ਕੋਰੋਨਾ ਮਹਾਂਮਾਰੀ ਵਿਚਕਾਰ ਆਖ਼ਰ ਕਿਉਂ ਜ਼ਰੂਰੀ ਹੈ ਸੁਤੰਤਰ ਇੰਟਰਨੈਟ

ਟਵਿੱਟਰ ਇੰਡੀਆ (@TwitterIndia) ਅਤੇ ਆਬਜ਼ਰਵਰ ਰਿਸਰਚ ਫਾਊਂਡੇਸ਼ਨ (@orfonline) ਵੱਲੋਂ ਇੱਕ ਪੈਨਲ ਵਿਚਾਰ ਵਟਾਂਦਰੇ ਦਾ ਆਯੋਜਨ ਕੀਤਾ ਗਿਆ। ਇਸ ‘ਚ ਕੋਵਿਡ-19 ਮਹਾਂਮਾਰੀ ਦੌਰਾਨ ਭਾਰਤ ‘ਚ ਇੰਟਰਨੈੱਟ ਦੀ ਆਜ਼ਾਦੀ ਨੂੰ ਮਜ਼ਬੂਤ ​​ਕਰਨ ਬਾਰੇ ਚਰਚਾ ਕੀਤੀ ਗਈ।
 

ਪੈਨਲ ਦਾ ਸੰਚਾਲਨ ਮਹਿਮਾ ਕੌਲ (ਡਾਇਰੈਕਟਰ ਪਬਲਿਕ ਪਾਲਿਸੀ ਟਵਿੱਟਰ ਸਾਊਥ ਏਸ਼ੀਆ) ਨੇ ਕੀਤਾ। ਇਸ ਸਮਾਰੋਹ ‘ਚ ਸੰਸਦ ਮੈਂਬਰ ਸ਼ਸ਼ੀ ਥਰੂਰ, ਅਬਜ਼ਰਵਰ ਰਿਸਰਚ ਫਾਊਂਡੇਸ਼ਨ ਦੇ ਸਮੀਰ ਸਰਨ, ਬੰਗਲੁਰੂ ਦੇ ਪੁਲਿਸ ਕਮਿਸ਼ਨਰ ਭਾਸਕਰ ਰਾਓ ਨੇ ਹਿੱਸਾ ਲਿਆ।
 

ਸ਼ਸ਼ੀ ਥਰੂਰ ਨੇ ਕਿਹਾ, “ਅਸੀਂ ਹਰ ਭਾਰਤੀ ਤਕ ਇੰਟਰਨੈਟ ਦੀ ਪਹੁੰਚ ਦੇ ਅਧਿਕਾਰਾਂ ਦੀ ਰੱਖਿਆ ਕਰਨਾ ਚਾਹੁੰਦੇ ਹਾਂ, ਜਿਸ ਨਾਲ ਉਹ ਇੰਟਰਨੈਟ ਦੀ ਮਦਦ ਨਾਲ ਸਹੀ ਜਾਣਕਾਰੀ ਪ੍ਰਾਪਤ ਕਰ ਸਕਣ। ਉਨ੍ਹਾਂ ਨੂੰ ਇੰਟਰਨੈਟ ਦੀ ਵਰਤੋਂ ਕਰਨ ਤੋਂ ਦੂਰ ਨਹੀਂ ਰੱਖਿਆ ਜਾਣਾ ਚਾਹੀਦਾ।”
 

ਵਿਸ਼ਵ ਪੱਧਰੀ ਮਹਾਂਮਾਰੀ ਦੌਰਾਨ ਸੁਤੰਤਰ ਇੰਟਰਨੈਟ ਦੀ ਭੂਮਿਕਾ :
* ਇਸ ‘ਚ ਕੋਈ ਸ਼ੱਕ ਨਹੀਂ ਹੈ ਕਿ ਮਹਾਂਮਾਰੀ ਦੌਰਾਨ ਇੰਟਰਨੈੱਟ ਨੇ ਇੱਕ ਮਹੱਤਵਪੂਰਣ ਅਤੇ ਢੁੱਕਵੀਂ ਭੂਮਿਕਾ ਨਿਭਾਈ ਹੈ।
* ਇਸ ਮਹਾਂਮਾਰੀ ਦੌਰਾਨ ਜਾਗਰੂਕਤਾ ਸਭ ਤੋਂ ਵੱਡੀ ਅਤੇ ਸਭ ਤੋਂ ਮਹੱਤਵਪੂਰਣ ਚੀਜ਼ ਸੀ, ਜਿਸਦਾ ਸਿਹਰਾ ਇੰਟਰਨੈਟ ਨੂੰ ਜਾਂਦਾ ਹੈ। ਇਸ ਨਾਲ ਲੋਕਾਂ ਨੂੰ ਵਾਇਰਸ ਨੂੰ ਫੈਲਣ ਤੋਂ ਰੋਕਣ ਲਈ ਜਾਗਰੂਕ ਵੀ ਕੀਤਾ ਗਿਆ।
* ਇੰਟਰਨੈਟ ਉੱਤੇ ਕੋਰੋਨਾ ਤੋਂ ਬਚਾਅ ਦੇ ਉਪਾਅ, ਲੋਕਾਂ ਵਿਚਕਾਰ ਸਫ਼ਾਈ ਦੀ ਆਦਤ ਨੂੰ ਅਪਣਾਉਣ, ਇਮਿਊਨਿਟੀ ਤੇ ਵੈਕਸੀਨ ਬਾਰੇ ਇੰਟਰਨੈਟ ‘ਤੇ ਸਾਰੀਆਂ ਚੀਜ਼ਾਂ ਉਪਲੱਬਧ ਸਨ।
* ਕੋਰੋਨਾ ‘ਚ ਜਦੋਂ ਲੋਕ ਘਰਾਂ ਅੰਦਰ ਆਈਸੋਲੇਸ਼ਨ ‘ਚ ਰਹਿ ਰਹੇ ਸਨ ਤਾਂ ਕਈ ਲੋਕਾਂ ਲਈ ਇਹ ਇੰਟਰਨੈਟ ਤਣਾਅ ਘੱਟ ਕਰਨ ਦਾ ਇੱਕ ਵਧੀਆ ਸਾਧਨ ਬਣਿਆ। ਇੰਟਰਨੈਟ ਉਨ੍ਹਾਂ ਲੋਕਾਂ ਲਈ ਉਪਯੋਗੀ ਰਿਹਾ, ਜੋ ਘਰਾਂ ਅੰਦਰ ਰਹਿਣ ਸਮੇਂ ਸਮਾਜਿਕ ਗਤੀਵਿਧੀ ਦੀ ਕਮੀ ਮਹਿਸੂਸ ਕਰ ਰਹੇ ਸਨ।
* ਗਲਤ ਜਾਣਕਾਰੀ ਲਈ ਸਭ ਤੋਂ ਚੰਗੀ ਦਵਾਈ ਜਾਂ ਉਪਚਾਰ ਸਹੀ ਜਾਣਕਾਰੀ ਹੈ। ਇੰਟਰਨੈੱਟ ਨੇ ਹੌਲੀ-ਹੌਲੀ ਆਰਥਿਕ ਗਤੀਵਿਧੀਆਂ ਨੂੰ ਆਨਲਾਈਨ ਕੀਤਾ ਹੈ।
* ਇਸ ਮਹਾਂਮਾਰੀ ਨੇ ਪੂਰੀ ਤਰਾਂ ਨਾਲ ਡਿਜ਼ੀਟਲ ਸਾਂਝੇਦਾਰੀ ਨੂੰ ਉਜਾਗਰ ਕੀਤਾ ਹੈ। ਇਸ ਨੇ ਸਾਨੂੰ ਤਜ਼ਰਬਾ ਦਿੱਤਾ ਕਿ ਅਸੀਂ ਉਨ੍ਹਾਂ ਅਧਿਕਾਰਤ ਲੋਕਾਂ ‘ਚ ਸ਼ਾਮਲ ਹਾਂ, ਜਿਨ੍ਹਾਂ ਕੋਲ ਵੈਬ ਅਤੇ ਇੰਟਰਨੈਟ ਦੀ ਕਾਫ਼ੀ ਉਪਲੱਬਧਤਾ ਹੈ। ਉੱਥੇ ਹੀ ਲਗਭਗ 3.7 ਬਿਲੀਅਨ (ਲਗਭਗ 400 ਕਰੋੜ) ਲੋਕ ਅਜਿਹੇ ਹਨ, ਜਿਨ੍ਹਾਂ ਕੋਲ ਇੰਟਰਨੈਟ ਦੀ ਉਪਲੱਬਧਤਾ ਨਹੀਂ ਹੈ।

 

ਉੱਥੇ ਹੀ ਆਬਜ਼ਰਵਰ ਰਿਸਰਚ ਫਾਊਂਡੇਸ਼ਨ ਦੇ ਸਮੀਰ ਸਰਨ ਦਾ ਕਹਿਣਾ ਹੈ ਕਿ ਮਹਾਂਮਾਰੀ ਸਾਨੂੰ ਦੱਸਦੀ ਹੈ ਕਿ ਡਿਜ਼ੀਟਲ ਹੁਣ ਸਿਰਫ ਇੱਕ ਲਗਜ਼ਰੀ ਨਹੀਂ ਰਿਹਾ, ਹੁਣ ਡਿਜ਼ੀਟਲ ਜ਼ਿੰਦਗੀ ਬਣ ਗਿਆ ਹੈ। ਜੀਵਨ ਦਾ ਅਧਿਕਾਰ, ਰੋਜ਼ੀ-ਰੋਟੀ ਦਾ ਅਧਿਕਾਰ ਅਤੇ ਵਿਚਾਰ ਪ੍ਰਗਟਾਉਣ ਦਾ ਅਧਿਕਾਰ ਵੀ ਸਾਡੀ ਡਿਜ਼ੀਟਲ ਪਹੁੰਚ ‘ਤੇ ਨਿਰਭਰ ਕਰਦੇ ਹਨ। ਇਸ ਲਈ ਸਾਰੇ ਭਾਰਤ ਵਿੱਚ ਖੁੱਲਾ ਇੰਟਰਨੈਟ ਹੋਣਾ ਚਾਹੀਦਾ ਹੈ।
 

ਬੰਗਲੁਰੂ ਦੇ ਪੁਲਿਸ ਕਮਿਸ਼ਨਰ ਭਾਸਕਰ ਰਾਓ ਦਾ ਕਹਿਣਾ ਹੈ ਕਿ ਹੁਣ ਰੋਟੀ, ਕੱਪੜਾ, ਮਕਾਨ ਤੋਂ ਬਾਅਦ ਕਨੈਕਟੀਵਿਟੀ ਬਹੁਤ ਮਹੱਤਵਪੂਰਨ ਮੁੱਦਾ ਹੈ। ਜਦੋਂ ਰੋਟੀ, ਕੱਪੜਾ ਅਤੇ ਮਕਾਨ ਨਹੀਂ ਹੁੰਦਾ ਤਾਂ ਇਹ ਕਾਨੂੰਨ ਵਿਵਸਥਾ ਦਾ ਮਾਮਲਾ ਹੁੰਦਾ ਹੈ। ਇਹ ਕਾਨੂੰਨ-ਵਿਵਸਥਾ ਦੀ ਸਮੱਸਿਆ ਉਦੋਂ ਵੀ ਬਣੀ ਹੋਈ ਹੈ ਜਦੋਂ ਇੱਥੇ ਕੋਈ ਕਨੈਕਟੀਵਿਟੀ ਵੀ ਨਹੀਂ ਹੈ।

Source HINDUSTAN TIMES

%d bloggers like this: