ਕੋਰੋਨਾ ਲੌਕਡਾਊਨ ‘ਚ ਦੇਸ਼ ਦੇ ਸਾਰੇ ਕਾਰੋਬਾਰੀਆਂ ਦਾ ਪੂਰਾ ਧਿਆਨ ਰੱਖ ਰਹੇ ਹਾਂ: ਪੀਯੂਸ਼ ਗੋਇਲ

ਵਣਜ ਅਤੇ ਉਦਯੋਗ ਮੰਤਰੀ, ਸ਼੍ਰੀ ਪੀਯੂਸ਼ ਗੋਇਲ ਨੇ ਵੀਰਵਾਰ ਨੂੰ ਵੀਡੀਓ ਕਾਨਫਰਸਿੰਗ ਜ਼ਰੀਏ ਵਪਾਰ ਸੰਗਠਨਾਂ ਦੇ ਪ੍ਰਤੀਨਿਧੀਆਂ ਨਾਲ ਮੁਲਾਕਾਤ ਕੀਤੀ। ਉਨ੍ਹਾਂ ਨੇ ਕਿਹਾ ਕਿ ਲੌਕਡਾਊਨ ਦੀ ਮਿਆਦ ਦੌਰਾਨ ਰਾਸ਼ਟਰ ਨੇ ਖੁਦ ਨੂੰ ਕੋਵਿਡ-19 ਮਹਾਮਾਰੀ ਨਾਲ ਲੜਨ ਤੇ ਸਮਰੱਥਾ ਨਿਰਮਾਣ ਲਈ ਤਿਆਰ ਕੀਤਾ। ਮਾਸਕ, ਸੈਨੀਟਾਈਜ਼ਰ, ਦਸਤਾਨੇ, ਪੀਪੀਈ ਜਿਹੇ ਸੁਰੱਖਿਆ ਉਪਕਰਣਾਂ ਦੇ ਘਰੇਲੂ ਨਿਰਮਾਣ ਨੂੰ ਉਤਸ਼ਾਹਿਤ ਕੀਤਾ, ਸਿਹਤ ਇਨਫ੍ਰਾਸਟਰਕਚਰ ਵਿੱਚ ਤੇਜ਼ੀ ਆਈ ਅਤੇ ਲੋਕਾਂ ਦਰਮਿਆਨ ਜਾਗਰੂਕਤਾ ਦਾ ਸੰਚਾਰ ਹੋਇਆ।

 

ਉਨ੍ਹਾਂ ਕਿਹਾ ਕਿ ਲੋਕਾਂ ਨੇ ਸਰਕਾਰ ਦੇ ਦਿਸ਼ਾ-ਨਿਰਦੇਸ਼ਾਂ ਤੇ ਨਿਰਦੇਸ਼ਾਂ ਦੀ ਪਾਲਣਾ ਕਰਦਿਆਂ ਇਸ ਬੇਮਿਸਾਲ ਸੰਕਟ ਦਾ ਸਾਹਮਣਾ ਕਰਨ ਲਈ ਇਕਜੁੱਟ ਹੋ ਕੇ ਕੰਮ ਕਰਨ ਦੀ ਪ੍ਰਧਾਨ ਮੰਤਰੀ ਦੀ ਅਪੀਲ ਦਾ ਜਵਾਬ ਦਿੱਤਾ। ਇਸ ਮਿਆਦ ਦੌਰਾਨ ਆਰੋਗਯ ਸੇਤੂ ਦਾ ਵਿਕਾਸ ਕੀਤਾ ਗਿਆ ਹੈ ਜੋ ਅਜਿਹੇ ਸੰਕਟ ਵਿੱਚ ਕਵਚ, ਦੋਸਤ ਅਤੇ ਦੂਤ ਦੇ ਰੂਪ ਵਿੱਚ ਕੰਮ ਕਰਦੀ ਹੈ। ਲੋਕਾਂ ਨੇ ਆਪਣੀ ਜੀਵਨ ਸ਼ੈਲੀ ਬਦਲੀ ਅਤੇ ਤੇਜ਼ ਗਤੀ ਨਾਲ ਅਜਿਹੀਆਂ ਸਥਿਤੀਆਂ ਤਹਿਤ ਅਲੱਗ ਤਰੀਕੇ ਰਹਿਣ, ਕਾਰਜ ਕਰਨ, ਅਧਿਐਨ ਕਰਨ ਲਈ ਖੁਦ ਨੂੰ ਤਿਆਰ ਕੀਤਾ। ਸ਼੍ਰੀ

 

ਗੋਇਲ ਨੇ ਕਿਹਾ ਕਿ ਪ੍ਰਧਾਨ ਮੰਤਰੀ ਦੁਆਰਾ ਸਹੀ ਸਮੇਂ ਤੇ ਸਹੀ ਤਰੀਕੇ ਨਾਲ ਲਏ ਗਏ ਫੈਸਲਿਆਂ ਤੇ ਲੋਕਾਂ ਦੁਆਰਾ ਅਨੁਪਾਲਨ ਕੀਤੇ ਜਾਣ ਨੇ ਦੇਸ਼ ਦੀ ਸਹਾਇਤਾ ਕੀਤੀ ਹੈ ਕਿਉਂਕਿ ਅੱਜ ਅਸੀਂ ਅਧਿਕ ਸੰਸਾਧਨਾਂ ਤੇ ਘੱਟ ਆਬਾਦੀ ਵਾਲੇ ਦੁਨੀਆ ਦੇ ਕਈ ਹੋਰ ਦੇਸ਼ਾਂ ਦੀ ਤੁਲਨਾ ਵਿੱਚ ਬਿਹਤਰ ਸਥਿਤੀ ਵਿੱਚ ਹਾਂ।

 

ਦਿਸ਼ਾ-ਨਿਰਦੇਸ਼ਾਂ ਵਿੱਚ ਢਿੱਲ ਦਿੱਤੇ ਜਾਣ ਦੇ ਬਾਅਦ ਵੀ ਪ੍ਰਚੂਨ ਵਪਾਰੀਆਂ ਦੇ ਸਾਹਮਣੇ ਆਉਣ ਵਾਲੀਆਂ ਕੁਝ ਮੁਸ਼ਕਿਲਾਂ ਦੇ ਸਬੰਧ ਵਿੱਚ ਮੰਤਰੀ ਨੇ ਕਿਹਾ ਕਿ ਬਿਨਾ ਲਾਜ਼ਮੀ ਤੇ ਗ਼ੈਰ-ਲਾਜ਼ਮੀ ਦਰਮਿਆਨ ਅੰਤਰ ਕੀਤੇ ਕਾਫੀ  ਦੁਕਾਨਾਂ ਨੂੰ  ਖੋਲ੍ਹਣ ਦੀ ਆਗਿਆ ਦੇ ਦਿੱਤੀ ਗਈ ਹੈ। ਸਿਹਤ ਮੰਤਰਾਲੇ ਦੇ ਦਿਸ਼ਾ-ਨਿਰਦੇਸ਼ਾਂ ਨੂੰ ਧਿਆਨ ਵਿੱਚ ਰੱਖਦਿਆਂ, ਮਾਲਸ ਵਿੱਚ ਬਾਕੀ ਦੁਕਾਨਾਂ ਨੂੰ ਖੋਲ੍ਹਣ ਦਾ ਫੈਸਲਾ ਵੀ ਜਲਦੀ ਲਿਆ ਜਾਵੇਗਾ।

 

ਉਨ੍ਹਾਂ ਕਿਹਾ ਕਿ ਕੋਵਿਡ -19 ਨਾਲ ਲੜਨ ਲਈ ਕੇਂਦਰੀ ਵਿੱਤ ਮੰਤਰੀ ਦੁਆਰਾ ਐਲਾਨੇ ਗਏ ਆਤਮਨਿਰਭਰ ਪੈਕੇਜ ਨੇ ਐੱਮਐੱਸਐੱਮਈ ਲਈ 3 ਲੱਖ ਕਰੋੜ ਰੁਪਏ ਦੀ ਕ੍ਰੈਡਿਟ ਗਰੰਟੀ ਪ੍ਰਦਾਨ ਕੀਤੀ ਹੈ ਅਤੇ ਇਹ ਵਪਾਰੀਆਂ ਨੂੰ ਵੀ ਕਵਰ ਕਰਦਾ ਹੈ। ਉਨ੍ਹਾਂ ਨੇ ਕਿਹਾ ਕਿ ਐੱਮਐੱਸਐੱਮਈ ਸੈਕਟਰ ਦੀ ਪਰਿਭਾਸ਼ਾ ਵਿੱਚ ਕੀਤੇ ਗਏ ਬਦਲਾਅ ਨਾਲ ਵੀ ਉਨ੍ਹਾਂ ਨੂੰ ਲਾਭ ਪਹੁੰਚੇਗਾ। ਉਨ੍ਹਾਂ ਕਿਹਾ ਕਿ ਵਿੱਤ ਮੰਤਰੀ ਨੇ ਵੀ ਸੰਕੇਤ ਦਿੱਤਾ ਹੈ ਕਿ ਉਨ੍ਹਾਂ ਕੋਲ ਉਨ੍ਹਾਂ ਸਮੱਸਿਆਵਾਂ ਦਾ ਸਮਾਧਾਨ ਲੱਭਣ ਦੇ ਲਈ ਵੀ ਖੁੱਲ੍ਹਾ ਦਿਮਾਗ ਹੈ ਜੋ ਹੁਣ ਤੱਕ ਅਣਸੁਲਝੀਆਂ ਰਹੀਆਂ ਹਨ।

 

ਸ਼੍ਰੀ ਗੋਇਲ ਨੇ ਪ੍ਰਚੂਨ ਵਪਾਰੀਆਂ ਨੂੰ ਈ-ਕਮਰਸ ਦੀ ਬਾਜੀਗਰੀ ਤੋਂ ਖ਼ਤਰੇ ਨੂੰ ਮਹਿਸੂਸ ਨਾ ਕਰਨ ਨੂੰ ਕਿਹਾ ਕਿਉਂਕਿ ਆਮ ਲੋਕਾਂ ਨੇ ਹੁਣ ਮਹਿਸੂਸ ਕਰ ਲਿਆ ਹੈ ਕਿ ਗੁਆਂਢ ਦੇ ਕਰਿਆਨਾ ਦੁਕਾਨਦਾਰ ਨੇ ਹੀ ਇਸ ਸੰਕਟ ਦੀ ਘੜੀ ਵਿੱਚ ਉਨ੍ਹਾਂ ਦੀ ਮਦਦ ਕੀਤੀ ਹੈ। ਉਨ੍ਹਾਂ ਕਿਹਾ ਕਿ ਸਰਕਾਰ ਪ੍ਰਚੂਨ ਵਪਾਰੀਆਂ ਨੂੰ ਬੀ2ਬੀ ਨੂੰ ਸੌਖਾ ਬਣਾਉਣ ਲਈ ਤੰਤਰ ਤੇ ਉਨ੍ਹਾਂ ਦੀ ਪਹੁੰਚ ਦੇ ਵਿਸਤਾਰ ਲਈ ਤਕਨੀਕੀ ਸਹਾਇਤਾ ਉਪਲੱਬਧ ਕਰਵਾਉਣ ‘ਤੇ ਕੰਮ ਕਰ ਰਹੀ ਹੈ।

 

ਉਨ੍ਹਾਂ ਕਿਹਾ ਕਿ ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ ਦੇ ਤਹਿਤ ਸਰਕਾਰ ਨੇ ਰੂਪਾਂਤਰਕਾਰੀ ਪਹਿਲਾਂ ਕੀਤੀ ਹੈ ਜੋ ਭਾਰਤ ਨੂੰ ਇੱਕ ਮਜ਼ਬੂਤ ਰਾਸ਼ਟਰ ਬਣਨ ਵਿੱਚ ਸਹਾਇਤਾ ਕਰਨਗੀਆਂ। ਮਿਆਦੀ ਲੋਨ, ਮੁਦਰਾ ਲੋਨ ਅਤੇ ਹੋਰ ਮੁੱਦਿਆਂ ਨਾਲ ਜੁੜੀਆਂ ਵਪਾਰਕ ਭਾਈਚਾਰੇ ਦੀਆਂ ਹੋਰ ਸਮੱਸਿਆਵਾਂ ਦੇ ਸਬੰਧ ਵਿੱਚ ਸ਼੍ਰੀ ਗੋਇਲ ਨੇ ਕਿਹਾ ਕਿ ਇਸ ਦਾ ਸਮਾਧਾਨ ਕਰਨ ਲਈ ਇਸ ਮੁੱਦੇ ਨੂੰ ਵਿੱਤ ਮੰਤਰਾਲੇ ਦੇ ਸਾਹਮਣੇ ਉਠਾਇਆ ਜਾਵੇਗਾ।

 

ਸ਼੍ਰੀ ਗੋਇਲ ਨੇ ਕਿਹਾ ਕਿ ਵੱਖ-ਵੱਖ ਸੰਕੇਤਕਾਂ ਤੋਂ ਪ੍ਰਦਰਸ਼ਿਤ  ਹੁੰਦਾ ਹੈ ਕਿ ਆਰਥਿਕ ਸੁਧਾਰ ਪਟੜੀ ‘ਤੇ ਹਨ। ਇਸ ਮਹੀਨੇ ਬਿਜਲੀ ਦੀ ਖਪਤ ਪਿਛਲੇ ਸਾਲ ਦੇ ਇਸ ਸਮੇਂ ਦੇ ਲਗਭਗ ਬਰਾਬਰ ਹੈ, ਆਕਸੀਜਨ ਦਾ ਉਤਪਾਦਨ ਵਧਿਆ ਹੈ। ਨਿਰਯਾਤ, ਜੋ ਅਪ੍ਰੈਲ ਵਿੱਚ ਲਗਭਗ 60 ਪ੍ਰਤੀਸ਼ਤ ਘੱਟ ਹੋ ਗਿਆ ਸੀ, ਉਸ ਵਿੱਚ ਵਾਧੇ ਦਾ ਸੰਕੇਤ ਮਿਲਣਾ ਸ਼ੁਰੂ ਹੋ ਗਿਆ  ਹੈ ਅਤੇ ਸ਼ੁਰੂਆਤੀ ਸੰਖਿਆਵਾਂ ਤੋਂ ਸੰਕੇਤ ਮਿਲਦਾ ਹੈ ਕਿ ਇਸ ਮਹੀਨੇ ਦੀ ਗਿਰਾਵਟ ਘੱਟ ਹੋਵੇਗੀ। ਦੂਜੇ ਪਾਸੇ, ਸੇਵਾ ਨਿਰਯਾਤ ਪਿਛਲੇ ਮਹੀਨੇ ਵੀ ਵਧਿਆ। ਉਨ੍ਹਾਂ ਕਿਹਾ ਕਿ ਮਰਕੈਨੇਡਾਈਜ਼  ਨਿਰਯਾਤ ਵਿੱਚ ਗਿਰਾਵਟ ਤੋਂ ਅਧਿਕ, ਆਯਾਤਾਂ ਵਿੱਚ ਪਿਛਲੇ ਮਹੀਨੇ ਅਧਿਕ ਕਮੀ ਪ੍ਰਦਰਸ਼ਿਤ ਹੋਈ, ਜਿਸ ਨਾਲ ਵਪਾਰ ਘਾਟਾ ਘੱਟ ਹੋਇਆ।

 

ਸ਼੍ਰੀ ਗੋਇਲ ਨੇ ਕਿਹਾ ਕਿ ਪਿਛਲੇ ਦੋ ਮਹੀਨਿਆਂ ਦੌਰਾਨ, ਸਰਕਾਰ ਨੇ ਵਪਾਰੀਆਂ ਤੇ ਭਾਰਤੀ ਨਿਰਮਾਤਾਵਾਂ ਦੀਆਂ ਕਠਿਨਾਈਆਂ ਨੂੰ ਘੱਟ ਕਰਨ ਲਈ ਕਈ ਕਦਮ ਉਠਾਏ ਹਨ ਅਤੇ ਭਵਿੱਖ ਵਿੱਚ ਵੀ ਉਹ ਉਨ੍ਹਾਂ ਦੀ ਸਹਾਇਤਾ ਕਰਨਗੇ। ਉਨ੍ਹਾਂ ਨੇ ਵਪਾਰੀਆਂ ਨੂੰ ਭਾਰਤੀ ਚੀਜ਼ਾਂ ਦੀ ਵਰਤੋਂ ਕਰਨ, ਉਨ੍ਹਾਂ ਨੂੰ ਉਤਸ਼ਾਹਿਤ ਕਰਨ ਅਤੇ ਉਨ੍ਹਾਂ ਦਾ ਸਮਰਥਨ ਕਰਨ ਦੀ ਅਪੀਲ ਕੀਤੀ। ਮੰਤਰੀ ਨੇ ਉਨ੍ਹਾਂ ਨੂੰ ਵਿਸ਼ਵਾਸ, ਨਿਡਰਤਾ ਅਤੇ ਸੰਕਲਪ ਨਾਲ ਕੰਮ ਕਰਨ ਲਈ ਪ੍ਰੇਰਿਤ ਕੀਤਾ ਜਿਸ ਨਾਲ ਸਫਲਤਾ ਪ੍ਰਾਪਤ ਕੀਤੀ ਜਾ ਸਕੇਗੀ।

Source HINDUSTAN TIMES

%d bloggers like this: