ ਹੋ ਗਿਆ ਹੈ, ਜਿੱਥੇ ਲਾਗ ਸਭ ਤੋਂ ਵੱਧ ਹੈ। ਤੁਰਕੀ ਹੁਣ 1,56,827 ਮਾਮਲਿਆਂ ਨਾਲ ਭਾਰਤ ਤੋਂ ਉੱਪਰ ਹੈ। ਜੇ ਲਾਗ ਦੀ ਦਰ ਇਹੀ ਰਹਿੰਦੀ ਹੈ ਤਾਂ ਅਗਲੇ ਦੋ ਦਿਨਾਂ ਵਿੱਚ ਕੇਸਾਂ ਦੀ ਕੁੱਲ ਸੰਖਿਆ ਡੇਢ ਲੱਖ ਤੋਂ ਵੱਧ ਹੋ ਜਾਵੇਗੀ।

 

15 ਦਿਨਾਂ ‘ਚ ਦੁੱਗਣੀ ਮੌਤ :
ਭਾਰਤ ਵਿੱਚ ਪਿਛਲੇ 15 ਦਿਨਾਂ ‘ਚ ਹੋਈਆਂ ਮੌਤਾਂ ਦੀ ਗਿਣਤੀ ਲਗਭਗ ਦੁੱਗਣੀ ਹੋ ਗਈ ਹੈ। ਪਿਛਲੇ ਦੋ ਦਿਨਾਂ ਵਿੱਚ ਇਹ 8% ਵਧਿਆ ਹੈ। ਇਸ ਵਿੱਚੋਂ 41 ਫ਼ੀਸਦੀ ਮੌਤਾਂ ਇਕੱਲੇ ਮਹਾਰਾਸ਼ਟਰ ਵਿੱਚ ਹੋਈਆਂ। ਜਦਕਿ ਗੁਜਰਾਤ, ਮੱਧ ਪ੍ਰਦੇਸ਼, ਪੱਛਮੀ ਬੰਗਾਲ ਅਤੇ ਦਿੱਲੀ ਨੂੰ ਮਿਲਾ ਲਿਆ ਜਾਵੇ ਤਾਂ 82% ਮੌਤਾਂ ਇਨ੍ਹਾਂ 5 ਸੂਬਿਆਂ ‘ਚ ਹੋਈਆਂ ਹਨ। ਪੱਛਮੀ ਬੰਗਾਲ ਵਿੱਚ ਕੋਰੋਨਾ ਦੀ ਮੌਤ ਦਰ 7.4% ਹੈ, ਜੋ ਕਿ ਸਭ ਤੋਂ ਵੱਧ ਹੈ। ਬਿਹਾਰ-ਕੇਰਲਾ ਤੇ ਉੜੀਸਾ ਵਿੱਚ ਇਹ ਅੰਕੜਾ ਸਿਰਫ਼ 0.5% ਹੈ।

Source HINDUSTAN TIMES

%d bloggers like this: