ਕੋਰੋਨਾ ਵਾਇਰਸ ਨੇ ਕਈ ਰੂਪ ਬਦਲੇ, ਪਰ ਅਸਰ ਨਹੀਂ ਵਧਿਆ, ਅਧਿਐਨ ‘ਚ ਦਾਅਵਾ

ਕੋਰੋਨਾ ਵਾਇਰਸ ‘ਚ ਹੋ ਰਹੀਆਂ ਤਬਦੀਲੀਆਂ ਨਾਲ ਉਸ ਦੀ ਤਾਕਤ ਨਹੀਂ ਵਧੀ ਹੈ। ਤੇਜ਼ੀ ਨਾਲ ਲਾਗ ਫੈਲਾਉਣ ਅਤੇ ਮਨੁੱਖੀ ਸ਼ਰੀਰ ਨੂੰ ਨੁਕਸਾਨ ਪਹੁੰਚਾਉਣ ਦੀ ਸਮਰੱਥਾ ‘ਤੇ ਵੀ ਕੋਈ ਖ਼ਾਸ ਅਸਰ ਨਹੀਂ ਪਿਆ ਹੈ। ਇਹ ਦਾਅਵਾ ਯੂਨੀਵਰਸਿਟੀ ਕਾਲਜ ਆਫ਼ ਲੰਦਨ ਦੇ ਵਿਗਿਆਨੀਆਂ ਵੱਲੋਂ ਕੀਤੇ ਅਧਿਐਨ ‘ਚ ਕੀਤਾ ਗਿਆ ਹੈ।
 

ਵੱਖ-ਵੱਖ ਇਲਾਕਿਆਂ ‘ਚ ਤਬਾਹੀ ਮਚਾ ਰਹੇ ਕੋਰੋਨਾ ਵਾਇਰਸ ਦੇ 31 ਸਟ੍ਰੇਨ ਦਾ ਅਧਿਐਨ ਕਰਨ ਤੋਂ ਬਾਅਦ ਵਿਗਿਆਨੀਆਂ ਨੇ ਮਹੱਤਵਪੂਰਨ ਸਿੱਟੇ ਕੱਢੇ ਹਨ। ਇਹ ਪਤਾ ਲੱਗਿਆ ਹੈ ਕਿ ਕੁਝ ਤਬਦੀਲੀਆਂ ਤਾਂ ਆਮ ਹਨ, ਜੋ ਅਕਸਰ ਵਾਇਰਸ ‘ਚ ਹੁੰਦੀਆਂ ਹਨ। ਕੁਝ ਨੁਕਸਾਨਦੇਹ ਹਨ ਪਰ ਉਨ੍ਹਾਂ ਦਾ ਪ੍ਰਭਾਵ ਇੰਨਾ ਜ਼ਿਆਦਾ ਨਹੀਂ ਹੈ।
 

ਕੁਝ ਤਬਦੀਲੀਆਂ ਮਰੀਜ਼ਾਂ ਦੀ ਪ੍ਰਤੀਰੋਧੀ ਪ੍ਰਣਾਲੀ ਦੇ ਕਾਰਨ ਹੁੰਦੀਆਂ ਹਨ। ਯੂਨੀਵਰਸਿਟੀ ਕਾਲਜ ਆਫ਼ ਲੰਦਨ ਦੇ ਖੋਜਕਰਤਾਵਾਂ ਨੇ 75 ਦੇਸ਼ਾਂ ਵਿੱਚ 15,000 ਤੋਂ ਵੱਧ ਕੋਰੋਨਾ ਪੀੜਤਾਂ ਦਾ ਅਧਿਐਨ ਕੀਤਾ। ਉਨ੍ਹਾਂ ਨੇ ਸਿਰਫ਼ 31 ਤਬਦੀਲੀਆਂ ‘ਤੇ ਧਿਆਨ ਕੇਂਦ੍ਰਿਤ ਕੀਤਾ ਜੋ 10 ਤੋਂ ਵੱਧ ਵਾਰ ਸਾਹਮਣੇ ਆਏ ਸਨ।
 

ਖੋਜਕਰਤਾਵਾਂ ‘ਚ ਸ਼ਾਮਲ ਡਾ. ਫਰੈਂਕੋ ਡੇਰਾਕਸ ਦਾ ਕਹਿਣਾ ਹੈ ਕਿ ਅਸੀ ਜਾਨਣਾ ਚਾਹੁੰਦੇ ਸੀ ਕਿ ਵਾਇਰਸ ‘ਚ ਹੋ ਰਹੇ ਬਦਲਾਅ ਕਿੰਨੇ ਖ਼ਤਰਨਾਕ ਹਨ? ਕੀ ਇਸ ਨਾਲ ਲਾਗ ਫੈਲਣ ਦੀ ਦਰ ਵੱਧ ਜਾਂਦੀ ਹੈ। ਨਤੀਜੇ ਦੱਸਦੇ ਹਨ ਕਿ ਅਜਿਹਾ ਕੁਝ ਵੀ ਨਹੀਂ ਹੋਇਆ।
 

ਉੱਥੇ, ਸਿਰਫ਼ ਕੁਝ ਬਦਲਾਅ ਅਜਿਹੇ ਸਨ, ਜੋ ਕਿਸੇ ਵਾਇਰਸ ਨੂੰ ਫੈਲਣ ‘ਚ ਮਦਦ ਕਰ ਸਕਦੇ ਸਨ। ਇਸ ‘ਚ ਸਿਰਫ਼ ਇਹੀ ਉਮੀਦ ਕੀਤੀ ਜਾਣੀ ਚਾਹੀਦੀ ਹੈ ਕਿ ਹੌਲੀ-ਹੌਲੀ ਇਸ ‘ਚ ਹੋਣ ਵਾਲੇ ਬਦਲਾਅ ਆਮ ਹੋ ਜਾਣਗੇ ਅਤੇ ਫਿਰ ਮਨੁੱਖੀ ਸਰੀਰ ਉਨ੍ਹਾਂ ਨੂੰ ਸਵੀਕਾਰ ਕਰ ਲਵੇਗਾ। ਹੋਰ ਅਧਿਐਨਾਂ ਦੇ ਅਨੁਸਾਰ ਕੋਰੋਨਾ ਵਾਇਰਸ ‘ਚ ਹੁਣ ਤਕ 7000 ਤੋਂ ਵੱਧ ਬਦਲਾਅ ਆਏ ਹਨ। ਇਨ੍ਹਾਂ ਵਿੱਚੋਂ 300 ਕਾਫ਼ੀ ਪ੍ਰਭਾਵਸ਼ਾਲੀ ਰਹੇ ਹਨ ਅਤੇ ਦੁਨੀਆਂ ਦੇ ਬਹੁਤੇ ਦੇਸ਼ਾਂ ‘ਚ ਇਸ ਦਾ ਅਸਰ ਵਿਖਾਈ ਦਿੱਤਾ ਹੈ। 
 

ਵਾਇਰਸ ‘ਚ ਬਦਲਾਅ ਦੇ ਤਿੰਨ ਤਰੀਕੇ ਹਨ। ਪਹਿਲਾ ਉਹ ਖੁਦ ‘ਚ ਆਪਣੇ ਆਪ ਸੁਧਾਰ ਕਰ ਰਿਹਾ ਹੋਵੇ, ਦੂਜਾ ਕਿਸੇ ਹੋਰ ਵਾਇਰਸ ਦੇ ਸੰਪਰਕ ‘ਚ ਆਇਆ ਹੋਵੇ ਅਤੇ ਤੀਜਾ ਸੰਕਰਮਿਤ ਵਿਅਕਤੀ ਦੀ ਪ੍ਰਤੀਰੋਧੀ ਪ੍ਰਣਾਲੀ 

Source HINDUSTAN TIMES

%d bloggers like this: