ਕੋਰੋਨਾ ਮਰੀਜ਼ਾਂ ਦੀ ਗਿਣਤੀ 1.90 ਲੱਖ ਤੋਂ ਪਾਰ, 24 ਘੰਟੇ ‘ਚ ਮਿਲੇ 8392 ਨਵੇਂ ਮਾਮਲੇ

ਦੇਸ਼ ‘ਚ ਕੋਰੋਨਾ ਵਾਇਰਸ ਦੇ ਮਰੀਜ਼ਾਂ ਦੀ ਗਿਣਤੀ ਲਗਾਤਾਰ ਵੱਧ ਰਹੀ ਹੈ। ਪਿਛਲੇ 24 ਘੰਟੇ ‘ਚ ਕੋਰੋਨਾ ਵਾਇਰਸ ਦੇ 8392 ਨਵੇਂ ਮਾਮਲੇ ਸਾਹਮਣੇ ਆਏ ਹਨ। ਇਸ ਤੋਂ ਇਲਾਵਾ ਇੱਕ ਦਿਨ ‘ਚ 230 ਮਰੀਜ਼ਾਂ ਦੀ ਮੌਤ ਹੋ ਗਈ।
 

ਸਿਹਤ ਮੰਤਰਾਲੇ ਵੱਲੋਂ ਸੋਮਵਾਰ ਸਵੇਰੇ ਜਾਰੀ ਕੀਤੇ ਗਏ ਅੰਕੜਿਆਂ ਅਨੁਸਾਰ ਭਾਰਤ ‘ਚ ਕੋਰੋਨਾ ਦੇ ਮਰੀਜ਼ਾਂ ਦੀ ਗਿਣਤੀ 1,90,535 ਤਕ ਪਹੁੰਚ ਗਈ ਹੈ। ਦੇਸ਼ ‘ਚ ਹੁਣ ਤਕ ਕੁਲ 5394 ਮੌਤਾਂ ਹੋ ਚੁੱਕੀਆਂ ਹਨ। ਇਸ ਦੇ ਨਾਲ ਹੀ ਹੁਣ ਤਕ 91,819 ਲੋਕ ਕੋਰੋਨਾ ਵਾਇਰਸ ਨਾਲ ਜੰਗ ਜਿੱਤ ਕੇ ਘਰ ਪਰਤ ਚੁੱਕੇ ਹਨ।
 

ਮਹਾਰਾਸ਼ਟਰ ‘ਚ ਹੁਣ ਤਕ 67,655 ਪਾਜ਼ੀਟਿਵ ਮਾਮਲੇ ਸਾਹਮਣੇ ਆਏ ਹਨ। ਇਨ੍ਹਾਂ ਵਿੱਚੋਂ 36,040 ਮਰੀਜ਼ ਇਲਾਜ ਅਧੀਨ ਹਨ, ਜਦਕਿ 29,329 ਲੋਕ ਠੀਕ ਹੋ ਚੁੱਕੇ ਹਨ। ਇਸ ਦੇ ਨਾਲ ਹੀ 2286 ਲੋਕਾਂ ਦੀ ਮੌਤ ਹੋ ਚੁੱਕੀ ਹੈ।
 

ਰਾਸ਼ਟਰੀ ਰਾਜਧਾਨੀ ਦਿੱਲੀ ‘ਚ ਕੁੱਲ 19,844 ਕੇਸ ਹਨ, ਜਿਨ੍ਹਾਂ ਵਿੱਚੋਂ 10,893 ਕੇਸ ਐਕਟਵਿ ਹਨ। ਇਸ ਦੇ ਨਾਲ ਹੀ 8478 ਲੋਕ ਇਲਾਜ ਮਗਰੋਂ ਠੀਕ ਹੋ ਗਏ ਹਨ। 473 ਲੋਕਾਂ ਦੀ ਮੌਤ ਹੋ ਚੁੱਕੀ ਹੈ। ਮੱਧ ਪ੍ਰਦੇਸ਼ ‘ਚ 8089 ਮਾਮਲਿਆਂ ਵਿੱਚ 2897 ਐਕਟਿਵ ਮਰੀਜ਼ ਹਨ। ਇਸ ‘ਚੋਂ 4,842 ਲੋਕ ਠੀਕ ਹੋ ਚੁੱਕੇ ਹਨ, ਜਦੋਂ ਕਿ 350 ਵਿਅਕਤੀਆਂ ਦੀ ਮੌਤ ਹੋ ਚੁੱਕੀ ਹੈ।
 

ਉੱਤਰ ਪ੍ਰਦੇਸ਼ ‘ਚ ਕੋਰੋਨਾ ਦੇ ਮਰੀਜ਼ਾਂ ਦੀ ਗਿਣਤੀ 7823 ਹੋ ਗਈ ਹੈ। 213 ਲੋਕਾਂ ਦੀ ਮੌਤ ਹੋ ਚੁੱਕੀ ਹੈ। ਪੰਜਾਬ ‘ਚ 2263, ਬਿਹਾਰ ‘ਚ 3815, ਚੰਡੀਗੜ੍ਹ ‘ਚ 293, ਛੱਤੀਸਗੜ੍ਹ ‘ਚ 498, ਗੋਆ ‘ਚ 70, ਹਰਿਆਣਾ ‘ਚ 2091 ਮਰੀਜ਼ ਸਾਹਮਣੇ ਆ ਚੁੱਕੇ ਹਨ।
 

ਕੋਰੋਨਾ ਦੀ ਲਾਗ ਕਾਰਨ ਗੁਜਰਾਤ ਵੀ ਪ੍ਰਭਾਵਿਤ ਹੋਇਆ ਹੈ। ਸੂਬੇ ‘ਚ ਹੁਣ ਤਕ 16,779 ਮਾਮਲੇ ਸਾਹਮਣੇ ਆਏ ਹਨ। ਮਰਨ ਵਾਲਿਆਂ ਦੀ ਗਿਣਤੀ 1038 ਹੈ। ਤਾਮਿਲਨਾਡੂ ‘ਚ 22,333 ਕੋਰੋਨਾ ਮਾਮਲੇ ਮਿਲੇ ਹਨ।

Source HINDUSTAN TIMES

%d bloggers like this: